ਸਿੱਖ ਸਾਥੀ ਦੀ ਦਸਤਾਰ ਦਾ ਮਜ਼ਾਕ ਉਡਾ ਕੇ ਗੋਰੇ ਨੇ ਗੁਆਇਆ ਨਰਸਿੰਗ ਲਾਇਸੈਂਸ

ਸਿੱਖ ਸਾਥੀ ਦੀ ਦਸਤਾਰ ਦਾ ਮਜ਼ਾਕ ਉਡਾ ਕੇ ਗੋਰੇ ਨੇ ਗੁਆਇਆ ਨਰਸਿੰਗ ਲਾਇਸੈਂਸ

ਲੰਡਨ : ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਇਕ ਨਰਸਿੰਗ ਲੈਕਚਰਾਰ ਦਾ ‘ਨਰਸਿੰਗ ਲਾਇਸੈਂਸ’ ਇਸ ਲਈ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਵਾਰ-ਵਾਰ ਆਪਣੇ ਇਕ ਸਿੱਖ ਸਾਥੀ ਦੀ ਦਸਤਾਰ ਦਾ ਮਜ਼ਾਕ ਉਡਾਉਂਦਾ ਰਿਹਾ ਸੀ।

ਮੌਰਿਸ ਸਲੇਵਨ ਨਾਂ ਦੇ ਇਸ ਨਰਸਿੰਗ ਲੈਕਚਰਾਰ ਨੇ ਦਸਤਾਰ ਨੂੰ ਕਦੇ ‘ਟੋਪੀ’ ਅਤੇ ਕਦੇ ‘ਮੈਡੀਕਲ ਪੱਟੀ’ ਆਖ ਕੇ ਮਜ਼ਾਕ ਉਡਾਇਆ ਸੀ। ਸਲੇਵਨ ਨੇ ਆਪਣੇ ਇਕ ਸੀਨੀਅਰ ਸਿੱਖ ਨਰਸਿੰਗ ਲੈਕਚਰਾਰ ਦਾ ਅਜਿਹਾ ਕੋਝਾ ਮਜ਼ਾਕ ਅਕਤੂਬਰ 2016 ਤੋਂ ਦਸੰਬਰ 2018 ਦੇ ਵਿਚਕਾਰ ਉਡਾਇਆ ਸੀ। ਇਹ ਜਾਣਕਾਰੀ ‘ਐੱਨਐੱਮਸੀ’ (ਨਰਸਿੰਗ ਐਂਡ ਮਿਡਵਾਈਫਰੀ ਕੌਂਸਲ) ਟ੍ਰਿਬਿਊਨਲ ਦੀ ਇਕ ਸੁਣਵਾਈ ਦੌਰਾਨ ਮਿਲੀ।ਇੱਥੇ ਵਰਨਣਯੋਗ ਹੈ ਕਿ ਅਮਰੀਕਾ, ਇੰਗਲੈਂਡ ਤੇ ਕੁਝ ਹੋਰ ਪੱਛਮੀ ਦੇਸ਼ਾਂ ’ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਅਕਸਰ ਹੁੰਦੇ ਰਹਿੰਦੇ ਹਨ। ਹਾਲੇ ਪਿਛਲੇ ਮਹੀਨੇ ਹੀ ਅਮਰੀਕੀ ਮਹਾਨਗਰ ਨਿਊਯਾਰਕ ਦੇ ਰਿਚਮੰਡ ਹਿਲਜ਼, ਕੁਈਨਜ਼ ਇਲਾਕੇ ’ਚ ਦੋ ਸਿੱਖਾਂ ਉੱਤੇ ਹਮਲਾ ਹੋਇਆ ਸੀ ਤੇ ਉਨ੍ਹਾਂ ਦੀ ਲੁੱਟ ਕੀਤੀ ਗਈ ਸੀ।ਇਸ ਤੋਂ ਪਹਿਲਾਂ ਇਸੇ ਇਲਾਕੇ ’ਚ ਇਕ ਬਜ਼ੁਰਗ ਸਿੱਖ ਉੱਤੇ ਵੀ ਹਮਲਾ ਹੋਇਆ ਸੀ। ਇਸੇ ਵਰ੍ਹੇ ਜਨਵਰੀ ’ਚ ਜੇਐੱਫ਼ਕੇ ਇੰਟਰਨੈਸ਼ਲ ਏਅਰਪੋਰਟ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ ਕੀਤਾ ਸੀ।

Leave a Reply

Your email address will not be published.