Connect with us

ਭਾਰਤ

ਸਿੰਘੂ ਬਾਰਡਰ ‘ਤੇ ਕਤਲ, ਬੇਅਦਬੀ ਲਈ ਸਜ਼ਾ ਤੇ ਸਿੱਖ ਵਿਰਸਾ

Published

on

ਬਲਰਾਜ ਦਿਉਲ, ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਦੀ ਮੂਹਰਲੀ ਕਤਾਰ ਵਿਚ ਮੋਰਚਾ ਬਣਾਈ ਬੈਠੇ ਨਿਹੰਗਾਂ ਦੇ ਇੱਕ ਗੁੱਟ ਨੇ 15 ਅਕਤੂਬਰ ਤੜਕਸਾਰ ਲਖਬੀਰ ਸਿੰਘ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਹਲਾਲ ਕੀਤਾ।

ਉਸ ਨੂੰ ਬੇਅਦਬੀ ਦਾ ਦੋਸ਼ੀ ਦੱਸਿਆ ਗਿਆ ਪਰ ਨਿਹੰਗ ਕੋਈ ਸਪਸ਼ਟ ਸਬੂਤ ਪੇਸ਼ ਨਹੀਂ ਕਰ ਸਕੇ। ਕਦੇ ਕਹਿੰਦੇ, ਉਹ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਲੱਗਾ ਸੀ ਅਤੇ ਕਦੇ ਕਹਿੰਦੇ ਉਸ ਨੇ ਸਰਬਲੋਹ ਗ੍ਰੰਥ ਚੁੱਕ ਲਿਆ ਸੀ। ਅਖੇ, ਸਰਕਾਰਾਂ ਬੇਅਦਬੀ ਦੇ ਕੇਸਾਂ ਵਿਚ ਇਨਸਾਫ ਨਹੀਂ ਦਿੰਦੀਆਂ ਜਿਸ ਕਾਰਨ ਲਖਬੀਰ ਸਿੰਘ ਨੂੰ ਤੁਰੰਤ ਮੌਕੇ ਉੱਤੇ ਹੀ ਸਜ਼ਾ ਦੇ ਦਿੱਤੀ ਗਈ ਹੈ। ਨਿਹੰਗ ਆਪੇ ਪੁਲਿਸ, ਆਪੇ ਜੱਜ ਜਿਊਰੀ ਬਣ ਗਏ ਅਤੇ ਸਿੱਖੀ ਦੇ ਨਾਮ ਉੱਤੇ ਗਰੀਬ ਮਜ਼ਦੂਰ ਨੂੰ ਕੋਹ-ਕੋਹ ਕੇ ਮਾਰ ਦਿੱਤਾ। ਦੇਸ਼ ਵਿਦੇਸ਼ ਵਿਚ ਕਈ ਅਜਿਹੇ ਸਿੱਖ ਬੈਠੇ ਹਨ ਜੋ ਇਸ ਜ਼ੁਲਮ ਨੂੰ ਜਾਇਜ਼ ਠਹਿਰਾ ਰਹੇ ਹਨ। ਇੱਕ ਕਥਿਤ ਸਿੱਖ ਵਿਦਵਾਨ ਹੈ ਅਜਮੇਰ ਸਿੰਘ ਜੋ ਧਰਮ ਦੇ ਨਾਮ ਉੱਤੇ ਐਸੀ ਮਿੱਠੀ ਚਾਸ਼ਣੀ ਬਣਾਉਂਦਾ ਹੈ ਕਿ ਇਸ ਵਿਚ ਵਲੇਟੀ ਜ਼ਹਿਰ ਖਾਣ ਵਾਲੇ ਨੂੰ ਕੁੜੱਤਣ ਦਾ ਅਹਿਸਾਸ ਤੱਕ ਨਹੀਂ ਹੁੰਦਾ। ਕਦੇ ਖੱਬੀ ਅਤੇ ਨਕਸਲੀ ਸੋਚ ਦਾ ਧਾਰਨੀ ਰਿਹਾ ਅਜਮੇਰ ਸਿੰਘ ਅੱਜ ਵੱਖਵਾਦੀਆਂ ਦਾ ਰਾਹਦਸੇਰਾ ਅਤੇ ਫਿਲਾਸਫਰ ਬਣਿਆ ਹੋਇਆ ਹੈ। ਨਿਹੰਗਾਂ ਵਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਗਰੀਬ ਦਲਿਤ ਸਿੱਖ ਲਖਬੀਰ ਸਿੰਘ ਤਿੰਨ ਬੱਚੀਆਂ ਦਾ ਬਾਪ ਸੀ ਅਤੇ ਨਸ਼ੇ ਦਾ ਆਦੀ ਸੀ। ਉਸ ਦੇ ਜਾਣਕਾਰ ਦੱਸਦੇ ਹਨ ਕਿ ਉਹ ਐਸਾ ਕੰਮ ਕਰਨ ਵਾਲਾ ਬੰਦਾ ਨਹੀਂ ਸੀ। ਅਜਮੇਰ ਸਿੰਘ ਨੇ ਆਪਣੀ ਆਦਤ ਮੁਤਾਬਿਕ ਲਗਦੇ ਹੱਥ ਇੱਕ ਵੀਡੀE ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਸਿੰਘਾਂ ਨੇ “ਮਿਸਾਲੀ ਸਜ਼ਾ ਦਿੱਤੀ ਹੈ।”

ਨਿਹੰਗਾਂ ਦੀ ਇਸ ਦਰਿੰਦਗੀ ਨੂੰ ਕਈ ਮੀਡੀਆ ਰਿਪੋਰਟਾਂ ਵਿਚ ਜਦ ‘ਲੰਿਿਚੰਗ’ ਆਖਿਆ ਗਿਆ ਤਾਂ ਅਜਮੇਰ ਸੀਖ ਪਾ ਹੋ ਗਿਆ। ਜਦ ਭੀੜ ਇਕੱਠੀ ਹੋ ਕੇ ਕਿਸੇ ਕਥਿਤ ਦੋਸ਼ ਹੇਠ ਕਿਸੇ ਵਿਅਕਤੀ ਨੂੰ ਬੇਰਹਿਮੀ ਨਾਲ ਮਾਰ ਦੇਵੇ ਜਾਂ ਮਾਰ ਕੇ ਟੰਗ ਦੇਵੇ ਤਾਂ ਇਸ ਨੂੰ ਅੰਗਰੇਜ਼ੀ ਵਿਚ ਲੰਿਿਚੰਗ ਆਖਦੇ ਹਨ ਪਰ ਅਜਮੇਰ ਸਿੰਘ ਦੀ ਸੁਣੋ, “ਇਸ ਘਟਨਾ ਨੂੰ ਲੰਿਿਚੰਗ ਕਹਿਣਾ ਸਹੀ ਨਹੀਂ, ਇਹ ਸ਼ਬਦ ਅਮਰੀਕਾ ਤੋਂ ਆਇਆ ਹੈ ਜਦ ਕਾਲੇ ਰੰਗ ਦੇ ਗੁਲਾਮਾਂ ਨੂੰ ਕੁੱਟ-ਕੁੱਟ ਮਾਰਿਆ ਜਾਂਦਾ ਸੀ। ਕਾਲੇ ਮਜ਼ਲੂਮ ਸਨ ਅਤੇ ਗੋਰੇ ਤਾਕਤ ਦੀ ਦਹਿਸ਼ਤ ਪਾਉਂਦੇ ਸਨ।… ਮਾਰ ਕੇ ਲਾਸ਼ਾਂ ਟੰਗਦੇ ਸਨ। ਇੱਕ ਮਜ਼ਲੂਮ ਹੈ ਦੂਜਾ ਜ਼ਾਲਮ ਹੈ… ਜਿੱਥੋਂ ਲੰਿਿਚੰਗ ਸ਼ਬਦ ਨਿਕਲਿਆ ਹੈ। ਮੋਦੀ (ਰਾਜ) ਹੇਠ ਮੁਸਲਮਾਨਾਂ ਨੂੰ ਮਾਰਿਆ ਗਿਆ ਜੋ ਮਜ਼ਲੂਮ ਹਨ ਅਤੇ ਹਿੰਦੂ ਜਾਬਰ ਵਰਗ ਹੈ। ਧਾਰਮਿਕ ਨਫਰਤ ਹੇਠ ਭੀੜਾਂ ਨੇ ਮੁਸਲਮਾਨਾ ਨੂੰ ਨਿਸ਼ਾਨਾ ਬਣਾਇਆ … ਜੋ ਲੰਿਿਚੰਗ ਹੈ। ਸਿੰਘੂ ਵਾਲਾ ਵਿਅਕਤੀ ਕਿਸੇ ਮਜ਼ਲੂਮ ਵਰਗ ਦਾ ਬੰਦਾ ਨਹੀਂ ਸੀ। ਉਹ ਕੋਈ ਵੀ ਹੋ ਸਕਦਾ ਸੀ, ਉਸ ਨੂੰ ਸਜ਼ਾ ਦੋਸ਼ ਕਾਰਨ ਦਿੱਤੀ ਗਈ।

ਨਿਹੰਗਾਂ ਨੇ ਸਿੱਖ ਵਿਰਸੇ ਮੁਤਾਬਿਕ ਸਜ਼ਾ ਦੇ ਦਿੱਤੀ ਹੈ। ਇਹ ਲੰਿਿਚੰਗ ਨਹੀਂ ਹੈ। ਦੁਸ਼ਮਣ ਭਾਵੇਂ ਇਹ ਸ਼ਬਦ ਵਰਤੇ ਪਰ ਸਿੱਖ ਨਾ ਵਰਤਣ। ਇਹ ਤੁਲਨਾ ਯੋਗ ਨਹੀਂ।” ਇਹ ਕਮਾਲ ਦੀ ਪ੍ਰੀਭਾਸ਼ਾ ਹੈ, ਕਮਾਲ ਦਾ ਪ੍ਰਸੰਗ ਹੈ ਜਿਸ ਦਾ ਮੰਤਵ ਵੀ ਸਿੱਖਾਂ ਦੀ ਕਾਮਲ ਦੀ ‘ਬਰੇਨ-ਵਾਸ਼ਿੰਗ’ ਹੈ। ਨਿਹੰਗਾਂ ਦੀ ਇਸ ਕਰਤੂਤ ਨੂੰ ‘ਸਿੱਖ ਵਿਰਸੇ ਮੁਤਾਬਿਕ ਢੁਕਵੀਂ ਸਜ਼ਾ’ ਦੱਸ ਰਿਹਾ ਹੈ ਅਤੇ ਕੋਰਾ ਝੂਠ ਬੋਲਣ ਦੀ ਸ਼ਰਮ ਤੱਕ ਮਹਿਸੂਸ ਨਹੀਂ ਕਰ ਰਿਹਾ। ਨਿਹੰਗ ਆਖਦੇ ਹਨ ਕਿ ਲਖਬੀਰ ਬੇਅਦਬੀ ਕਰਨ ਲੱਗਾ ਸੀ, ਜਾਂ ਕਰਨ ਵਾਲਾ ਸੀ, ਜਾਂ ਉਸ ਨੇ ਸਰਬਲੋਹ ਗ੍ਰੰਥ ਚੁੱਕ ਲਿਆ ਸੀ। ਇੱਕ ਤਾਂ ਸਰਬਲੋਹ ਗ੍ਰੰਥ ਨੂੰ ਸਿੱਖਾਂ ਦੀ ਵੱਡੀ ਗਿਣਤੀ ਧਾਰਮਿਕ ਗ੍ਰੰਥ ਵਜੋਂ ਮਾਨਤਾ ਨਹੀਂ ਦਿੰਦੀ; ਦੂਜੀ ਗੱਲ ਜੋ ਸਰਬਲੋਹ ਦੀ ਕਿਤਾਬ ਪ੍ਰੈਸ ਨੂੰ ਦਿਖਾਈ ਗਈ ਸੀ, ਉਹ ਚੰਗੀ ਹਾਲਤ ਵਿਚ ਸੀ। ਉਸ ਨੂੰ ਝਰੀਟ ਤੱਕ ਨਹੀਂ ਸੀ ਆਈ ਹੋਈ। ਅਜਮੇਰ ਸਿੰਘ ਜੀ, ਕੀ ਕਿਸੇ ਨੂੰ ਨਿਰੋਲ ਸ਼ੱਕ ਦੇ ਆਧਾਰ ਉੱਤੇ ਕੋਹ-ਕੋਹ ਮਾਰਨਾ ਸਿੱਖੀ ਰਵਾਇਤ ਹੈ? ਕੀ ਕਦੇ ਗੁਰੂ ਸਹਿਬਾਨ ਨੇ ਇਸ ਕਿਸਮ ਦੀ ਸਿਿਖਆ ਦਿੱਤੀ ਸੀ, ਜਾਂ ਗੁਰਬਾਣੀ ਵਿਚ ਕਿਤੇ ਇਸ ਦੀ ਵਕਾਲਤ ਕੀਤੀ ਗਈ ਹੈ? ਲਖਬੀਰ ਸਿੰਘ ਦੇ ਕਤਲ ਨੂੰ ਜਾਇਜ਼ ਦੱਸਣ ਲਈ ਅਜਮੇਰ ਸਿੰਘ ਆਪਣੇ ਵੀਡੀਉ ਸੰਦੇਸ਼ ਵਿਚ ਇੱਕ ਕਦਮ ਹੋਰ ਅੱਗੇ ਵਧਦਾ ਹੈ ਤਾਂ ਕਿ ਇਸ ਨੂੰ ਹਰ ਹਾਲਤ ਜਾਇਜ਼ ਸਾਬਤ ਕੀਤਾ ਜਾ ਸਕੇ।

ਉਹ ਕਹਿੰਦਾ ਹੈ, “ਦੂਜੀ ਗੱਲ ਇਸ ਨੂੰ ਪ੍ਰਸੰਗ ਨਾਲੋਂ ਤੋੜ ਕੇ ਨਾ ਦੇਖੋ, ਸਿੱਖਾਂ ਨਾਲ ਅਸਹਿਣਸ਼ੀਲਤਾ ਲੰਮੇ ਸਮੇਂ ਤੋਂ ਚੱਲ ਰਹੀ ਹੈ। ਜੰਗਾਂ ਵਿਚ ਨੁਕਸਾਨ ਹੁੰਦਾ ਹੈ … ਜੋ ਸਿੱਖਾਂ ਲਈ ਸ਼ਹਾਦਤਾਂ ਹਨ। ਸਿੱਖਾਂ ਦੇ ਇੱਕ ਸੈਕਸ਼ਨ ਨਾਲ ਜਬਰ ਹੋ ਰਿਹਾ ਹੈ, ਸਿਖਾਂ ਦਾ ਇੱਕ ਹੋਰ ਵਰਗ ਹੱਥਾ ਬਣ ਰਿਹਾ ਹੈ, ਜਿਵੇਂ ਪਹਿਲਾਂ ਬਾਦਲਾਂ ਨੇ ਕੀਤਾ, ਫਿਰ ਅਮਰਿੰਦਰ ਨੇ ਕੀਤਾ। ਉਹ ਤਾਂ ਬਾਦਲਾਂ ਨਾਲੋਂ ਵੀ ਖਤਰਨਾਕ ਸਾਬਤ ਹੋਇਆ। ਨੈਸ਼ਨਲ ਸਕਿEਰਿਟੀ ਦਾ ਰੌਲਾ ਪੌਂਦਾ ਰਿਹਾ ਜੋ ਹਿੰਦੂਤਵ ਨਾਲ ਮੇਲ ਖਾਂਦਾ ਸੀ। … ਅੱਜ ਚੰਨੀ ਬਣ ਗਿਆ ਜੋ ਬਹੁਤ ਕਮਜ਼ੋਰ ਹੈ ਅਤੇ ਬੀ[ਜੇ[ਪੀ[ ਨੂੰ ਸੂਟ ਕਰਦਾ ਹੈ। ਚੰਨੀ ਨੇ ਇਹ ਦਿਖਾ ਦਿੱਤਾ ਹੈ। ਉਹ ਕਮਜ਼ੋਰ ਵਰਗ ਵਿਚੋਂ ਆਇਆ ਹੈ, ਇਹ ਚੰਗੀ ਗੱਲ ਹੈ ਪਰ ਉਹ ਸਿੱਖਾਂ … ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ। ਅੱਧਾ ਪੰਜਾਬ ਬੀ[ਐਸ[ਐਫ[ ਨੂੰ ਸੌਂਪ ਦਿੱਤਾ ਹੈ। ਇਸ ਘਟਨਾ ਦੀ ਵਰਤੋਂ ਜਿਸ ਢੰਗ ਨਾਲ ਕੀਤੀ ਜਾ ਰਹੀ ਹੈ, ਨਿਆਰੀ ਹਸਤੀ ਵਾਲਿਆਂ (ਸਿੱਖਾਂ) ਨੂੰ ਨਿਖੇੜ ਕੇ ਜ਼ੁਲਮ ਕਰਨਾ ਲੋੜ ਬਣੀ ਹੋਈ ਹੈ … ਸਿੱਖਾਂ ਨੂੰ ਕਾਤਲ ਬਣਾ ਕੇ ਪੇਸ਼ ਕੀਤਾ ਜਾਵੇ।”

ਅਜਮੇਰ ਸਿੰਘ ਨਿਹੰਗਾਂ ਦੇ ਕੀਤੇ ਗੁਨਾਹ ਨੂੰ ਸਿੱਖਾਂ ਉੱਤੇ ਲਗਾਤਾਰ ਹੋ ਰਹੇ ਕਥਿਤ ਜ਼ੁਲਮ ਨਾਲ ਜਾ ਜੋੜਦਾ ਹੈ ਅਤੇ 1947 ਤੋਂ 1984 ਦੀਆਂ ਘਟਨਾਵਾਂ ਨੂੰ ਵੀ ਇਸ ਦਾ ਹਿੱਸਾ ਬਣਾ ਲੈਂਦਾ ਹੈ। ਮਾਮਲਾ ਇੱਕ ਬੰਦੇ ਉੱਤੇ ਕਥਿਤ ਬੇਅਦਬੀ ਦਾ ਬਿਨਾ ਸਬੂਤ ਦੋਸ਼ ਲਗਾ ਕੇ ਉਸ ਨੂੰ ਹਲਾਲ ਕਰਨ ਦਾ ਹੈ ਪਰ ਅਜਮੇਰ ਸਿੰਘ ਲਈ ਇਸ ਦੀ ਜੜ੍ਹ ਪੌਣੀ ਸਦੀ ਪੁਰਾਣੀ ਹੈ। ਵੱਖਵਾਦੀ ਅਤੇ ਕੱਟੜਪੰਥੀ ਸਿੱਖ ਅਜਮੇਰ ਸਿੰਘ ਲਈ ‘ਨਿਆਰੀ ਹਸਤੀ ਵਾਲੇ’ ਸਿੱਖ ਹਨ ਜਿਹਨਾਂ ਨੂੰ ਨਖੇੜ ਕੇ ਉਹਨਾਂ ਉੱਤੇ ਸਟੇਟ ਨੇ ਜ਼ੁਲਮ ਕਰਨਾ ਹੈ। ਅਜਮੇਰ ਸਿੰਘ ਜੀ, ਸਾਰੇ ਸਿੱਖਾਂ ਨੂੰ ਕਿਸ ਨੇ ਕਾਤਲ ਬਣਾ ਕੇ ਪੇਸ਼ ਕੀਤਾ ਹੈ? ਜਿਹਨਾਂ ਨਿਹੰਗਾ ਨੇ ਗਰੀਬ ਨੂੰ ਕੋਹ ਕੇ ਮਾਰਿਆ ਹੈ, ਉਹ ਤਾਂ ਛਾਤੀ ਥਾਪੜ ਕੇ ਕਹਿੰਦੇ ਹਨ ਕਿ ਅਸੀਂ ਮਾਰਿਆ ਹੈ। ਉਹਨਾਂ ਨੇ ਫੋਟੋ ਅਤੇ ਵੀਡੀE ਬਣਾਈਆਂ ਹਨ। ਅਜੇ ਤੱਕ ਸਿਰਫ ਚਾਰ ਨਿਹੰਗ ਫੜੇ ਗਏ ਹਨ ਜਦਕਿ ਵੀਡੀE ਵਿਚ ਇਸ ਤੋਂ ਕਿਤੇ ਵੱਧ ਹਨ। ਇਹ ਕਾਰਾ ਕਰਨ ਵਾਲੇ ਨਿਹੰਗ ਉਹਨਾਂ ਵਲੋਂ ਆਪ ਦਾਗੇ ਬਿਆਨਾਂ ਅਤੇ ਸਬੂਤਾਂ ਕਾਰਨ ਕਾਤਲ ਸਾਬਤ ਹੁੰਦੇ ਹਨ। ਉਹ ਖੁਦ ਆਪਣੇ ਆਪ ਨੂੰ ਕਾਤਲ ਦੱਸਦੇ ਹਨ, ਇਹ ਵੱਖਰੀ ਗੱਲ ਹੈ ਕਿ ਉਹ ਇਸ ਨੂੰ ਬਹਾਦਰੀ ਸਮਝਦੇ ਹਨ।

ਜੋ ਉਹਨਾਂ ਨੇ ਕੀਤਾ ਹੈ, ਉਹ ਸੰਸਾਰ ਦੇ ਹਰ ਸਭਿਅਕ ਦੇਸ਼ ਦੇ ਕਾਨੂੰਨ ਹੇਠ ਵੱਡਾ ਜੁਰਮ ਹੈ। ਸਾਰੇ ਸਿੱਖਾਂ ਨੂੰ ਕਾਤਲ ਕਿਸੇ ਨੇ ਨਹੀਂ ਆਖਿਆ ਸਗੋਂ ਐਸੇ ਸਿੱਖ ਵੀ ਬਹੁਤ ਹਨ ਜਿਹਨਾਂ ਨੂੰ ਬੇਕਿਰਕ ਨਿਹੰਗਾਂ ਤੋਂ ਕਚਿਆਣ ਆਉਣ ਲੱਗ ਪਈ ਹੈ ਅਤੇ ਉਹ ਇਸ ਨੂੰ ਘੋਰ ਅਪਰਾਧ ਦਾ ਨਾਮ ਦਿੰਦੇ ਹਨ। ਹਾਂ ਪਰ ਤੁਹਾਡੇ ਲਈ ਉਹ ਸਿੱਖ ਨਹੀਂ ਹਨ ਅਤੇ ਸਿੱਖ ਉਹ ਹਨ ਜਿਹਨਾਂ ਦੀ ‘ਨਿਆਰੀ ਹਸਤੀ’ ਹੈ। ਇਹ ਵੀ ਦੱਸ ਦੇਵਾਂ ਕਿ ਨਿਆਰੀ ਹਸਤੀ ਵਾਲੇ ਜੋ ਆਪ ਜੀ ਲਈ ਅਸਲੀ ਸਿੱਖ ਹਨ, ਉਹਨਾਂ ਦਾ ਪੰਜਾਬ ਦੇ ਸਿੱਖਾਂ ਵਿਚ ਆਧਾਰ ਕੋਈ ਨਹੀਂ ਹੈ। ਬੱਸ ਸਿੱਖੀ ਦੇ ਦਾਅਵੇ ਹੀ ਦਾਅਵੇ ਹਨ। ਸੱਚ ਇਹ ਵੀ ਹੈ ਕਿ ਤੁਹਾਡੇ ਨਿਆਰੀ ਹਸਤੀ ਵਾਲੇ ਵੀ ਕਈ ਗੁੱਟਾਂ ਵਿਚ ਵੰਡੇ ਹੋਏ ਹਨ ਅਤੇ ਇੱਕ ਦੂਜੇ ਦੇ ਕਤਲ ਵੀ ਕਰ ਜਾਂ ਕਰਵਾ ਦਿੰਦੇ ਹਨ। ਅਜੇ ਮਹੀਨਾ ਕੁ ਪਹਿਲਾਂ ਹੀ ਵੱਡੇ ਖਾੜਕੂ ਹਰਮਿੰਦਰ ਸਿੰਘ ਸੰਧੂ ਦਾ 30 ਕੁ ਸਾਲ ਪਹਿਲਾਂ ਕੁਝ ਹੋਰ ਵੱਡੇ ਖਾੜਕੂਆਂ ਹੱਥੋਂ ਹੋਏ ਕਤਲ ਦੀ ਤੂੰ-ਤੂੰ ਮੈਂ-ਮੈਂ ਚੱਲੀ ਸੀ; ਇਸ ਬਹਿਸ ਵਿਚ ਅਜਮੇਰ ਸਿੰਘ ਆਪ ਜੀ ਵੀ ਸ਼ਾਮਲ ਸੀ ਅਤੇ ਕਤਲ ਕਾਂਡ ਵਿਚ ਕੁਝ ਧਿਰਾਂ ਆਪ ਜੀ ਦੇ ਵਿਸ਼ਵਾਸਪਾਤਰ ‘ਭਾਈ’ ਦਲਜੀਤ ਸਿੰਘ ਬਿੱਟੂ ਵੱਲ ਵੀ ਉਂਗਲਾਂ ਉਠਾਉਂਦੇ ਹਨ।

ਜਾਪਦਾ ਹੈ, ਇਸ ਕਿਸਮ ਦੀ ‘ਮਿਸਾਲੀ ਸਜ਼ਾ’ ਕਈ ਵਾਰ ਤੁਹਾਡੀਆਂ ਖਾੜਕੂ ਸਫਾਂ ਵਿਚ ਵੀ ਦਿੱਤੀ ਜਾਂਦੀ ਰਹੀ ਹੈ ਜਿਸ ਨੂੰ ਤੁਸੀਂ ਗਲਤੀ ਨਾਲ ਸਿੱਖ ਵਿਰਸਾ ਸਮਝਣ ਲੱਗੇ ਹੋ। ਅਜਮੇਰ ਸਿੰਘ ਸਮਝਦਾ ਹੈ ਕਿ ਜਿਸ ਕੰਮ (ਕਾਰੇ) ਵਿਚ ‘ਨਿਆਰੀ ਹਸਤੀ’ ਵਾਲੇ ਸਿੱਖ ਸ਼ਾਮਲ ਹੋਣ, ਉਸ ਬਾਰੇ ਮੀਡੀਆ ਦੜ ਵੱਟ ਕੇ ਬੈਠ ਜਾਵੇ ਅਤੇ ਕੋਈ ਆਲੋਚਨਾਤਮਿਕ ਰਿਪੋਰਟ ਜਾਂ ਟਿੱਪਣੀ ਨਾ ਕਰੇ; ਅਗਰ ਕੋਈ ਕਰੇ ਤਾਂ ਉਸ ਨੂੰ ਸਿੱਖਾਂ ਦਾ ਦੁਸ਼ਮਣ ਗਰਦਾਨ ਦਿE। ਅਜਮੇਰ ਸਿੰਘ ਨੂੰ ਕਈ ਮੀਡੀਆਕਾਰ ਰੜਕਦੇ ਹਨ ਜਿਹਨਾਂ ਵਿਚ ਸ਼ੇਖਰ ਗੁਪਤਾ ਵੀ ਹੈ; ਤੇ ਵੀਡੀE ਵਿਚ ਅਜਮੇਰ ਸਿੰਘ ਇੰਝ ਲੜੀ ਅਗਾਂਹ ਤੋਰਦਾ ਹੈ, “ਪ੍ਰਿੰਟ ਉੱਤੇ ਸ਼ੇਖਰ ਗੁਪਤਾ ਲਗਾਤਾਰ ਸਰਗਰਮ ਰਿਹਾ ਹੈ, ਉਸ ਵਿਚ ਸਮਰੱਥਾ ਹੈ ਪਰ ਉਸ ਨੇ ਬਹੁਗਿਣਤੀ ਦਾ ਪੱਖ ਹੀ ਪੂਰਿਆ ਹੈ। ਉਹ ਇਸ ਬਹਾਨੇ ਭਿੰਡਰਾਂਵਾਲਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕਹਿ ਰਿਹਾ ਹੈ ਕਿ ਸਿੱਖਾਂ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਸਾਡਾ ਜਵਾਬੀ ਸਵਾਲ ਹੈ ਕਿ ਕੀ ਜਾ਼ਲਮ ਵਰਗ ਨੇ ਕੋਈ ਸਬਕ ਸਿੱਖਿਆ ਹੈ? ਹਕੂਮਤੀ ਵਰਗ ਲਈ ਮਰਨ ਵਾਲਿਆਂ ਦਾ ਕੋਈ ਮਤਲਬ ਨਹੀਂ ਹੈ, ਭਾਵੇਂ ਹਾਕਮਾਂ ਲਈ ਲੋਕ, ਪੁਲਿਸ ਵਾਲੇ ਮਰਨ ਜਾਂ ਫੌਜੀ ਮਰਨ। … ਸਿੱਖਾਂ ਵਿਰੁੱਧ ਜ਼ਹਿਰ ਨਹੀਂ ਮਰੀ।

ਸਿੱਖਾਂ ਖਿਾਫ ਨੈਰੇਟਿਵ ਸਿਰਜਿਆ ਜਾ ਰਿਹੈ … ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਖਤਰਨਾਕ ਹੋ ਸਕਦਾ।” ਅਜਮੇਰ ਸਿੰਘ ਆਪਣੇ ਹਰ ਪ੍ਰਵਚਨ ਵਿਚ ਆਉਣਾ ਵਾਲਾ ਸਮਾਂ ਖਤਰਨਾਕ ਹੋਣ ਦੀ ਪੇਸ਼ੀਨਗੋਈ ਕਰਦੇ ਹਨ। ਇੱਕ ਪਾਸੇ ਸਿੱਖਾਂ ਨੂੰ ਉਕਸਾਉਂਦੇ ਹਨ ਅਤੇ ਦੂਜੇ ਪਾਸੇ ਖਤਰਨਾਕ ਸਮੇਂ ਦੀ ਪੇਸ਼ੀਨਗੋਈ ਕਰਦੇ ਹਨ। ਜਾਪਦਾ ਹੈ, ਅਜਮੇਰ ਸਿੰਘ ਖਤਰਨਾਕ ਸਮੇਂ ਦੀ ਬੇਸਬਰੀ ਨਾਲ ਉਡੀਕ ਹੀ ਨਹੀਂ ਕਰ ਰਿਹਾ ਸਗੋਂ ਆਪਣੇ ਪ੍ਰਵਚਨ ਦੀ ਖਿੱਚ ਨਾਲ ਧੁਹ-ਧੂਹ ਨੇੜੇ ਲਿਆਉਣ ਦੀ ਕੋਸ਼ਿਸ਼ ਵਿਚ ਵੀ ਹੈ ਪਰ ਹੁਣ ਇਸ ਸੋਚ ਦੀ ਦਾਲ ਗਲਦੀ ਨਹੀਂ ਤੇ ਨਾ ਹੀ ਕੋਈ ਆਸ ਹੈ। ਆਪਣੀ ਆਦਤ ਮੁਤਾਬਿਕ ਅਜਮੇਰ ਸਿੰਘ ਕਿਸਾਨ ਅੰਦੋਲਨ ਦੇ ਆਗੂਆਂ ਉੱਤੇ ਵੀ ਵਰ੍ਹਦਾ ਹੈ ਅਤੇ ਉਹਨਾਂ ਨੂੰ ਸਿੱਖਾਂ ਦੇ ਦੁਸ਼ਮਣ ਦੱਸਣ ਤੱਕ ਜਾਂਦਾ ਹੈ। ਗੱਲ ਵੀ ਉਹ ਉਹਨਾਂ ਕਿਸਾਨ ਆਗੂਆਂ ਦੀ ਕਰ ਰਿਹਾ ਹੈ ਜੋ ਸਿੱਖ ਹਨ ਨਾ ਕਿ ਜਾਟਾਂ ਜਾਂ ਯੂ[ਪੀ[ ਵਾਲਿਆਂ ਦੀ। ਅਜਮੇਰ ਸਿੰਘ ਜਿਸ ਢੰਗ ਨਾਲ ਸਿੱਖਾਂ ਦੇ ਕਥਿਤ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਦਾ ਹੈ, ਉਸ ਢੰਗ ਨਾਲ ਅਸਲੀ ਸਿੱਖ ਤਾਂ ਉਹੀ ਬਚਦੇ ਹਨ ਜੋ ਅਕਸਰ ਅਜਮੇਰ ਸਿੰਘ ਦੇ ਸੱਜੇ ਖੱਬੇ ਬੈਠਦੇ ਹਨ ਤੇ ਉਸ ਨੂੰ ਵੱਡਾ ਬੁਧੀਜੀਵੀ ਸਮਝਦੇ ਹਨ।

ਕਿਸਾਨ ਆਗੂ ਜਿਸ ਰਾਹ ਪੈ ਗਏ ਹਨ, ਉਸ ਵਿਚ ਵੀ ਵੱਖਵਾਦੀ ਲਾਬੀ ਦਾ ਵੱਡਾ ਹੱਥ ਹੈ। ਉਹਨਾਂ ਦੀ ਹਾਲਤ ‘ਸੱਪ ਦੇ ਮੂੰਹ ਵਿਚ ਕੋਹੜ ਕਿਰਲੀ’ ਵਾਲੀ ਬਣਾ ਦਿੱਤੀ ਗਈ ਹੈ। ਕਿਸਾਨ ਆਗੂਆਂ ਬਾਰੇ ਅਜਮੇਰ ਸਿੰਘ ਇੰਝ ਕਹਿੰਦਾ ਹੈ, “ਕਿਸਾਨ ਅੰਦੋਲਨ ਵਾਲੀ ਥਾਂ ਇਹ ਘਟਨਾ ਵਾਪਰੀ ਹੈ ਅਤੇ ਕਿਸਾਨ ਆਗੂਆਂ ਦਾ ਪ੍ਰਤੀਕਰਮ ਸਿੱਖਾਂ ਲਈ ਖਤਰੇ ਦੀ ਘੰਟੀ ਹੈ। ਅਲਟੀਮੇਟਲੀ … ਜਿਵੇਂ ਲੈਫਟ, ਸਿੱਖਾਂ ਖਿਲਾਫ ਸਟੇਟ ਦਾ ਦਸਤਾ ਬਣੇ, ਉਹ Eਸ ਰੋਲ ਲਈ ਤਿਆਰੀ ਕਰ ਰਹੇ ਹਨ। ਉਹਨਾਂ ਦਾ ਆਧਾਰ ਵਧਿਆ, ਸਮਰਥਨ ਵਧਿਆ। ਉਹ ਸਿੱਖਾਂ ਦੀ ਮਦਦ ਨਾਲ ਤਾਕਤ ਬਣ ਚੁੱਕੇ ਹਨ। ਜੋ ਉਹ ਗੱਲਾਂ ਕਰ ਰਹੇ ਹਨ, … ਦੱਸਦਾ ਹੈ ਕਿ ਉਹਨਾਂ ਨੇ ਵਿਕਟਮ ਨਾਲ ਨਹੀਂ ਸਗੋਂ ਉਹ ਵਿਕਟੇਮਾਈਜ਼ ਕਰਨ ਵਾਲੇ ਨਾਲ ਖੜ੍ਹਨਗੇ।” ਅਜਮੇਰ ਸਿੰਘ ਲਈ ਇਸ ਕੇਸ ਵਿਚ ਵਿਕਟਮ ਨਿਹੰਗ ਹਨ ਅਤੇ ਜਾਂ ਸਾਰੇ ਸਿੱਖਾਂ ਦੇ ਬਹਾਨੇ ਹੇਠ ‘ਨਿਆਰੀ ਹਸਤੀ’ ਵਾਲੇ ਸਿੱਖ ਹਨ (ਜੋ ਮੁੱਠੀ ਕੁ ਭਰ ਹਨ)। ਬਿਨਾ ਦਲੀਲ ਅਪੀਲ ਜਿਬਾਹ ਕਰ ਦਿੱਤਾ ਗਿਆ, ਗਰੀਬ ਵੀ ਕਥਿਤ ਜ਼ਾਲਮਾਂ ਦੇ ਖਾਤੇ ਵਿਚ ਪਾ ਦਿੱਤਾ ਹੈ।

ਅਜਮੇਰ ਸਿੰਘ ਜੋ ਸਿਫਤਾਂ ‘ਮੋਇਆਂ ਦੀ ਮੰਡੀ ਵਾਲੇ’ ਨਿਹੰਗ ਅਮਨ ਸਿੰਘ ਦੀਆਂ ਕਰਦਾ ਹੈ, ਉਹ ਵੀ ਸੁਣਨ ਵਾਲੀਆਂ ਹਨ। ਕਥਿਤ ਬਾਬਾ ਅਮਨ ਸਿੰਘ ਬੇਕਿਰਕ ਕਾਤਲ ਨਿਹੰਗਾਂ ਦਾ ਆਗੂ ਹੈ। ਅਜਮੇਰ ਸਿੰਘ ਇੰਝ ਆਖਦਾ ਹੈ, “ਨਿਹੰਗ ਅਮਨ ਸਿੰਘ ਨੇ ਇਕ ਗੱਲ ਸਾਫ ਕੀਤੀ ਹੈ … ਮਤਲਬ Eਸ ਨੇ ਠਰੰਮਾ ਅਤੇ ਸੰਤੁਲਨ ਕਾਇਮ ਰੱਖਿਆ, ਮੈਂ ਉਸ ਦੀ ਇੰਟਰਵਿਊ ਸੁਣੀ ਹੈ। ਹਰ ਗੱਲ ਦਾ ਖਿਆਲ ਰੱਖਿਆ ਹੈ। ਉਹਨਾਂ ਨੇ ਇਹ ਕਾਰਵਾਈ ਕਿਸੇ ਤੈਸ਼ ਜਾਂ ਰੋਹ ਵਿਚ ਆ ਕੇ ਨਹੀਂ ਕੀਤੀ, ਇਹ ਜਮ੍ਹਾਂ ਹੋਇਆ ਪਿਆ ਸੀ … ਬੇਅਦਬੀ ਦੀਆਂ ਘਟਨਾਵਾਂ ਤਾਂ 1947 ਤੋਂ ਹੀ ਹੋ ਰਹੀਆਂ ਹਨ। ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ ਸੀ ਅਤੇ ਸਿੱਖਾਂ ਵਿਚ ਚਿੰਤਾ ਸੀ ਕਿ ਕੀ ਕਰੀਏ। ਹੁਣ ਇੱਕ ਆਸ ਜਾਗੀ ਹੈ ਕਿ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਠੱਲ੍ਹ ਪਾਈ ਜਾਵੇਗੀ। ਸਿੱਖ ਵਿਰਸੇ ਵਿਚੋਂ ਹੀ ਰੌਸ਼ਨੀ ਲE। ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲE ਕਹਿਣ ਵਾਲੇ ਨਹੀਂ ਜਾਣਦੇ ਕਿ ਕਾਨੂੰਨ ਕਿੰਨਾ ਪੱਖਪਾਤੀ ਤੇ ਬੋਲਾ ਹੋ ਚੁੱਕਾ ਹੈ। ਕਹਿੰਦੇ ਹਨ ਕਿ ਇਨਸਾਫ ਦੇ ਹੱਥ 9 ਗਜ਼ ਦੇ ਹੁੰਦੇ ਹਨ ਪਰ ਇਹ ਮਜ਼ਲੂਮ ਲਈ ਹਨ ਬਹੁਗਿਣਤੀ ਲਈ ਟੰਡ ਬਣ ਜਾਂਦੇ ਹਨ। …

ਜਿਹਨਾਂ ਨੇ ਸਿੱਖਾਂ ਤੇ ਬੀਤੇ ਵਿਚ ਜ਼ੁਲਮ ਕੀਤੇ ਹਨ … ਕਿਸੇ ਨੂੰ ਤੱਤੀ ਵਾਹ ਨਹੀਂ ਲੱਗੀ ਤਰੱਕੀਆਂ ਅਤੇ ਅਹੁਦੇ ਮਿਲੇ ਹਨ। ਇਹ ਅੰਨ੍ਹੇ ਹੋਣ ਵਾਲੀ ਗੱਲ ਹੈ। ਇੱਕ ਸੈਕਸ਼ਨ ਦੀ ਇਨਸਾਨੀਅਤ ਮਰ ਚੁੱਕੀ ਹੈ।” ਨਿਹੰਗ ਬਾਬਾ ਅਮਨ ਸਿੰਘ ਬਾਰੇ ਕਈ ਤੱਥ ਬਾਹਰ ਆ ਗਏ ਹਨ। ਉਸ ਉੱਤੇ ਕਈ ਕੇਸ ਹਨ ਜਿਹਨਾਂ ਵਿਚ ਨਸ਼ਾ ਤਸਕਰੀ ਦੇ ਵੱਡੇ ਦੋਸ਼ ਹਨ। ਉਹ ਅੰਦਰਖਾਤੇ ਸਰਕਾਰ ਦੇ ਵੀ ਰਾਬਤੇ ਵਿਚ ਰਿਹਾ ਹੈ ਜਿਸ ਦੇ ਸਬੂਤ ਮਿਲ ਗਏ ਹਨ। ਉਹ ਲਖਬੀਰ ਸਿੰਘ ਦੇ ਦੋਸ਼ੀ ਹੋਣ ਬਾਰੇ ਕੋਈ ਸਬੂਤ ਨਹੀਂ ਦੇ ਸਕਿਆ। ਉਸ ਦੇ ਬਿਰਧ ਅਤੇ ਗਰੀਬ ਮਾਂ ਬਾਪ ਬਿਮਾਰ ਹਨ ਅਤੇ ਰੁਲ ਰਹੇ ਹਨ। ਉਹਨਾਂ ਦੀ ਹਾਲਤ ਬਾਰੇ ਰਪੋਰਟਾਂ ਪੜ੍ਹ ਕੇ ਤਰਸ ਆਉਂਦਾ ਹੈ। ਨਿਹੰਗ ਅਮਨ ਸਿੰਘ ਉੱਤੇ ਮਾਪਿਆਂ ਦੀ ਅਣਦੇਖੀ ਕਰਨ ਦਾ ਵੀ ਚਾਰਜ ਲੱਗਣਾ ਚਾਹੀਦਾ ਹੈ। ਗਰੀਬ ਨੂੰ ਬੰਨ੍ਹ ਕੇ ਉਸ ਦਾ ਬੰਦ-ਬੰਦ ਕੱਟਿਆ ਗਿਆ ਹੈ ਅਤੇ ਅਜਮੇਰ ਸਿੰਘ ਹੱਦ ਦਰਜੇ ਦੀ ਬੇਸ਼ਰਮੀ ਨਾਲ ਇਸ ਨੂੰ ‘ਠਰੰਮਾ ਅਤੇ ਸੰਤੁਲਨ ਕਾਇਮ’ ਰੱਖਣ ਦੱਸ ਰਿਹਾ ਹੈ।

ਕਾਨੂੰਨ ਆਪਣੇ ਹੱਥ ਵਿਚ ਲੈਣ ਨੂੰ ਵੀ ਜਾਇਜ਼ ਦੱਸ ਰਿਹਾ ਹੈ; ਤੇ ਜਦ ਅਗਲਿਆਂ ਨੇ ਦਹਿਸ਼ਤਵਾਦ ਵੇਲੇ ਕਾਨੂੰਨ ਆਪਣੇ ਹੱਥ ਵਿਚ ਲੈ ਲਿਆ ਸੀ ਤਾਂ ਕੀ ਬਣਿਆ ਸੀ। ਕਾਨੂੰਨ ਆਪਣੇ ਹੱਥ ਵਿਚ ਲੈ ਕੇ ਅਜਮੇਰ ਸਿੰਘ ਦੀ ਨਿਆਰੀ ਧਿਰ ਵੀ ਦੇਖ ਚੁੱਕੀ ਹੈ ਅਤੇ ਸਰਕਾਰੀ ਧਿਰ ਵੀ। ਅਜੇ ਕੋਈ ਕਸਰ ਰਹਿ ਗਈ ਹੈ? ਅਗਰ ਇਨਸਾਨੀਅਤ ਮਰ ਚੁੱਕੀ ਹੈ, Eਸ ਚੰਡਾਲ ਚੌਂਕੜੀ ਦੀ ਮਰ ਚੁੱਕੀ ਹੈ ਜੋ ਸਿੱਖਾਂ ਨੂੰ ਤਾਲਿਬਾਨ ਬਣਾ ਰਹੇ ਹਨ। ਅੱਜ ਇਸਲਾਮਿਕ ਕੱਟੜਪੰਥੀ ਕਥਿਤ ਕਾਫਰਾਂ ਨੂੰ ਵੀ ਕਤਲ ਕਰ ਰਹੇ ਹਨ ਅਤੇ ਸ਼ੀਆ, ਹਜ਼ਾਰਾ, ਅਹਿਮਦੀਆ ਤੇ ਹੋਰ ਫਿਰਕਿਆਂ ਦੀਆਂ ਮਸਜਿਦਾਂ ਵਿਚ ਵੀ ਆਤਮਘਾਤੀ ਹਮਲੇ ਕਰ ਰਹੇ ਹਨ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਵਕਾਲਤ, ਅਸਹਿਸ਼ੀਲਤਾ ਅਤੇ ਵੰਡੀਆਂ ਪਾਉਣਾ ਸਭ ਲਈ ਘਾਤਕ ਹੈ। ਅਜਮੇਰ ਸਿੰਘ ਇਤਿਹਾਸ ਦੇ ਹਵਾਲੇ ਆਪਣੇ ਨਜ਼ਰੀਏ ਵਿਚ ਫਿੱਟ ਕਰਨ ਲਈ ਪਹਿਲਾਂ ਛਾਂਟਦਾ ਅਤੇ ਫਿਰ ਬੀਬਾ ਮੂੰਹ ਬਣਾ ਕੇ ਇੰਝ ਬਿਆਨ ਕਰਦਾ ਹੈ, “ਸਾਰਾ ਇਤਿਹਾਸ ਦੇਖ ਲਉ, ਜਦ ਇਨਸਾਫ਼ ਨਾ ਮਿਲੇ ਤਾਂ ਕਾਨੂੰਨਾਂ ਨੂੰ ਆਪਣੇ ਹੱਥ ਵਿਚ ਲੈਣਾ ਪੈਂਦਾ ਹੈ।

ਡਾਇਰ ਨੂੰ ਬਰੀ ਕਰ ਦਿੱਤਾ ਤਾਂ ਊਧਮ ਸਿੰਘ ਨੇ ਇਨਸਾਫ ਕਰ ਦਿੱਤਾ, ਇਸ ਤੋਂ ਪਹਿਲਾਂ ਮਦਨ ਲਾਲ ਢੀਂਗਰਾ ਨੇ ਕੀਤਾ ਸੀ। ਭਾਰਤੀ ਕਹਿਣ ਉੱਤੇ ਸਾਨੂੰ ਸ਼ਰਮ ਆਉਂਦੀ ਹੈ। ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਇੰਦਰਾ … ਫਿਰ ਵੈਦਿਆ ਨੂੰ … ਕੀ ਇਹਨਾਂ ਨੂੰ ਕੋਈ ਸਜ਼ਾ ਹੋਣੀ ਸੀ? ਸਿੱਖਾਂ ਦੀ ਰਵਾਇਤ ਹੈ ਪਾਪੀ ਕੋ ਦੰਡ ਦਿE। ਸਿੱਖਾਂ ਨੇ ਆਪਣੇ ਵਿਰਸੇ ਦੀ ਲਾਜ ਰੱਖੀ ਹੈ।” ਅਜਮੇਰ ਸਿੰਘ ਦੀ ਨਜ਼ਰ ਵਿਚ ਸਿੱਖ ਵਿਰਸਾ ਬਦਲੇ ਦੇ ਭਾਂਬੜ ਬਾਲਣ, ਆਪਣੇ ਆਪ ਅਤੇ ਦੂਜੇ ਦਾ ਤੁਖਮ ਉਡਾਉਣ ਤੱਕ ਹੀ ਸੀਮਤ ਹੈ? ਅਜਮੇਰ ਸਿੰਘ ਇਸ ਸਿੰਘੂ ਬਾਰਡਰ ਉੱਤੇ ਵਾਪਰੀ ਸ਼ਰਮਨਾਕ ਘਟਨਾ ਨੂੰ ਜਾਇਜ ਠਹਿਰਾ ਕੇ ਸਿੱਖਾਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਉਕਸਾਉਣ ਦੀ ਹਰ ਕੋਸ਼ਿਸ਼ ਕਰਦਾ ਹੈ। ਅਜਮੇਰ ਸਿੰਘ ਦਾ ਸਾਰਾ ਪ੍ਰਵਚਨ ਹੀ ਉਕਸਾਊ ਹੈ ਅਤੇ ਇੰਝ ਜਾਪਦਾ ਹੈ ਕਿ ਉਹ ਕਿਸੇ ਕੌਮੀ ਯੁੱਧ ਦੀ ਤਿਆਰੀ ਕਰਵਾ ਰਿਹਾ ਹੋਵੇ ਜੋ ਉਸ ਨੇ ਨਹੀਂ ਲੜਨਾ, ਹੋਰਾਂ ਤੋਂ ਲੜਵਾਉਣਾ ਹੈ।

ਦੇਖੋ ਇੱਕ ਗਰੀਬ ਦੇ ਬੇਰਹਿਮ ਕਤਲ ਨੂੰ ਅਜਮੇਰ ਸਿੰਘ ‘ਸਵਾ ਲਾਖ ਸੇ ਏਕ ਲੜਾਊਂ’ ਨਾਲ ਕਿਵੇਂ ਜੋੜਦਾ ਹੈ, “ਸਿੱਖ ਬਹੁਤ ਘੱਟ ਗਿਣਤੀ ਵਿਚ ਹਨ 18ਵੀਂ ਸਦੀ ਵਿਚ ਵੀ ਸਨ ਪਰ ਕਦੇ ਡਰੇ ਨਹੀਂ, ਨਾ ਡਰਨਗੇ। ਘੱਟ ਗਿਣਤੀ ਦੇ ਡਰਾਵੇ ਦੇਣਾ ਸਿੱਖਾਂਤੇ ਨਾ ਕਾਰਗਰ ਹੋਏ ਹਨ, ਨਾ ਹੋਣਗੇ। ਸਵਾ ਲਾਖ ਸੇ ਇੱਕ ਲੜਾਊਂ ਦੀ ਸਪਿਰਟ ਜੋ ਦਸਮ ਗੁਰੂ ਭਰ ਗਏ ਹਨ, ਉਹ ਸਦਾ ਰਹੇਗੀ। ਹਰਿੰਦਰ ਮਹਿਬੂਬ ਨੇ ਕਿਹਾ ਸੀ, ਸਿਦਕ ਦੇ ਰਾਹ ਆਬਾਦ ਰਹਿਣੇ ਚਾਹੀਦੇ ਹਨ, ਜੇ ਆਬਾਦ ਹਨ ਤਾਂ ਮਿੱਟੀ ਦੇ ਕਣਾਂ ਵਿਚੋਂ ਵੀ ਖਾਲਸਾ ਪ੍ਰਗਟ ਹੋ ਜਾਵੇਗਾ।” ਕਥਿਤ ਜ਼ੁਲਮ ਦਾ ਸਦਾ ਸ਼ਿਕਾਰ ਹੋਣ ਦੀ ਭਾਵਨਾ, ਉਕਸਾਹਟ, ਭੜਕਾਹਟ, ਡਰਾਵਾ, ਬਹਾਦਰੀ ਦੀਆਂ ਥਾਪੀਆਂ ਅਤੇ ਫਿਰ ਕਹਿੰਦਾ ਹੈ, ‘ਭੜਕਾਹਟ’ ਵਿਚ ਨਹੀਂ ਆਉਣਾ। ਆਦਤ ਮੁਤਾਬਿਕ ਇਸ ਪ੍ਰਵਚਨ ਵਿਚ ਐਨੇ ਪੈਂਤੜੇ ਅਪਣਾ ਗਿਆ ਹੈ ਕਿ ਗੁਮਰਾਹ ਹੋਇਆ ਕੋਈ ਸਿੱਖ ਕੁਝ ਵੀ ਕਰ ਬੈਠੇ, ਅਜਮੇਰ ਸਿੰਘ ਸੱਚਾ ਹੀ ਰਹੇਗਾ।

ਉਹ ਭੜਕਾਹਟ ਵਿਚ ਨਾ ਆਉਣ ਦੀ ਤਾਕੀਦ ਨਾਲ ਸੰਤੁਲਨ ਕਾਇਮ ਰੱਖਣ ਦੀ ਸਿਿਖਆ ਇੰਝ ਦਿੰਦਾ ਹੈ, “ਨਾ ਭੜਕਾਹਟ ਵਿਚ ਆਉਣ ਦੀ ਲੋੜ ਹੈ ਅਤੇ ਨਾ ਡਰਨ ਦੀ ਕੋਈ ਲੋੜ ਹੈ, ਇੱਕ ਆਪਣਾ ਸੰਤੁਲਨ ਕਾਇਮ ਰੱਖ ਕੇ ਵਿਰਸੇ ਤੋਂ ਸੇਧ ਲੈ ਕੇ ਤਿਆਰ ਰਹਿਣਾ ਚਾਹੀਦਾ ਜੋ 70ਵਿਆਂ ਵਿਚ ਵਾਪਰਿਆ ਸੀ, ਇਤਿਹਾਸ ਫਿਰ ਰਪੀਟ ਕਰ ਰਿਹਾ ਹੈ … ਪਰ ਸਿੱਖਾਂ ਨੇ ਉਸ ਤਰ੍ਹਾਂ ਨਹੀਂ ਕਰਨਾ … ਹੁਣ ਕਿਵੇਂ ਰਿਐਕਟ ਕਰਨਾ ਹੈ, ਦਾਨਿਸ਼ਵਰ ਮਿੱਲ ਕੇ ਬੈਠਣ, ਬੈਠ ਕੇ ਸੰਕਟ ਵਿਚ ਫਸੀ ਕੌਮ ਨੂੰ ਕੋਈ ਸੇਧ ਦੇਣ। ਜੇ ਕੋਈ ਦਾਨਿਸ਼ਵਰ ਜ਼ਿੰਦਾ ਹੈ ਅਤੇ ਜੇ ਸਿੱਖ ਵਿਦਵਾਨਾਂ ਦੀਆਂ ਜ਼ਮੀਰਾਂ ਜਾਗਦੀਆਂ ਤਾਂ ਉਹ ਸੇਧ ਦੇਣ।” ਨਾਲੇ ਸੇਧ ਦਈ ਜਾਂਦਾ ਹੈ, ਵਹਿਸ਼ੀ ਕਤਲ ਨੂੰ ਵਿਰਸੇ ਮੁਤਾਬਿਕ ਦੱਸੀ ਜਾਂਦਾ ਹੈ, ਆਪਣੇ ਇਸ ਅਤਿ ਸੌੜੇ ਨਜ਼ਰੀਏ ਅਨੁਸਾਰ ਵਿਰਸੇ ਤੋਂ ਸੇਧ ਲੈਣ ਦੀ ਘੰੁਮਣਘੇਰੀ ਵਿਚ ਪਾਈ ਜਾਂਦਾ ਹੈ ਅਤੇ ਨਾਲੇ ਦਾਨਿਸ਼ਵਰਾਂ, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸੇਧ ਦੇਣ ਦੀ ਅਪੀਲ ਵੀ ਕਰੀ ਜਾਂਦਾ ਹੈ।

ਅਖੇ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਅਜਮੇਰ ਸਿੰਘ ਦੀ ਦਾਨਿਸ਼ਵਰ ਅਤੇ ਸਿੱਖ ਵਿਦਵਾਨਾਂ ਦੀ ਟੋਲੀ ਕਈ ਅਹਿਮ ਮੋੜਾਂ ਉੱਤੇ ਕੌਮ ਨੂੰ ਸੇਧ ਦੇ ਚੁੱਕੀ ਹੈ। ਕਿਸਾਨ ਅੰਦੋਲਨ ਦੌਰਾਨ ਵੀ ਕਈ ਸੇਧਾਂ ਦਿੱਤੀਆਂ ਹਨ ਜੋ ਜਲੇਬੀ ਵਰਗੀਆਂ ਸਾਬਤ ਹੋਈਆਂ ਹਨ। ਸਿੱਖੋ ਬਚ ਸਕਦੇ ਹੋ ਤਾਂ ਬਚ ਜਾE! ਭਾਊ ਤੀਲਾਂ ਦੀ ਡੱਬੀ ਅਤੇ ਪਟਰੋਲ ਚੁੱਕੀ ਫਿਰਦੈ! ਹੈਰਾਨੀ ਵਾਲੀ ਗੱਲ ਹੈ ਕਿ ਇਸ ਸਾਰੇ ਪ੍ਰਵਚਨ ਵਿਚ ਅਜਮੇਰ ਸਿੰਘ ਨੇ ਗੁਰਬਾਣੀ ਦਾ ਕਿਤੇ ਹਵਾਲਾ ਨਹੀਂ ਦਿੱਤਾ ਪਰ ਸਾਰੀ ਗੱਲ ਸਿੱਖ ਵਿਰਸੇ Eਦਾਲੇ ਘੁੰਮਾਈ ਹੈ। ਇਨਸਾਨ ਦਾ ਬੇਰਹਿਮੀ ਨਾਲ ਕਤਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਗੁਰਬਾਣੀ ਤਾਂ ਧਰਮ, ਕਰਮ, ਪੂਜਾ-ਪਾਠ ਲਈ ਫੁੱਲ ਤੋੜਨ ਤੋਂ ਵੀ ਵਰਜਦੀ ਹੈ।

ਇਹ ਵੱਖਰੀ ਗੱਲ ਹੈ ਕਿ ਕਈ ਅਮੀਰ ਸਿੱਖ ਦਿਨ ਤਿਉਹਾਰ ਮੌਕੇ ਲੱਖਾਂ ਰੁਪਏ ਦੇ ਕਈ ਕਈ ਟੰਨ ਦੇਸੀ ਅਤੇ ਵਿਦੇਸ਼ੀ ਫੁੱਲ ਭੇਂਟ ਕਰ ਕੇ ਬੱਲੇ-ਬੱਲੇ ਦੀਆਂ ਖਬਰਾਂ ਲਗਵਾਉਂਦੇ ਹਨ; ਤੇ ਅਜਮੇਰ ਸਿੰਘ ਵਰਗੇ ਧਰਮ ਦੇ ਨਾਮ `ਤੇ ਕਤਲ ਤੱਕ ਨੂੰ ਜਾਇਜ਼ ਦੱਸਦੇ ਹਨ। ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥ ਭੂਲੀ ਮਾਲਨੀ ਹੈ ਏਉ॥ -ਪੰਨਾ 479 ਮਾਲਣ ਫੁੱਲ (ਪਾਤੀ) ਤੋੜਦੀ ਹੈ ਪਰ ਹਰ ਫੁੱਲ ਵਿਚ ਜਾਨ ਹੈ (ਪਾਤੀ ਪਾਤੀ ਜੀਉ)। ਜਿਸ ਮੂਰਤ (ਬੁੱਤ) ਦੀ ਪੂਜਾ ਲਈ ਜਾਨਦਾਰ ਫੁੱਲ ਤੋੜਦੀ ਹੈ, ਉਹ ਬੇਜਾਨ ਹੈ, ਇਸ ਲਈ ਇਹ ਮਾਲਣ ਭੁੱਲੀ ਹੋਈ ਹੈ ਪਰ ਅਜਮੇਰ ਸਿੰਘ ਰੂਪੀ ਮਾਲਣ ਭੁੱਲੀ ਹੋਈ ਨਹੀਂ, ਛਲ-ਕਪਟ ਦੀ ਮਾਹਰ ਹੈ। ਮੁਹੰਮਦ ਅਲੀ ਜਿਨਾਹ ਦੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ‘ਟੂ-ਨੇਸ਼ਨ’ ਥਿਊਰੀ ਨੂੰ ਅਜਮੇਰ ਸਿੰਘ ਸਿੱਖਾਂ ਅਤੇ ਹਿੰਦੂਆਂ ਨੂੰ ਵੰਡਣ ਦੀ ਚਾਲ ਵਜੋਂ ਵਰਤ ਰਿਹਾ ਹੈ।

Continue Reading
Advertisement
Click to comment

Leave a Reply

Your email address will not be published. Required fields are marked *

Advertisement
ਸਿਹਤ2 days ago

ਅਮਰੀਕਾ ‘ਚ ਰੋਜ਼ਾਨਾ ਸਾਹਮਣੇ ਆ ਰਹੇ 92 ਹਜ਼ਾਰ ਤੋਂ ਵੱਧ ਕੋਵਿਡ ਮਾਮਲੇ

ਕੈਨੇਡਾ2 days ago

ਕੈਨੇਡਾ ਦੇ ਮੂਲ ਵਾਸੀਆਂ ਦੀ ਦਾਸਤਾਨ ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ …

ਮਨੋਰੰਜਨ2 days ago

ਜਰਸੀ – ਆਫੀਸ਼ੀਅਲ ਟ੍ਰੇਲਰ | ਸ਼ਾਹਿਦ ਕਪੂਰ | ਮ੍ਰਿਣਾਲ ਠਾਕੁਰ | ਗੋਤਮ ਤਿਨਾਨੁਰੀ | 31st ਦਸੰਬਰ 21

ਮਨੋਰੰਜਨ2 days ago

ਅਸਲਾ: ਕਰਨ ਰੰਧਾਵਾ (Full Song) ਵੱਡਾ ਗਰੇਵਾਲ | ਪ੍ਰਿੰਸ ਭੁੱਲਰ | ਕਾਕਾ ਮੰਤਰੀ | ਫਿਲਮ ਰਿਲੀਜ਼ 10 ਦਸੰਬਰ

ਦੁਨੀਆ2 days ago

ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ 73 ਸਾਲ ਬਾਅਦ ਮਿਲੇ ਦੋ ‘ਦੋਸਤ’

ਦੁਨੀਆ3 days ago

ਅਮਰੀਕਾ ਨੇ ਲੋਕਤੰਤਰ ਸੰਮੇਲਨ ਲਈ ਰੂਸ ਅਤੇ ਚੀਨ ਨੂੰ ਛੱਡ ਕੇ 110 ਦੇਸ਼ਾਂ ਨੂੰ ਦਿੱਤਾ ਸੱਦਾ

ਭਾਰਤ3 days ago

ਪ੍ਰਕਾਸ਼ ਪੁਰਬ ਮੌਕੇ ਖੁੱਲ੍ਹ ਸਕਦਾ ਹੈ ਕਰਤਾਰਪੁਰ ਲਾਂਘਾ

ਮਨੋਰੰਜਨ3 days ago

ਅਖਿਲ ਨਵਾਂ ਗੀਤ : ਆਸ਼ਿਕ ਮੁੜ ਨਾ ਜਾਵੇ (ਪੂਰੀ ਵੀਡੀਓ) ਫੀਟ. ਅਦਾ ਸ਼ਰਮਾ | BOB | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ3 days ago

ਠਾ (ਆਫੀਸ਼ੀਅਲਤ ਵੀਡੀਓ) ਲਾਡੀ ਚਾਹਲ ਫੀਟ ਪਰਮੀਸ਼ ਵਰਮਾ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਪੰਜਾਬੀ ਗੀਤ 2021

ਭਾਰਤ3 days ago

ਖੇਤੀ ਕਾਨੂੰਨ ਵਾਪਸ ਲੈਣ ਸੰਬੰਧੀ ਬਿੱਲ ਨੂੰ ਮੰਤਰੀ ਮੰਡਲ ਵਲੋਂ ਮਨਜ਼ੂਰੀ

ਭਾਰਤ4 days ago

ਲਖੀਮਪੁਰ ਖੀਰੀ ਮਾਮਲੇ ‘ਚ ਪੜਤਾਲੀਆ ਟੀਮ ਨੂੰ ਅਪਗ੍ਰੇਡ ਕਰਨ ਦੇ ਨਿਰਦੇਸ਼

ਭਾਰਤ4 days ago

ਮੁੱਖ ਮੰਤਰੀ ਵਲੋਂ ਆਦਮਪੁਰ ਹਲਕੇ ‘ਚ 158 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ

ਕੈਨੇਡਾ4 days ago

ਤਰਕਸ਼ੀਲ ਸੋਸਾਇਟੀ EਨਟਾਰੀE ਇਕਾਈ ਦੀ ਨਵੀਂ ਕਾਰਜਕਰਨੀ ਦੀ ਚੋਣ

ਪੰਜਾਬ4 days ago

ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਾ ਸੰਪੂਰਨਤਾ ਦਿਵਸ ਉਤਸ਼ਾਹ ਨਾਲ ਮਨਾਇਆ

ਪੰਜਾਬ4 days ago

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਵਲੋਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਐਲਾਨ

ਦੁਨੀਆ5 days ago

ਪ੍ਰਵਾਸੀ ਭਾਰਤੀਆਂ ਨੇ 2021 ‘ਚ 87 ਅਰਬ ਅਮਰੀਕੀ ਡਾਲਰ ਭੇਜੇ ਭਾਰਤ

ਪੰਜਾਬ5 days ago

ਪੰਜਾਬ ਭਾਜਪਾ ਵਫ਼ਦ ਵਲੋਂ ਰਾਸ਼ਟਰਪਤੀ ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ

ਕੈਨੇਡਾ3 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ8 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ8 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਮਨੋਰੰਜਨ8 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

Featured8 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਕੈਨੇਡਾ8 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਸਿਹਤ8 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ8 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ9 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ8 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਮਨੋਰੰਜਨ7 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਮਨੋਰੰਜਨ8 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਸਿਹਤ7 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ8 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਭਾਰਤ7 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ8 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ8 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਮਨੋਰੰਜਨ2 days ago

ਜਰਸੀ – ਆਫੀਸ਼ੀਅਲ ਟ੍ਰੇਲਰ | ਸ਼ਾਹਿਦ ਕਪੂਰ | ਮ੍ਰਿਣਾਲ ਠਾਕੁਰ | ਗੋਤਮ ਤਿਨਾਨੁਰੀ | 31st ਦਸੰਬਰ 21

ਮਨੋਰੰਜਨ2 days ago

ਅਸਲਾ: ਕਰਨ ਰੰਧਾਵਾ (Full Song) ਵੱਡਾ ਗਰੇਵਾਲ | ਪ੍ਰਿੰਸ ਭੁੱਲਰ | ਕਾਕਾ ਮੰਤਰੀ | ਫਿਲਮ ਰਿਲੀਜ਼ 10 ਦਸੰਬਰ

ਮਨੋਰੰਜਨ3 days ago

ਅਖਿਲ ਨਵਾਂ ਗੀਤ : ਆਸ਼ਿਕ ਮੁੜ ਨਾ ਜਾਵੇ (ਪੂਰੀ ਵੀਡੀਓ) ਫੀਟ. ਅਦਾ ਸ਼ਰਮਾ | BOB | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ6 days ago

ਇਸ਼ਕ ਕਹਾਣੀ (ਅਧਿਕਾਰਤ ਵੀਡੀਓ) | ਨਿੰਜਾ | ਦੀਦਾਰ ਕੌਰ | ਨਵੀ ਫਿਰੋਜ਼ਪੁਰਵਾਲਾ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ7 days ago

ਜੀ ਲੋਸ (ਆਫੀਸ਼ੀਅਲ ਸੰਗੀਤ ਵੀਡੀਓ) ਪ੍ਰੇਮ ਢਿੱਲੋ | ਸਨੈਪੀ | ਰੁਬਲ ਜੀ.ਟੀ.ਆਰ. | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ1 week ago

ਬੋਰਲਾ – ਦਿਲੇਰ ਖੜਕੀਆ ਫੀਟ. ਹਿਬਾ ਨਵਾਬ | ਹਰਿਆਣਵੀ ਗੀਤ ਹਰਿਆਣਵੀ | ਨਵੇਂ ਗੀਤ 2021 | ਸਾਗਾ ਸੰਗੀਤ

ਮਨੋਰੰਜਨ2 weeks ago

ਜੌਰਡਨ ਸੰਧੂ: ਗੁੱਸਾ ਨੂੰ ਮਨਾ ਲੈਨਾ (ਪੂਰੀ ਵੀਡੀਓ) ਫੀਟ. ਸ੍ਰੀ ਬਰਾੜ | ਦੇਸੀ ਕਰੂ | ਨਵੇਂ ਪੰਜਾਬੀ ਗੀਤ 2021

ਮਨੋਰੰਜਨ2 weeks ago

SATISFY – ਆਫੀਸ਼ੀਅਲ ਸੰਗੀਤ ਵੀਡੀਓ | ਸਿੱਧੂ ਮੂਸੇ ਵਾਲਾ | ਸ਼ੂਟਰ ਕਾਹਲੋਂ | ਨਵੇਂ ਪੰਜਾਬੀ ਗੀਤ 2021

ਮਨੋਰੰਜਨ3 weeks ago

ਤੋਹਮਤ | ਸ਼ਿਪਰਾ ਗੋਇਲ ਫੀਟ ਗੌਹਰ ਖਾਨ | ਨਿਰਮਾਨ | ਨਵੀਨਤਮ ਪੰਜਾਬੀ ਗੀਤ 2021 | ਨਵੇਂ ਪੰਜਾਬੀ ਗੀਤ 2021

ਮਨੋਰੰਜਨ3 weeks ago

ਫੀਲਿੰਗਾ | ਗੈਰੀ ਸੰਧੂ | ਅਧੀ ਟੇਪ | ਤਾਜ਼ਾ ਵੀਡੀਓ ਗੀਤ 2021 | ਤਾਜ਼ਾ ਮੀਡੀਆ ਰਿਕਾਰਡ

ਮਨੋਰੰਜਨ3 weeks ago

ਅੰਮ੍ਰਿਤ ਮਾਨ – ਪ੍ਰਧਾਨ | ਵਾਰਨੰਗ | ਦੇਸੀ ਕਰੂ | ਨਵੇਂ ਪੰਜਾਬੀ ਗੀਤ 2021 | ਗਿੱਪੀ ਜੀ, ਪ੍ਰਿੰਸ ਕੇਜੇ | 19 ਨਵੰਬਰ

ਮਨੋਰੰਜਨ3 weeks ago

ਨਵੇਂ ਪੰਜਾਬੀ ਗੀਤ 2021 | ਸੂਟ ਬਰਗੰਡੀ (ਅਧਿਕਾਰਤ ਵੀਡੀਓ) ਸ਼ਿਵਜੋਤ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ3 weeks ago

ਕੁਸੁ ਕੁਸੁ ਗੀਤ ਫੀਟ ਨੋਰਾ ਫਤੇਹੀ | ਸਤਯਮੇਵ ਜਯਤੇ 2 | ਜੌਨ ਏ, ਦਿਵਿਆ ਕੇ | ਤਨਿਸ਼ਕ ਬੀ ਜ਼ਾਹਰਾ ਖਾਨ, ਦੇਵ ਐਨ

ਮਨੋਰੰਜਨ3 weeks ago

ਚੰਡੀਗੜ੍ਹ ਕਰੇ ਆਸ਼ਿਕੀ ਆਫੀਸ਼ੀਅਲ ਟ੍ਰੇਲਰ: ਆਯੁਸ਼ਮਾਨ ਕੇ, ਵਾਣੀ ਕੇ | ਅਭਿਸ਼ੇਕ ਕੇ | ਭੂਸ਼ਣ ਕੇ | 10 ਦਸੰਬਰ 21

ਮਨੋਰੰਜਨ3 weeks ago

ਮੋਹ (ਪੂਰੀ ਵੀਡੀਓ) ਬਾਰਬੀ ਮਾਨ | ਸਿੱਧੂ ਮੂਸੇ ਵਾਲਾ | TheKidd | ਸੁਖਸੰਘੇੜਾ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ4 weeks ago

ਦਬਦੇ ਨੀ – ਸਰਕਾਰੀ ਵੀਡੀਓ | ਐਮੀ ਵਿਰਕ | ਮਨੀ ਲੌਂਗੀਆ | B2gether Pros | ਬਰਫੀ ਸੰਗੀਤ

ਮਨੋਰੰਜਨ4 weeks ago

ਤੇਨੂ ਲਹਿੰਗਾ: ਸਤਿਆਮੇਵ ਜਯਤੇ 2 | ਜੌਨ ਏ, ਦਿਵਿਆ ਕੇ | ਤਨਿਸ਼ਕ ਬੀ, ਜ਼ਹਰਾ ਐਸ ਕੇ, ਜੱਸ ਐਮ | 25 ਨਵੰਬਰ 2021

Recent Posts

Trending