ਸਿਹਤ ਲਈ ਵਰਦਾਨ ਹੈ ਮੇਥੀ ਦਾਣਾ

ਸਿਹਤ ਲਈ ਵਰਦਾਨ ਹੈ ਮੇਥੀ ਦਾਣਾ

ਰਸੋਈ ‘ਚ ਪਾਈ ਜਾਣ ਵਾਲੀ ਇਕ ਹੋਰ ਮੁੱਖ ਚੀਜ਼ ਜੋ ਤੜਕੇ ‘ਚ ਕੰਮ ਆਉਂਦੀ ਹੈ।

ਭਾਰਤੀ ਰਸੋਈ ‘ਚ ਮਿਲਣ ਵਾਲੀ ਹਰ ਚੀਜ਼ ਬਹੁਤ ਕੰਮ ਦੀ ਹੁੰਦੀ ਹੈ। ਪਰ ਇਸ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੁੰਦੇ ਹਨ। ਕਿਉਂਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੀਆਂ ਹਨ। ਤੜਕੇ ਤੋਂ ਲੈ ਕੇ ਅਚਾਰ ‘ਚ ਇਸਤੇਮਾਲ ਹੋਣ ਵਾਲੀ ਮੇਥੀ ਤੁਹਾਡੀ ਸਿਹਤ ਲਈ ਵਰਦਾਨ ਹੈ। ਭਾਰ ਘਟਾਉਣ ਤੋਂ ਲੈ ਕੇ ਆਇਰਨ ਦੀ ਕਮੀ ਲਈ ਮੇਥੀ ਦੇ ਬੀਜ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਇਸ ਦੇ ਕੁਝ ਫਾਇਦਿਆਂ ਬਾਰੇ…

ਆਇਰਨ ਦੀ ਕਮੀ: ਮਾਹਿਰਾਂ ਅਨੁਸਾਰ ਆਇਰਨ ਦੀ ਕਮੀ ਜ਼ਿਆਦਾਤਰ ਔਰਤਾਂ ‘ਚ ਪਾਈ ਜਾਂਦੀ ਹੈ। ਪਿਊਬਰਟੀ ਦੀ ਉਮਰ ‘ਚ, ਪ੍ਰੈਗਨੈਂਸੀ ਅਤੇ ਬ੍ਰੈਸਟੀਫੀਡਿੰਗ ਦੌਰਾਨ ਔਰਤਾਂ ‘ਚ ਆਇਰਨ ਦੀ ਕਮੀ ਹੋ ਸਕਦੀ ਹੈ। ਇਸ ਸਮੇਂ ਦੌਰਾਨ ਔਰਤਾਂ ਨੂੰ ਆਇਰਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਡਾਈਟ ‘ਚ ਮੇਥੀ ਦੇ ਬੀਜ ਜ਼ਰੂਰ ਸ਼ਾਮਲ ਕਰੋ। ਇਸ ਨਾਲ ਆਇਰਨ ਦੀ ਕਮੀ ਪੂਰੀ ਹੋ ਜਾਵੇਗੀ।

ਭਾਰ ਘਟਾਉਣ ‘ਚ ਅਸਰਦਾਰ: ਭਾਰ ਘਟਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੀ ਡਾਇਟ ‘ਚ ਮੇਥੀ ਦੇ ਬੀਜ ਸ਼ਾਮਲ ਕਰ ਸਕਦੇ ਹੋ। ਮੇਥੀ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਫਾਈਬਰ ਅਤੇ ਕੁਦਰਤੀ ਘੁਲਣਸ਼ੀਲ ਮੇਥੀ ਦੇ ਬੀਜ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ। ਇੱਕ ਚੱਮਚ ਮੇਥੀ ਦੇ ਦਾਣੇ ਪਾਣੀ ‘ਚ ਭਿਓ ਕੇ ਸਵੇਰੇ ਉੱਠਣ ਤੋਂ ਬਾਅਦ ਚਬਾਓ। ਵਜ਼ਨ ਘੱਟ ਕਰਨ ‘ਚ ਇਹ ਟ੍ਰਿਕ ਕਾਫੀ ਕਾਰਗਰ ਸਾਬਤ ਹੋਵੇਗਾ।

ਵਾਲ ਝੜਨ ਤੋਂ ਰੋਕੇ: ਇਸ ਦੀ ਵਰਤੋਂ ਕਰਕੇ ਵਾਲਾਂ ਨੂੰ ਝੜਨ ਤੋਂ ਰੋਕਿਆ ਜਾ ਸਕਦਾ ਹੈ। 2 ਚੱਮਚ ਰਾਤ ਨੂੰ ਭਿਓ ਕੇ ਸਵੇਰੇ ਉੱਠਣ ਤੋਂ ਬਾਅਦ ਪੀਸ ਲਓ। ਵਾਲਾਂ ਦੇ ਝੜਨ ‘ਤੇ ਮੇਥੀ ਦਾਣਾ ਪੀਸ ਕੇ ਲਗਾਓ। 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਇਸ ਦੀ ਵਰਤੋਂ ਨਾਲ ਵਾਲਾਂ ‘ਚ ਚਮਕ ਆਵੇਗੀ ਅਤੇ ਵਾਲਾਂ ਦਾ ਝੜਨਾ ਵੀ ਘੱਟ ਹੋਵੇਗਾ।ਸ਼ੂਗਰ ਨੂੰ ਕੰਟਰੋਲ ਕਰੇ ਕੰਟਰੋਲ: ਮੇਥੀ ਦਾਣਾ ਖੂਨ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਜਾਣਿਆ ਜਾਂਦਾ ਹੈ। ਇਸ ‘ਚ ਕੁਦਰਤੀ ਘੁਲਣਸ਼ੀਲ ਪਦਾਰਥ ਹੁੰਦੇ ਹਨ ਜੋ ਖੂਨ ‘ਚ ਸ਼ੂਗਰ ਦੇ ਸਮਾਈ ਨੂੰ ਹੌਲੀ ਕਰ ਦਿੰਦੇ ਹਨ। ਜੋ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ‘ਚ ਅਮੀਨੋ ਐਸਿਡ ਹੁੰਦੇ ਹਨ ਜੋ ਸਰੀਰ ‘ਚ ਇਨਸੁਲਿਨ ਦੇ ਵਿਕਾਸ ‘ਚ ਮਦਦ ਕਰਦੇ ਹਨ।ਕੋਲੈਸਟ੍ਰੋਲ ਘਟਾਉਣ ‘ਚ ਕਰੇ ਮਦਦ: ਸਰੀਰ ‘ਚ ਕੋਲੈਸਟ੍ਰੋਲ ਦੀ ਸਮੱਸਿਆ ਵਧਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ। ਮੇਥੀ ਦੇ ਦਾਣਿਆਂ ਦਾ ਪਾਣੀ ਪੀਣ ਨਾਲ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਘੱਟ ਹੁੰਦੀ ਹੈ। ਇਸ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ।

Leave a Reply

Your email address will not be published.