ਸਿਟੀ ਆਫ ਬ੍ਰੈਂਪਟਨ ਨੇ ਆਪਣੇ ਬ੍ਰੈਂਪਟਨ ਕੋਵਿਡ-19 ਲਾਜ਼ਮੀ ਚਿਹਰਾ ਢਕਣਾ ਬਾਇ-ਲਾਅ ਨੂੰ ਅੱਪਡੇਟ ਕੀਤਾ ਅਤੇ ਅੱਗੇ ਵਧਾਇਆ

Home » Blog » ਸਿਟੀ ਆਫ ਬ੍ਰੈਂਪਟਨ ਨੇ ਆਪਣੇ ਬ੍ਰੈਂਪਟਨ ਕੋਵਿਡ-19 ਲਾਜ਼ਮੀ ਚਿਹਰਾ ਢਕਣਾ ਬਾਇ-ਲਾਅ ਨੂੰ ਅੱਪਡੇਟ ਕੀਤਾ ਅਤੇ ਅੱਗੇ ਵਧਾਇਆ
ਸਿਟੀ ਆਫ ਬ੍ਰੈਂਪਟਨ ਨੇ ਆਪਣੇ ਬ੍ਰੈਂਪਟਨ ਕੋਵਿਡ-19 ਲਾਜ਼ਮੀ ਚਿਹਰਾ ਢਕਣਾ ਬਾਇ-ਲਾਅ ਨੂੰ ਅੱਪਡੇਟ ਕੀਤਾ ਅਤੇ ਅੱਗੇ ਵਧਾਇਆ

ਬ੍ਰੈਂਪਟਨ, ਓਨਟੈਰੀਓ (17 ਜੂਨ, 2021) – ਪੀਲ ਪਬ੍ਲਿਕ ਹੈਲਥ (Peel Public Health) ਦੀ ਸਲਾਹ ਤੋਂ ਬਾਅਦ, ਸਿਟੀ ਆਫ ਬ੍ਰੈਂਪਟਨ ਨੇ, ਆਪਣੇ ਬ੍ਰੈਂਪਟਨ ਕੋਵਿਡ-19 ਲਾਜ਼ਮੀ ਚਿਹਰਾ ਢਕਣਾ (ਮੈਨਡੇਟਰੀ ਫੇਸ ਕਵਰਿੰਗਸ) ਬਾਇ-ਲਾਅ (Brampton COVID-19 Mandatory Face Coverings By-law) ਨੂੰ ਅੱਪਡੇਟ ਕੀਤਾ ਅਤੇ 30 ਸਤੰਬਰ, 2021 ਤੱਕ ਅੱਗੇ ਵਧਾ ਦਿੱਤਾ ਹੈ।

ਕੋਵਿਡ-19 ਲਾਜ਼ਮੀ ਚਿਹਰਾ ਢਕਣਾ ਬਾਇ-ਲਾਅ ਹੇਠ, ਬ੍ਰੈਂਪਟਨ ਵਿੱਚ ਸਾਰੀਆਂ ਇਨਡੋਰ ਪਬ੍ਲਿਕ ਥਾਵਾ ਵਿਖੇ ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬ੍ਣੇ ਸਧਾਰਨ ਮਾਸਕ) ਪਹਿਨਣਾ ਜ਼ਰੂਰੀ ਹੈ। ਪਹਿਲਾਂ, ਸਕਾਰਫ, ਬੰਦਨਸ, ਨੈਕ ਗੇਟਰਸ ਜਾਂ ਨੈਕ ਵਾਰਮਰਸ ਅਤੇ ਐਕਸਲੈਸ਼ਨ ਵਾਲਵਸ ਵਾਲੇ ਮਾਸਕ, ਚਿਹਰਾ ਢਕਣ ਦੇ ਸਵੀਕਾਰਯੋਗ ਰੂਪ ਸਨ। ਪਰ ਹੁਣ ਸੰਸ਼ੋਧਤ ਬਾਇ-ਲਾਅ ਹੇਠ, ਚਿਹਰਾ ਢਕਣ ਵਾਲੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਇਜਾਜ਼ਤ ਨਹੀਂ ਹੈ। ਇਸਤੋਂ ਇਲਾਵਾ ਸੰਸ਼ੋਧਤ ਬਾਇ-ਲਾਅ ਹੇਠ, ਮਾਸਕਾ ਨੂੰ ਖਾਣ-ਪੀਣ ਵਾਸਤੇ ਸਿਰਫ਼ ਤਦ ਹੀ ਹਟਾਇਆ ਜਾ ਸਕਦਾ ਹੈ, ਜੇਕਰ ਕੋਈ ਵਿਅਕਤੀ ਉਸ ਉਦੇਸ਼ ਲਈ ਨਿਯਤ ਖੇਤਰ ਵਿੱਚ ਬੈਠਾ ਹੋੇਵੇ।

ਹਾਲਾਂਕਿ ਰੀਜਨ ਆਫ ਪੀਲ (Region of Peel) ਵਿੱਚ ਵੈਕਸੀਨ ਕਵਰੇਜ ਵਧ ਰਹੀ ਹੈ, ਫੇਰ ਵੀ ਕਮਿਉਨਿਟੀ, ਕੋਵਿਡ-19 (COVID-19) ਦਾ ਕਾਫੀ ਵਧ ਕਮਉਨਿਟੀ ਟਰਾਂਸਮੀਸ਼ਨ ਦੇਖ ਰਹੀ ਹੈ, ਨਾਲ ਹੀ ਤੇਜ਼ੀ ਨਾਲ ਫੈਲਦੇ ਇਸਦੇ ਵਖਰੇ ਰੂਪਾਂ ਦਾ ਪ੍ਰਗਟ ਹੋਣਾ ਵੀ ਚਿੰਤਾ ਦੀ ਗੱਲ ਹੈ। ਨਿਵਾਸੀਆਂ ਲਈ ਲਾਜ਼ਮੀ ਹੈ ਕਿ ਉਹ ਇਸਨੂੰ ਫੈਲਣ ਤੋਂ ਰੋਕਣ ਲਈ, ਸਰੀਰਰਕ ਦੂਰੀ, ਚੰਗੀ ਤਰਹਾਂ ਸਫਾਈ ਰੱਖਣ ਅਤੇ ਮਾਸਕ ਪਹਿਨਣ ਵਰਗੇ ਉਪਾਅ ਜਾਰੀ ਰੱਖਣ।

ਗੈਰ-ਮੈਡੀਕਲ ਮਾਸਕਾ ਦੀ ਅਤੇ ਚਿਹਰਾ ਨੂੰ ਢਕਣ ਅਤੇ ਹੋਰ ਨਿੱਜੀ ਸੁਰੱਖਿਅਤਮਕ ਉਪਕਰਨ (ਪੀ.ਪੀ.ਈ.) (Personal Protective Equipment) (PPE) ਦੀ ਸਹੀ ਵਰਤੋਂ ਬਾਰੇ ਹੋਰ ਜਾਣਨ ਲਈ, peelregion.ca/coronavirus/prevention/ ਤੇ ਜਾਓ।

ਵਧ ਜਾਣਕਾਰੀ ਅਤੇ ਕਾਰੋਬਾਰੀਆਂ ਅਤੇ ਫੈਸਿਲਿਟੀ ਸੰਚਾਲਕਾਂ ਲਈ ਵਸੀਲੇ, brampton.ca/masks ਤੇ ਉਪਲਬ੍ਧ ਹਨ। 

ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ, ਸਿਟੀ ਆਫ ਬ੍ਰੈਂਪਟਨ ਦੇ ਯਤਨਾਂ ਬਾਰੇ ਤਾਜ਼ਾ ਜਾਣਕਾਰੀ ਲਈ, brampton.ca/COVID19 ਤੇ ਜਾਓ।

Leave a Reply

Your email address will not be published.