ਸਾਵਧਾਨ ! ਰੂਹ ਬਾਬਾ ਆ ਰਿਹਾ ਹੈ…

ਨਵੀਂ ਦਿੱਲੀ : ਕਾਰਤਿਕ ਆਰੀਅਨ ਦੀ ਭੂਲ ਭੁਲੈਇਆ 2 ਅਗਲੇ ਮਹੀਨੇ ਬਾਅਦ ਰਿਲੀਜ਼ ਹੋਣ ਵਾਲੀ ਹੈ।

ਫਿਲਮ ਦੇ ਪ੍ਰਮੋਸ਼ਨ ਦੀ ਸ਼ੁਰੂਆਤ ਕਰਦੇ ਹੋਏ ਇਸ ਦਾ ਨਵਾਂ ਟੀਜ਼ਰ ਰਿਲੀਜ਼ ਕੀਤਾ ਗਿਆ, ਜਿਸ ‘ਚ ਕਾਰਤਿਕ ਆਰੀਅਨ ਦੇ ਰੂਹ ਬਾਬਾ ਦੇ ਲੁੱਕ ਦੀ ਝਲਕ ਸਾਹਮਣੇ ਆਈ ਹੈ। ਟੀਜ਼ਰ ਨੂੰ ਕਾਰਤਿਕ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਟੀਜ਼ਰ ਦੇ ਨਾਲ ਕਾਰਤਿਕ ਨੇ ਲਿਖਿਆ- ਰੂਹ ਬਾਬਾ ਆ ਰਿਹਾ ਹੈ। ਸਾਵਧਾਨ ਮੰਜੁਲਿਕਾ।ਜ਼ਿਕਰਯੋਗ ਹੈ ਕਿ ਭੂਲ ਭੁਲੈਇਆ ਨੂੰ ਅਨੀਸ ਬਜ਼ਮੀ ਨੇ ਡਾਇਰੈਕਟ ਕੀਤਾ ਹੈ। ਟੀਜ਼ਰ ਦੀ ਸ਼ੁਰੂਆਤ ਮੰਜੁਲਿਕਾ ਦੀ ਆਵਾਜ਼ ਨਾਲ ਹੁੰਦੀ ਹੈ, ਜਿਸ ‘ਚ ਉਹ ਬੰਗਾਲੀ ਭਾਸ਼ਾ ‘ਚ ਆਪਣਾ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਮੰਜੁਲਿਕਾ ਨੂੰ ਅਜੇ ਤੱਕ ਨਹੀਂ ਦਿਖਾਇਆ ਗਿਆ ਹੈ, ਸਿਰਫ ਇੱਕ ਘਰ ਦੇ ਸੀਨ ਦਿਖਾਏ ਗਏ ਹਨ। ਇਸ ਤੋਂ ਬਾਅਦ ਭੂਲ ਭੁਲਈਆ ਦੀ ਟਾਈਟਲ ਟਿਊਨ ਅਤੇ ਕਾਰਤਿਕ ਆਰੀਅਨ ਦੇ ਕਿਰਦਾਰ ਦੀ ਐਂਟਰੀ ਹੁੰਦੀ ਹੈ। ਉਸ ਨੂੰ ਰੂਹ ਬਾਬਾ ਦੇ ਕਿਰਦਾਰ ਵਿੱਚ ਦਿਖਾਇਆ ਗਿਆ ਹੈ।

ਸਰੀਰ ‘ਤੇ ਬਾਬੇ ਵਰਗਾ ਕਾਲਾ ਪਹਿਰਾਵਾ ਅਤੇ ਸਿਰ ‘ਤੇ ਕੱਪੜਾ। ਟੀਜ਼ਰ ‘ਚ ਰਾਜਪਾਲ ਯਾਦਵ ਦੇ ਕਿਰਦਾਰ ਦੀ ਝਲਕ ਵੀ ਦਿਖਾਈ ਗਈ ਹੈ।ਭੂਲ ਭੁਲੈਇਆ-2 ਫਿਲਮ 20 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਕਾਰਤਿਕ ਅਤੇ ਰਾਜਪਾਲ ਯਾਦਵ ਦੇ ਨਾਲ ਸੰਜੇ ਮਿਸ਼ਰਾ, ਤੱਬੂ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਭੂਲ ਭੁਲਈਆ ਫ੍ਰੈਂਚਾਇਜ਼ੀ ਦੀ ਇਹ ਦੂਜੀ ਫਿਲਮ ਹੈ। ਪਹਿਲੀ ਫਿਲਮ 2007 ‘ਚ ਆਈ ਸੀ, ਜਿਸ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਨੇ ਕੀਤਾ ਸੀ। ਫਿਲਮ ‘ਚ ਅਕਸ਼ੇ ਕੁਮਾਰ ਅਤੇ ਵਿਦਿਆ ਬਾਲਨ ਮੁੱਖ ਭੂਮਿਕਾਵਾਂ ‘ਚ ਸਨ। ਵਿਦਿਆ ਨੇ ਮੰਜੁਲਿਕਾ ਦਾ ਕਿਰਦਾਰ ਨਿਭਾਇਆ ਹੈ, ਜਿਸ ਵਿਚ ਆਤਮਾ ਹੁੰਦੀ ਹੈ। ਅਕਸ਼ੈ ਮਨੋਵਿਗਿਆਨੀ ਦੇ ਰੋਲ ਵਿੱਚ ਸਨ। ਫਿਲਮ ਬਾਕਸ ਆਫਿਸ ‘ਤੇ ਸਫਲ ਰਹੀ ਸੀ। ਭੂਲ ਭੁਲਈਆ 2 ਨੂੰ ਭੂਸ਼ਣ ਕੁਮਾਰ, ਮੁਰਾਦ ਖੇਤਾਨੀ, ਅੰਜੁਮ ਖੇਤਾਨੀ ਅਤੇ ਕ੍ਰਿਸ਼ਨ ਕੁਮਾਰ ਦੁਆਰਾ ਨਿਰਮਿਤ ਕੀਤਾ ਗਿਆ ਹੈ।

ਕਾਰਤਿਕ ਆਰੀਅਨ ਦੀ ਇਸ ਸਾਲ ਦੀ ਇਹ ਪਹਿਲੀ ਫਿਲਮ ਹੈ। ਇਸ ਫਿਲਮ ਦੀ ਸ਼ੂਟਿੰਗ ਮਹਾਮਾਰੀ ਦੌਰਾਨ ਹੋਈ ਸੀ। ਇਸ ਕਾਰਨ ਫਿਲਮ ਦੀ ਸ਼ੂਟਿੰਗ ਵੀ ਲੇਟ ਹੋ ਗਈ। ਕਾਰਤਿਕ ਇਸ ਤੋਂ ਪਹਿਲਾਂ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਫਿਲਮ ‘ਧਮਾਕਾ’ ‘ਚ ਨਜ਼ਰ ਆਏ ਸਨ। ਉਸਨੇ ਇੱਕ ਟੀਵੀ ਨਿਊਜ਼ ਐਂਕਰ ਦੀ ਭੂਮਿਕਾ ਨਿਭਾਈ।

Leave a Reply

Your email address will not be published. Required fields are marked *