ਸਾਲਾਨਾ ਮਿਸੀਸੌਗਾ ਮੈਰਾਥਨ 30 ਅਪ੍ਰੈਲ ਤੋਂ 1 ਮਈ ਤਕ

ਮਿਸੀਸੌਗਾ : ਆਪਣੇ ਨਾਗਰਿਕਾਂ ਨੂੰ ਚੰਗੀ ਸਿਹਤ ਦੇਣ ਲਈ ਕੈਨੇਡਾ ਸਰਕਾਰ ਵਲੋਂ ਵੱਖ-ਵੱਖ ਤਰੀਕੇ ਨਾਲ ਕੌਸ਼ਿਸ਼ਾ ਕੀਤੀਆਂ ਜਾਂਦੀਆਂ ਹਨ।

ਇਸੇ ਪ੍ਰਯਾਸਾ ਤਹਿਤ ਮਿਸੀਸੌਗਾ ਦੇ ਮੇਅਰ ਬੌਨੀ ਕ੍ਰੋਮਬੀ ਦੀ ਅਗੁਵਾਈ ਹੇਠ ਮਿਸੀਸੌਗਾ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਲਾਨਾ ਮਿਸੀਸੌਗਾ ਮੈਰਾਥਨ ਲਈ ਪ੍ਰੋਗਰਾਮ ਸ਼ਨੀਵਾਰ 30 ਅਪ੍ਰੈਲ ਤੋਂ ਐਤਵਾਰ 1 ਮਈ ਤਕ ਵਿਅਕਤੀਗਤ ਤੌਰ ‘ਤੇ ਹੋਣਗੇ। ਨੋਵਾ ਨੋਰਡੀਸਕ ਨੂੰ 5ਕੇ ਹੇਜ਼ਲ ਵਾਕ/ਰਨ ਦੀ ਪੇਸ਼ਕਾਰੀ ਕਰਕੇ ਮਾਣ ਹੁੰਦਾ ਹੈ, ਜੋ ਆਈਕੋਨਿਕ ਲਾਈਟਹਾਊਸ ਵਿਖੇ ਪੋਰਟ ਕ੍ਰੈਡਿਟ ਤੋਂ ਸ਼ੁਰੂ ਹੋ ਕੇ ਲੇਕਫ੍ਰੰਟ ਪ੍ਰੋਮੇਨੈਡ ਪਾਰਕ ‘ਤੇ ਖਤਮ ਹੋਵੇਗੀ। ਮੈਰਾਥਨ ਦੀ ਵਾਪਸੀ ਸਿਹਤਮੰਦ ਜੀਵਨ ਜੀਉਣ ਅਤੇ ਜ਼ਿਆਦਾ ਸਿਹਤਮੰਦ ਸ਼ਹਿਰਾਂ ਨੂੰ ਪ੍ਰੇਰਿਤ ਕਰਨ ਲਈ ਮਿਸੀਸੌਗਾ ਨੂੰ ਇੱਕ ਖੁੱਲ੍ਹੇ, ਸੁਰੱਖਿਅਤ ਮਾਹੌਲ ਵਿੱਚ ਇਕੱਠਿਆਂ ਲਿਆਉਂਦੀ ਹੈ। 

ਓਨਟਾਰੀਓ ਵਿਚ ਟਾਈਪ 2 ਡਾਇਬੀਟੀਜ਼ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪੀਲ ਵਿੱਚ ਵਰਤਮਾਨ ਸਮੇਂ ‘ਤੇ 10 ਬਾਲਗ਼ਾਂ ਵਿੱਚੋਂ ਤਕਰੀਬਨ 1 ਡਾਇਬੀਟੀਜ਼ ਜਾਂ ਪ੍ਰੀਡਾਇਬੀਟੀਜ਼ ਨਾਲ ਜ਼ਿੰਦਗੀ ਬਿਤਾ ਰਿਹਾ ਹੈ। ਜਿਸ ਤਰਾਂ ਲੋਕਾਂ ਦੀ ਜੀਵਨ ਸ਼ੈਲੀ ਬਦਲ ਰਹਿ ਉਸ ਨੂੰ ਦੇਖਦੇ ਹੋਏ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਾਲ 2025 ਵਿਚ ਹਰ 6 ਚੋ 1 ਸ਼ਖਸ ਇਸ ਦੀ ਚਪੇਟ ਚ ਹੋਵੇਗਾ।

Leave a Reply

Your email address will not be published. Required fields are marked *