ਸਾਬਕਾ ਵਿਦੇਸ਼ ਮੰਤਰੀ ਕਿਸ਼ਦਾ ਹੋਣਗੇ ਜਪਾਨ ਦੇ ਅਗਲੇ ਪ੍ਰਧਾਨ ਮੰਤਰੀ

Home » Blog » ਸਾਬਕਾ ਵਿਦੇਸ਼ ਮੰਤਰੀ ਕਿਸ਼ਦਾ ਹੋਣਗੇ ਜਪਾਨ ਦੇ ਅਗਲੇ ਪ੍ਰਧਾਨ ਮੰਤਰੀ
ਸਾਬਕਾ ਵਿਦੇਸ਼ ਮੰਤਰੀ ਕਿਸ਼ਦਾ ਹੋਣਗੇ ਜਪਾਨ ਦੇ ਅਗਲੇ ਪ੍ਰਧਾਨ ਮੰਤਰੀ

ਟੋਕੀਉ , 29 ਸਤੰਬਰ ਜਪਾਨ ਦੇ ਸਾਬਕਾ ਵਿਦੇਸ਼ ਮੰਤਰੀ ਫੂਮੀਉ ਕਿਸ਼ਦਾ ਨੇ ਹੁਕਮਰਾਨ ਪਾਰਟੀ ਦੇ ਆਗੂ ਵਜੋਂ ਚੋਣ ਜਿੱਤ ਲਈ ਹੈ।

ਇਸ ਨਾਲ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਬਣਨ ’ਤੇ ਕਿਸ਼ਦਾ ਅੱਗੇ ਮਹਾਮਾਰੀ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਅਤੇ ਵਧਦੇ ਖੇਤਰੀ ਸੁਰੱਖਿਆ ਖ਼ਤਰਿਆਂ ਨਾਲ ਸਿੱਝਣ ਲਈ ਅਮਰੀਕਾ ਨਾਲ ਮਜ਼ਬੂਤ ਗੱਠਜੋੜ ਬਣਾਉਣ ਦੀ ਚੁਣੌਤੀ ਹੋਵੇਗੀ। ਕਿਸ਼ਦਾ ਪਾਰਟੀ ਦੇ ਮੌਜੂਦਾ ਆਗੂ ਅਤੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦੀ ਥਾਂ ਲੈਣਗੇ। ਪਿਛਲੇ ਸਾਲ ਸਤੰਬਰ ’ਚ ਪਾਰਟੀ ਮੁਖੀ ਦਾ ਅਹੁਦਾ ਸੰਭਾਲਣ ਦੇ ਮਹਿਜ਼ ਇਕ ਸਾਲ ਬਾਅਦ ਹੀ ਸੁਗਾ ਇਹ ਅਹੁਦਾ ਛੱਡ ਰਹੇ ਹਨ। ਲਿਬਰਲ ਡੈਮੋਕਰੈਟਿਕ ਪਾਰਟੀ ਦੇ ਨਵੇਂ ਆਗੂ ਵਜੋਂ ਕਿਸ਼ਦਾ ਦਾ ਸੰਸਦ ’ਚ ਸੋਮਵਾਰ ਨੂੰ ਅਗਲਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਤੈਅ ਹੈ। ਕਿਿਸ਼ਦਾ ਨੇ ਪਾਰਟੀ ਦੇ ਆਗੂ ਦੀ ਚੋਣ ਲਈ ਹੋਏ ਮੁਕਾਬਲੇ ’ਚ ਟੀਕਾਕਰਨ ਮੰਤਰੀ ਤਾਰੋ ਕੋਨੋ ਨੂੰ ਹਰਾਇਆ। ਪਹਿਲੇ ਗੇੜ ’ਚ ਉਨ੍ਹਾਂ ਦੋ ਮਹਿਲਾ ਉਮੀਦਵਾਰਾਂ ਸਨਾ ਤਕਾਇਚੀ ਅਤੇ ਸੇਈਕੋ ਨੋਡਾ ਨੂੰ ਹਰਾਇਆ ਸੀ। ਚੋਣ ਨਤੀਜਿਆਂ ਮੁਤਾਬਕ ਕਿਸ਼ਦਾ ਨੂੰ ਆਪਣੀ ਪਾਰਟੀ ਦੇ ਵੱਡੇ ਆਗੂਆਂ ਤੋਂ ਵਧੇਰੇ ਸਮਰਥਨ ਮਿਲਆ ਹੈ ਜਿਨ੍ਹਾਂ ਸਥਿਰਤਾ ਦੀ ਚੋਣ ਕੀਤੀ ਹੈ।

ਨਵੇਂ ਆਗੂ ’ਤੇ ਪਾਰਟੀ ਦੀ ਦਿੱਖ ਸੁਧਾਰਨ ਦਾ ਵੀ ਦਬਾਅ ਹੋਵੇਗਾ ਜੋ ਸੁਗਾ ਦੀ ਅਗਵਾਈ ਹੇਠ ਖ਼ਰਾਬ ਹੋਈ ਹੈ। ਕਰੋਨਾ ਨਾਲ ਨਜਿੱਠਣ ’ਚ ਨਾਕਾਮ ਰਹਿਣ ਅਤੇ ਟੋਕੀਉ ਉਲੰਪਿਕਸ ਕਰਾਉਣ ’ਤੇ ਅੜੇ ਸੁਗਾ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ। ਅਗਲੇ ਦੋ ਮਹੀਨਿਆਂ ’ਚ ਹੇਠਲੇ ਸਦਨ ਦੀਆਂ ਚੋਣਾਂ ਹੋਣੀਆਂ ਹਨ ਅਤੇ ਹੁਕਮਰਾਨ ਪਾਰਟੀ ਨੂੰ ਲੋਕਾਂ ’ਚ ਭੱਲ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਕਿਿਸ਼ਦਾ ਦਾ ਮੰਨਣਾ ਹੈ ਕਿ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦੀ ਅਗਵਾਈ ਹੇਠ ਵੱਡੀਆਂ ਕੰਪਨੀਆਂ ਨੂੰ ਲਾਭ ਮਿਲਆ ਸੀ ਜਦਕਿ ਉਹ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਇਕਸਾਰ ਵਿਕਾਸ ਅਤੇ ਵੰਡ ਨੂੰ ਤਰਜੀਹ ਦੇਣਗੇ। ਟੋਕੀਉ ਯੂਨੀਵਰਸਿਟੀ ਦੇ ਰਾਜਨੀਤੀ ਵਿਿਗਆਨ ਦੇ ਪ੍ਰੋਫੈਸਰ ਯੂ ਊਚੀਯਾਮਾ ਨੇ ਕਿਹਾ ਕਿ ਕੂਟਨੀਤਕ ਅਤੇ ਸੁਰੱਖਿਆ ਨੀਤੀਆਂ ਪੱਖੋਂ ਘੱਟ ਹੀ ਬਦਲਾਅ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਮੁਤਾਬਕ ਜਪਾਨ ਦੀ ਸਿਆਸਤ ’ਚ ਸਥਿਰਤਾ ਦੀ ਲੋੜ ਹੈ ਕਿਉਂਕਿ ਥੋੜ੍ਹੇ ਸਮੇਂ ’ਚ ਕਿਸੇ ਏਜੰਡੇ ’ਤੇ ਕੰਮ ਹੋਣਾ ਬਹੁਤ ਮੁਸ਼ਕਲ ਹੈ।

Leave a Reply

Your email address will not be published.