ਸਾਡੀ ਸਰਕਾਰ ਨੂੰ ਡੇਗਣ ਦੀ ਧਮਕੀ ਦਿੰਦੇ ਹਨ,ਥੋੜਾ ਹਿਲਾ ਕੇ ਦਿਖਾਓ: ਠਾਕਰੇ

ਮਹਾਰਾਸ਼ਟਰ ਵਿੱਚ ਬੀਜੇਪੀ ਅਤੇ ਸ਼ਿਵ ਸੈਨਾ ਵਿਚਾਲੇ ਤਕਰਾਰ ਵਧਦੀ ਜਾ ਰਹੀ ਹੈ।

ਮਹਾਰਾਸ਼ਟਰ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਘੱਟ ਗਿਣਤੀ ਭਲਾਈ ਮੰਤਰੀ ਨਵਾਬ ਮਲਿਕ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਧਿਰ ਹੁਣ ਲਗਾਤਾਰ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਹੰਗਾਮਾ ਕਰ ਰਹੀ ਹੈ।

ਸੈਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਆਯੋਜਿਤ ਚਾਹ ਪਾਰਟੀ ‘ਚ ਸੀਐੱਮ ਊਧਵ ਠਾਕਰੇ ਵਿਰੋਧੀ ਧਿਰ ‘ਤੇ ਹਮਲਾਵਰ ਨਜ਼ਰ ਆਏ। ਦੱਸ ਦੇਈਏ ਕਿ ਸ਼ਿਵ ਸੈਨਾ ਅਤੇ ਬੀਜੇਪੀ 30 ਸਾਲਾਂ ਤੋਂ ਇੱਕ ਦੂਜੇ ਦੇ ਸਹਿਯੋਗੀ ਸਨ ਅਤੇ ਮਹਾਰਾਸ਼ਟਰ ਵਿੱਚ ਇਕੱਠੇ ਚੋਣਾਂ ਲੜਦੇ ਸਨ।

ਮੁੱਖ ਮੰਤਰੀ ਠਾਕਰੇ ਨੇ ਕਿਹਾ, ‘ਹਰ ਰੋਜ਼ ਕੋਈ ਨਾ ਕੋਈ ਉੱਠ ਕੇ ਦਾਊਦ ਇਬਰਾਹਿਮ ਦਾ ਨਾਂ ਲੈਣਾ ਸ਼ੁਰੂ ਕਰ ਦਿੰਦਾ ਹੈ। ਜੇ ਹਿੰਮਤ ਹੈ ਤਾਂ ਦਾਊਦ ਨੂੰ ਫੜ ਕੇ ਲੈ ਕੇ ਕਿਉਂ ਨਹੀਂ ਆਉਂਦੇ। ਪਾਕਿਸਤਾਨ ਜਾ ਕੇ ਨਵਾਜ਼ ਸ਼ਰੀਫ ਦਾ ਕੇਕ ਖਾ ਰਹੇ ਹੋ, ਦਾਊਦ ਨੂੰ ਕਿਉਂ ਨਹੀਂ ਫੜਦੇ।ਬਜਟ ਸੈਸ਼ਨ ਤੋਂ ਇਕ ਸ਼ਾਮ ਪਹਿਲਾ ਮੁੱਖ ਮੰਤਰੀ ਊਧਵ ਠਾਕਰੇ ਨੇ ਕੇਂਦਰੀ ਜਾਂਚ ਏਜੰਸੀ ਵੱਲੋਂ ਲਗਾਤਾਰ ਛਾਪੇਮਾਰੀ ਤੇ ਨਿਸ਼ਾਨਾ ਸਾਧਿਆ ਹੈ।

ਮੁੱਖ ਮੰਤਰੀ ਨੇ ਸੰਕੇਤ ਦਿੱਤਾ ਕਿ ਇਸ ਸੈਸ਼ਨ ਵਿੱਚ ਉਹ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਜ਼ੋਰਦਾਰ ਢੰਗ ਨਾਲ ਦੇਣਗੇ। ਭਾਜਪਾ ਦੀ ਸਰਕਾਰ ਨੂੰ ਜਲਦੀ ਡਿੱਗਣ ਦੀ ਇਰਾਦੇ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਉਹ ਸਰਕਾਰ ਨੂੰ ਡੇਗਣ ਦੀ ਧਮਕੀ ਦਿੰਦੇ ਹਨ। ਮੇਰੇ ਕੋਲ 170 ਵਿਧਾਇਕ ਹਨ। ਉਹਨਾਂ ਨੂੰ ਥੋੜਾ ਜਿਹਾ ਹਿਲਾ ਕੇ ਦਿਖਾਓ।

ਉਹ ਸਾਡੇ ਤੋਂ ਬਿਨਾਂ ਤੁਹਾਡੀ ਗੁਲਾਮੀ ਨੂੰ ਕਬੂਲ ਨਹੀਂ ਕਰਨਗੇ। ਸਾਡੀ ਏਕਤਾ ਹੀ ਸਾਡੀ ਤਾਕਤ ਹੈ।ਇਸ ਬੈਠਕ ‘ਚ ਊਧਵ ਠਾਕਰੇ ਨੇ ਕਿਹਾ ਕਿ ਅਸੀਂ ਕਿਸੇ ‘ਤੇ ਹਮਲਾ ਨਹੀਂ ਕਰਦੇ ਪਰ ਜੇਕਰ ਕੋਈ ਸਾਡੇ ਤੇ ਹਮਲਾ ਕਰਦਾ ਹੈ ਤਾਂ ਅਸੀਂ ਉਸ ਨੂੰ ਨਹੀਂ ਛੱਡਦੇ। ਸੈਸ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਊਧਵ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ।

ਉਨ੍ਹਾਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੈਬਨਿਟ ਮੰਤਰੀ ਨਵਾਬ ਮਲਿਕ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਾ ਕਰਨ ਲਈ ਠਾਕਰੇ ਸਰਕਾਰ ਦੀ ਆਲੋਚਨਾ ਕੀਤੀ। ਦੇਵੇਂਦਰ ਨੇ ਕਿਹਾ ਕਿ ਜਿਸ ਮੰਤਰੀ ‘ਤੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਸਬੰਧ ਹੋਣ ਦਾ ਦੋਸ਼ ਹੈ।ਉਸ ਨੂੰ ਬਚਾਉਣ ਲਈ ਪੂਰੀ ਸਰਕਾਰ ਇੱਕ ਹੋ ਗਈ ਹੈ।

ਇਹ ਪਹਿਲੀ ਵਾਰ ਹੈ ਜਦੋਂ ਕੋਈ ਜੇਲ੍ਹ ਮੰਤਰੀ ਅਜੇ ਵੀ ਅਹੁਦੇ ‘ਤੇ ਹੈ। ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨੂੰ ਦਾਊਦ ਇਬਰਾਹਿਮ ਨੂੰ ਸਮਰਪਿਤ ਸਰਕਾਰ ਦੱਸਿਆ ਹੈ। ਦੇਵੇਂਦਰ ਨੇ ਕਿਹਾ ਕਿ ਠਾਕਰੇ ਸਰਕਾਰ ਨੂੰ ਤੁਰੰਤ ਮੰਤਰੀ ਮਲਿਕ ਦਾ ਅਸਤੀਫਾ ਲੈਣਾ ਚਾਹੀਦਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਅਸੀਂ ਇਸ ਮੁੱਦੇ ਨੂੰ ਸਦਨ ਵਿੱਚ ਜ਼ੋਰਦਾਰ ਢੰਗ ਨਾਲ ਉਠਾਵਾਂਗੇ।

Leave a Reply

Your email address will not be published. Required fields are marked *