Connect with us

ਪੰਜਾਬ

ਸਾਡੀ ਦੇਸ਼ ਭਗਤੀ ‘ਤੇ ਸਵਾਲ ਉਠਾਉਣਾ ਅਤੇ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ: ਮੁੱਖ ਮੰਤਰੀ ਦੀ ਮੋਦੀ ਨੂੰ ਦੋ-ਟੁੱਕ

Published

on

ਪੰਜਾਬ ਦੀ ਰਾਸ਼ਟਰਵਾਦੀ ਸਾਖ਼ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਪੰਜਾਬੀਆਂ ਨੇ ਕਦੇ ਵੀ ਦੇਸ਼ ਲਈ ਕੁਰਬਾਨੀਆਂ ਕਰਨ ਤੋਂ ਝਿਜਕ ਨਹੀਂ ਦਿਖਾਈ ਅਤੇ ਉਹ ਵੀ ਦੇਸ਼ ਦੇ ਹੋਰ ਵਰਗਾਂ ਵਾਂਗ ਦੇਸ਼ ਭਗਤ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਫਿਰੋਜ਼ਪੁਰ ਵਿਖੇ ਬਿਨਾਂ ਸੰਬੋਧਨ ਕੀਤੇ  ਵਾਪਸ ਚਲੇ ਜਾਣ ਦੀ ਕੱਲ੍ਹ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਇੱਥੇ ਦਾਣਾ ਮੰਡੀ ਵਿਖੇ ਕਿਹਾ ਕਿ ਅਸਲੀਅਤ ਇਹ ਹੈ ਕਿ ਰੈਲੀ ਵਾਲੀ ਥਾਂ ‘ਤੇ ਸਿਰਫ਼ 700 ਲੋਕ ਹੀ ਪੁੱਜੇ ਸਨ, ਜਿਸ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਕਦਮ ਪਿੱਛੇ ਮੋੜਨ ਲਈ ਮਜਬੂਰ ਕੀਤਾ ਅਤੇ ਬਾਅਦ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਦਾ ਬਹਾਨਾ ਲਾਉਂਦੇ ਹੋਏ ਦੋਸ਼ ਪੰਜਾਬ ਸਰਕਾਰ ‘ਤੇ ਮੜ੍ਹ ਦਿੱਤਾ ਗਿਆ।  ਚੰਨੀ ਨੇ ਕਿਹਾ, “ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਨਿਰਧਾਰਤ ਰੈਲੀ ਤੋਂ ਪੰਜ ਦਿਨ ਪਹਿਲਾਂ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨੇ ਲੈਂਡਿੰਗ ਸਪਾਟ, ਰੈਲੀ ਵਾਲੀ ਥਾਂ ਅਤੇ ਹਰੇਕ ਸੁਰੱਖਿਆ ਵੇਰਵੇ ਲੈ ਲਏ ਸਨ ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇ ਅਚਾਨਕ ਜ਼ਮੀਨੀ ਰਸਤਾ ਫੜ ਲਿਆ ਜੋ ਕਿ ਐਸ.ਪੀ.ਜੀ. ਦੁਆਰਾ ਕਲੀਅਰ ਕੀਤਾ ਗਿਆ ਸੀ।” 

ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਕੋਈ ਖ਼ਤਰਾ ਹੈ ਤਾਂ ਹਰ ਪੰਜਾਬੀ ਦੇਸ਼ ਭਗਤ ਹੋਣ ਨਾਤੇ ਆਪਣਾ ਖੂਨ ਵਹਾਉਣ ਅਤੇ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ, ਜਿਵੇਂ ਕਿ ਉਹ ਪਹਿਲਾਂ ਵੀ ਦੇਸ਼ ਦੀ ਮਾਣ ਅਤੇ ਮਰਿਆਦਾ ਦੀ ਬਹਾਲੀ ਲਈ ਕਰਦੇ ਆਏ ਹਨ। ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਨੂੰ ਬਦਨਾਮ ਕਰਨਾ ਬੰਦ ਕਰਨ ਲਈ ਕਿਹਾ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਖੁਫੀਆ ਤੰਤਰ ਕੀ ਕਰ ਰਿਹਾ ਹੈ, ਕੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕਿਸੇ ਖਤਰੇ ਦੀ ਸੰਭਾਵਨਾ ਮਹਿਸੂਸ ਕੀਤੀ ਸੀ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਬਦਲੇਖੋਰੀ ਦੀ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਅਤੇ ਇਸ ਗੱਲ ‘ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਕਿ ਲੋਕ, ਖਾਸ ਕਰਕੇ ਕਿਸਾਨ, ਉਨ੍ਹਾਂ ਨੂੰ ਕਿਉਂ ਪਸੰਦ ਨਹੀਂ ਕਰਦੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਥੇ ਰੁਮਾਲਾ ਸਾਹਿਬ ਵੀ ਭੇਟ ਕੀਤਾ।

ਉਨ੍ਹਾਂ ਨੂੰ ਹੈੱਡ ਗ੍ਰੰਥੀ ਹਰਪਾਲ ਸਿੰਘ ਅਤੇ ਮੈਨੇਜਰ ਸਰਬਦਿਆਲ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪੇਂਟਿੰਗ ਵੀ ਦਿੱਤੀ ਗਈ, ਜਿਸ ਵਿੱਚ ਗੁਰੂ ਸਾਹਿਬ ਨੂੰ ਇਤਿਹਾਸਕ ਜੰਡ ਸਾਹਿਬ ਦੇ ਹੇਠਾਂ ‘ਮਾਛੀਵਾੜਾ ਦੇ ਜੰਗਲ’ ‘ਚ ਵਿਸ਼ਰਾਮ ਕਰਦੇ ਚਿਤਰਿਆ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਨੈਸ਼ਨਲ ਕਾਲਜ ਫ਼ਾਰ ਵੂਮੈਨ (ਮਾਛੀਵਾੜਾ) ਨੂੰ ਸਰਕਾਰੀ ਕਾਲਜ ਫ਼ਾਰ ਵੂਮੈਨ ਵਜੋਂ ਅਪਣਾਏ ਜਾਣ ਉਪਰੰਤ ਸੰਭਾਲੇ ਜਾਣ ਦਾ ਰਸਮੀ ਉਦਘਾਟਨ ਵੀ ਕੀਤਾ।ਉਨ੍ਹਾਂ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਲੋਕ ਪੱਖੀ ਕਦਮਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਹਰੇਕ ਨੌਜਵਾਨ ਦੇ ਬੈਂਕ ਖਾਤੇ ਵਿੱਚ ਜਲਦੀ ਹੀ 2000 ਰੁਪਏ ਪ੍ਰਤੀ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 10 ਰੁਪਏ ਤੇ 5 ਰੁਪਏ ਦੀ ਕਟੌਤੀ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ‘ਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, ਪਾਣੀ ਦੀ ਸਪਲਾਈ ਦੀਆਂ ਦਰਾਂ ਨੂੰ ਘਟਾ ਕੇ 50 ਰੁਪਏ ‘ਤੇ ਲਿਆਉਣ, ਗਊਸ਼ਾਲਾਵਾਂ ਦੇ 19 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ, 52000 ਆਂਗਣਵਾੜੀ ਵਰਕਰਾਂ/ਹੈਲਪਰਾਂ ਤੋਂ ਇਲਾਵਾ 67000 ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦੇ ਮਾਸਿਕ ਮਾਣ ਭੱਤੇ ਵਿੱਚ ਵਾਧਾ ਕਰਨ ਜਿਹੀਆਂ ਆਪਣੀ ਸਰਕਾਰ ਦੀਆਂ ਪ੍ਰਮੁੱਖ ਉਪੱਬਧੀਆਂ ਵੀ ਦੱਸੀਆਂ।ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਉਸ ਨੂੰ ਬ੍ਰਿਟਿਸ਼ ਬਸਤੀਵਾਦੀਆਂ ਨਾਲ ਜੋੜਦੇ ਹੋਏ ਕਿਹਾ ਕਿ ਉਹ ਆਪਣੇ ਭਗਵੰਤ ਮਾਨ ਵਰਗੇ ਸਾਥੀਆਂ ਦੀ ਮਦਦ ਨਾਲ ਪੰਜਾਬ ‘ਤੇ ਕਬਜ਼ਾ ਕਰਨ ਲਈ ਤਿਆਰ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਇੱਕ ਭਗੌੜਾ ਹੈ ਜੋ ਆਪਣੇ ਮਾੜੇ ਕੰਮਾਂ ਕਾਰਨ ਕਾਨੂੰਨ ਤੋਂ ਭਗੌੜਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ (ਸਮਰਾਲਾ) ਅਮਰੀਕ ਸਿੰਘ ਢਿੱਲੋਂ, ਵਿਧਾਇਕ (ਪਾਇਲ) ਲਖਬੀਰ ਸਿੰਘ ਲੱਖਾ ਅਤੇ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ, ਡਾਇਰੈਕਟਰ (ਪ੍ਰਸ਼ਾਸਨ) ਪੰਜਾਬ ਟਰਾਂਸਕੋ ਕਰਨਬੀਰ ਸਿੰਘ ਢਿੱਲੋਂ, ਕਮਲਜੀਤ ਸਿੰਘ ਢਿੱਲੋਂ, ਚੇਅਰਮੈਨ ਮਾਰਕੀਟ ਕਮੇਟੀ ਦਰਸ਼ਨ ਕੁੰਦਰਾ, ਪ੍ਰਧਾਨ ਨਗਰ ਕੌਂਸਲ ਸੁਰਿੰਦਰ ਕੁੰਦਰਾ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਸ਼ਕਤੀ ਆਨੰਦ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।

Continue Reading
Advertisement
Click to comment

Leave a Reply

Your email address will not be published. Required fields are marked *

ਪੰਜਾਬ18 mins ago

ਸਾਬਕਾ ਵਿਧਾਇਕ ਅਰਵਿੰਦ ਖੰਨਾ, ਜਥੇ: ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ‘ਚ ਸ਼ਾਮਿਲ

ਭਾਰਤ26 mins ago

ਮੋਦੀ ਕੱਲ੍ਹ ਕਰ ਸਕਦੇ ਹਨ ਮੁੱਖ ਮੰਤਰੀਆਂ ਨਾਲ ਬੈਠਕ

ਪੰਜਾਬ1 hour ago

ਪਟਨਾ ਸਾਹਿਬ ਗਏ ਸਿੱਖ ਸ਼ਰਧਾਲੂਆਂ ’ਤੇ ਹਮਲੇ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਲਿਆ ਨੋਟਿਸ

ਦੁਨੀਆ1 hour ago

ਏਅਰ ਇੰਡੀਆ ਨੇ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਕੀਤੀਆਂ ਰੱਦ , 5ਜੀ ਫਲਾਈਟਸ ਲਈ ਬਣਿਆ ‘ਖ਼ਤਰਾ’

ਪੰਜਾਬ1 hour ago

ਆਪ ਨੇ ਭਗਵੰਤ ਮਾਨ ਨੂੰ ਐਲਾਨਿਆ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ

ਸਿਹਤ1 hour ago

ਓਮੀਕ੍ਰੋਨ ਨੇ ਪੈਟਰੋਲ ਤੇ ਡੀਜ਼ਲ ਨੂੰ ਵੀ ਮੁੱਧੇ ਮੂੰਹ ਪਾਇਆ

ਸਿਹਤ1 hour ago

ਅਲਰਟ- ਕੋਰੋਨਾ ਵਾਇਰਸ ਵੀ ਮਲੇਰੀਆ-ਏਡਜ਼ ਦੀ ਤਰ੍ਹਾਂ ਨਹੀਂ ਖਤਮ ਹੋਣ ਵਾਲਾ

ਸਿਹਤ2 hours ago

ਜਲਦੀ ਸੌਣ ਤੇ ਉੱਠਣ ਵਾਲੇ ਰਹਿੰਦੇ ਹਨ ਵਧੇਰੇ ਖੁਸ਼ ਤੇ ਸਿਹਤਮੰਦ

ਪੰਜਾਬ4 hours ago

ਪੰਜਾਬ ਵਿੱਚ ਕਈ ਸਾਲ ਬਾਅਦ ਦਿਸੀ ਕੂੰਜ

ਭਾਰਤ8 hours ago

ਨਵੀਂ ਆਸ ਦੀ ਕਿਰਨ ਬਿਖੇਰ ਗਿਆ 2021

ਕੈਨੇਡਾ10 hours ago

ਬਰੈਂਪਟਨ ਅਦਾਲਤ ਦੇ ਸਾਹਮਣੇ ਮੁਜਾਹਰਾ

ਖੇਡਾਂ22 hours ago

ਕੌਮੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣੀ ਗੋਲਕੀਪਰ ਸਵਿਤਾ ਪੂਨੀਆ ਬਣੀ

ਟੈਕਨੋਲੋਜੀ1 day ago

ਯੇਜ਼ਦੀ ਦੀ 26 ਸਾਲ ਬਾਅਦ ਵਾਪਸੀ

ਭਾਰਤ1 day ago

ਆਸਮਾਨ ਤੋਂ ਦਿਸੇਗੀ ਭਾਰਤ ਦੀ ਤਾਕਤ

ਭਾਰਤ1 day ago

ਕੋਰੋਨਾ ਪਾਬੰਦੀਆਂ ਤੋਂ ਦੂਰ ਭਾਰਤ ਦਾ ਪਹਿਲਾ ਮੈਟਾਵਰਸ ਵਿਆਹ ਤਾਮਿਲਨਾਡੂ ‘ਚ ਹੋਵੇਗਾ

ਭਾਰਤ1 day ago

ਪ੍ਰਧਾਨ ਮੰਤਰੀ ਮੋਦੀ ਨੂੰ ਟਾਰਗੇਟ ਕਰ ਰਹੇ ਅੱਤਵਾਦੀ, ਖੁਫੀਆ ਏਜੰਸੀਆਂ ਨੂੰ ਮਿਲੇ ਅਲਰਟ

ਭਾਰਤ1 day ago

5 ਸਾਲਾਂ ਬੱਚੀ ਦਾ ਜੀਵਨ ਦਾਤਾ ਬਣਿਆ ਸਿੱਖ ਨੌਜਵਾਨ ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਬਚਾਈ ਮਾਸੂਮ ਦੀ ਜਾਨ

ਕੈਨੇਡਾ5 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ10 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ10 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ10 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

Featured10 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਕੈਨੇਡਾ10 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ10 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਮਨੋਰੰਜਨ10 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਸਿਹਤ10 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ9 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਸਿਹਤ10 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ10 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ9 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ9 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ10 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਭਾਰਤ9 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ10 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ2 days ago

ਤੇਰੀ ਜੱਟੀ | ਆਫੀਸ਼ੀਅਲ ਵੀਡੀਓ | ਐਮੀ ਵਿਰਕ ਫੀਟ ਤਾਨੀਆ | ਮਨੀ ਲੌਂਗੀਆ | SYNC | B2gether ਪ੍ਰੋਸ

ਮਨੋਰੰਜਨ3 days ago

ਬਲੈਕ ਈਫੈਕਟ(ਆਫੀਸ਼ੀਅਲ ਵੀਡੀਓ)- ਜੌਰਡਨ ਸੰਧੂ ਫੀਟ ਮੇਹਰਵਾਨੀ | ਤਾਜ਼ਾ ਪੰਜਾਬੀ ਗੀਤ 2021 | ਨਵਾਂ ਗੀਤ 2022

ਮਨੋਰੰਜਨ4 days ago

ਕੁਲਵਿੰਦਰ ਬਿੱਲਾ – ਉਚੇ ਉਚੇ ਪਾਂਚੇ (ਪੂਰੀ ਵੀਡੀਓ)- ਤਾਜ਼ਾ ਪੰਜਾਬੀ ਗੀਤ 2021 – ਨਵੇਂ ਪੰਜਾਬੀ ਗੀਤ 2021

ਮਨੋਰੰਜਨ6 days ago

ਡਾਇਮੰਡ ਕੋਕਾ (ਆਫੀਸ਼ੀਅ ਵੀਡੀਓ) ਗੁਰਨਾਮ ਭੁੱਲਰ | ਗੁਰ ਸਿੱਧੂ | ਜੱਸੀ ਲੋਹਕਾ | ਦਿਲਜੋਤ |ਨਵਾਂ ਪੰਜਾਬੀ ਗੀਤ

ਮਨੋਰੰਜਨ1 week ago

ਵੀਕਐਂਡ : ਨਿਰਵੈਰ ਪੰਨੂ (ਅਧਿਕਾਰਤ ਵੀਡੀਓ) ਦੀਪ ਰੌਇਸ | ਤਾਜ਼ਾ ਪੰਜਾਬੀ ਗੀਤ 2022 | ਜੂਕ ਡੌਕ

ਮਨੋਰੰਜਨ2 weeks ago

ਨਵੇਂ ਪੰਜਾਬੀ ਗੀਤ 2021 | ਕਥਾ ਵਾਲੀ ਕਿਤਾਬ | ਹੁਨਰ ਸਿੱਧੂ Ft. ਜੈ ਡੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ2 weeks ago

ਸ਼ਹਿਰ ਦੀ ਹਵਾ (ਪੂਰੀ ਵੀਡੀਓ) ਸੱਜਣ ਅਦੀਬ ਫੀਟ ਗੁਰਲੇਜ਼ ਅਖਤਰ | ਨਵੇਂ ਪੰਜਾਬੀ ਗੀਤ | ਨਵੀਨਤਮ ਪੰਜਾਬੀ ਗੀਤ

ਮਨੋਰੰਜਨ2 weeks ago

ਯੇ ਕਾਲੀ ਕਾਲੀ ਅੱਖਾਂ | ਅਧਿਕਾਰਤ ਟ੍ਰੇਲਰ | ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ

ਮਨੋਰੰਜਨ2 weeks ago

ਕੁਲ ਮਿਲਾ ਕੇ ਜੱਟ – ਗੁਰਨਾਮ ਭੁੱਲਰ ਫੀਟ ਗੁਰਲੇਜ਼ ਅਖਤਰ | ਦੇਸੀ ਕਰੂ | ਨਵੀਨਤਮ ਪੰਜਾਬੀ ਗੀਤ 2022 |ਪੰਜਾਬੀ

ਮਨੋਰੰਜਨ2 weeks ago

ਬਾਪੂ (ਪੂਰੀ ਵੀਡੀਓ) | ਪ੍ਰੀਤ ਹਰਪਾਲ | ਨਵੇਂ ਪੰਜਾਬੀ ਗੀਤ 2022 | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ2 weeks ago

ਸ਼ੂਟਰ : ਜੈ ਰੰਧਾਵਾ (ਟੀਜ਼ਰ) ਨਵੀਨਤਮ ਪੰਜਾਬੀ ਫਿਲਮ | ਫਿਲਮ ਰਿਲੀਜ਼ 14 ਜਨਵਰੀ 2022 | ਗੀਤ MP3

ਮਨੋਰੰਜਨ3 weeks ago

ਨੌ ਗਰੰਟੀ (ਪੂਰੀ ਵੀਡੀਓ) | ਰਣਜੀਤ ਬਾਵਾ | ਨਿੱਕ ਧੰਮੂ | ਲਵਲੀ ਨੂਰ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ3 weeks ago

RRR ਆਫੀਸ਼ੀਅਲ ਟ੍ਰੇਲਰ (ਹਿੰਦੀ) ਐਕਸ਼ਨ ਡਰਾਮਾ | NTR, ਰਾਮਚਰਨ, ਅਜੈ ਡੀ, ਆਲੀਆਬੀ | ਐਸਐਸ ਰਾਜਾਮੌਲੀ

ਮਨੋਰੰਜਨ3 weeks ago

ਅਨਫੋਰਗੇਟੇਬਲ (ਆਫੀਸ਼ੀਅਲ ਵੀਡੀਓ) | ਦਿਲਜੀਤ ਦੋਸਾਂਝ | ਈਨਟੈਨਸ | ਚੰਨੀ ਨਤਨ

ਮਨੋਰੰਜਨ3 weeks ago

#ਪੁਸ਼ਪਾ – ਦ ਰਾਈਜ਼ (ਹਿੰਦੀ) ਦਾ ਅਧਿਕਾਰਤ ਟ੍ਰੇਲਰ | ਅੱਲੂ ਅਰਜੁਨ, ਰਸ਼ਮੀਕਾ, ਸੁਨੀਲ, ਫਹਾਦ | ਡੀਐਸਪੀ | ਸੁਕੁਮਾਰ

ਮਨੋਰੰਜਨ3 weeks ago

ਅਤਰੰਗੀ ਰੇ: ਚੱਕਾ ਚੱਕ ਪੂਰੀ ਵੀਡੀਓ | ਏ. ਆਰ ਰਹਿਮਾਨ | ਅਕਸ਼ੈ ਕੇ, ਸਾਰਾ ਏ ਕੇ, ਧਨੁਸ਼, ਸ਼੍ਰੇਆ ਜੀ, ਭੂਸ਼ਣ ਕੇ

ਮਨੋਰੰਜਨ4 weeks ago

ਅੱਟੇਕ | ਆਫੀਸ਼ੀਅਤ ਟੀਜ਼ਰ | ਜੌਨ ਏ, ਜੈਕਲੀਨ ਐੱਫ, ਰਕੁਲ ਪ੍ਰੀਤ ਐੱਸ | ਲਕਸ਼ਯ ਰਾਜ ਆਨੰਦ | 28 ਜਨਵਰੀ

Recent Posts

Trending