ਸਾਈਬਰ ਕ੍ਰਾਈਮ ਤੇ ਨੱਥ ਪਾਉਣ ਲਈ ਉਨਟਾਰੀਓ ਸਰਕਾਰ ਦੀ ਨਵੀਂ ਪਹਿਲ

Home » Blog » ਸਾਈਬਰ ਕ੍ਰਾਈਮ ਤੇ ਨੱਥ ਪਾਉਣ ਲਈ ਉਨਟਾਰੀਓ ਸਰਕਾਰ ਦੀ ਨਵੀਂ ਪਹਿਲ
ਸਾਈਬਰ ਕ੍ਰਾਈਮ ਤੇ ਨੱਥ ਪਾਉਣ ਲਈ ਉਨਟਾਰੀਓ ਸਰਕਾਰ ਦੀ ਨਵੀਂ ਪਹਿਲ

ਵੱਖ-ਵੱਖ ਕਮਿਊਨਿਸਟ ਦੇ ਸਹਿਯੋਗ ਨਾਲ ਯੋਜਨਾ ਤੇ ਕੀਤਾ ਜਾਵੇਗਾ ਕੰਮਸਾਈਬਰ ਕ੍ਰਾਈਮ ਅਤੇ ਆਨਲਾਈਨ ਧੋਖਾਧੜੀ ਦੇ ਮਾਮਲੇ ਦਿਨ ਪ੍ਰਤੀਦਿਨ ਵੱਧਦੇ ਜਾ ਰਹੇ ਹਨ।

ਆਪਣੇ ਨਾਗਰਿਕਾਂ ਨੂੰ ਇਸ ਦਾ ਸ਼ਿਕਾਰ ਹੋਣ ਤੋ ਬਚਾਉਣ ਲਈ ਉਨਟਾਰੀਓ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਪ੍ਰਬੰਧਾਂ ਨੂੰ ਹੋਰ ਮਜਬੂਤ ਬਣਾਉਣ ਦਾ ਫੈਂਸਲਾ ਲਿਆ ਹੈ। ਹੈਲਪਿੰਗ ਕਮਿਊਨਿਟੀ ਯੋਜਨਾ ਤਹਿਤ ਸਰਕਾਰ ਨੇ 1.7 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ। ਇਹ ਰਾਸ਼ੀ 2 ਸਾਲਾਂ ਯੋਜਨਾ ਦਾ ਹਿੱਸਾ ਹੋਵੇਗੀ। ਸਾਈਬਰ ਕ੍ਰਾਈਮ ਅਤੇ ਹੋਰ ਅਪਰਾਧਿਕ ਮਾਮਲਿਆਂ ਤੇ ਨੱਥ ਪਾਉਣ ਦਾ ਇਹ ਪ੍ਰੋਗਰਾਮ ਅਲਗ-ਅਲਗ ਕਮਿਊਨਿਟੀ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਇਹ ਰਾਸ਼ੀ ਸਰਕਾਰ  ਵੱਲੋਂ ਸਾਲ 2022 ਤੋਂ 2024 ਤੱਕ ਵੱਖ-ਵੱਖ ਕੀਤੇ ਜਾਉਣ ਵਾਲੇ ਕੰਮਾਂ ਤੇ ਖਰਚ ਕੀਤੇ ਜਾਣੇ ਹੈ।ਦੱਸ ਦੇਈਏ ਕਿ ਬੀਤੇ ਦਿਨੀਂ ਕੈਨੇਡਾ-ਅਮਰੀਕਾ ਬਾਰਡਰ ਤੇ 4 ਲੋਕਾਂ ਦੀ ਠੰਡ ਕਾਰਨ ਮੌਤ ਹੋ ਗਈ ਸੀ। ਇਸ ਘਟਨਾ ਨੂੰ ਮਾਨਵ ਤਸਕਰੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਲਈ ਸਰਕਾਰ ਵਲੋਂ ਹੈਲਪਿੰਗ ਕਮਿਊਨਿਟੀ ਪ੍ਰੋਗਰਾਮ ‘ਚ ਸਾਈਬਰ ਕ੍ਰਾਈਮ ਅਤੇ ਆਨਲਾਈਨ ਧੋਖਾਧੜੀ ਦੇ ਮਾਮਲਿਆਂ ਤੋਂ ਇਲਾਵਾ ਮਾਨਵ ਤਸਕਰੀ ਜਿਹੇ ਅਪਰਾਧਾਂ ਤੇ ਵੀ ਕੰਟਰੋਲ ਕਰਨ ਦੇ ਪ੍ਰਿਆਸ ਵੀ ਕੀਤੇ ਜਾਉਣਗੇ।

 ”ਸਾਲੀਸਿਟਰ ਜਨਰਲ ਸਿਲਵੀਆ ਜੋਨਸ ਦਾ ਕਹਿਣਾ ਹੈ ਉਨਟਾਰੀਓ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ। ਇਸ ਲਈ ਸਾਈਬਰ ਕ੍ਰਾਈਮ, ਆਨਲਾਈਨ ਧੋਖਾਧੜੀ, ਮਾਨਵ ਤਸਕਰੀ ਅਤੇ ਨਫ਼ਰਤ ਫੈਲਾਉਣ ਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਜਿਸ ਤੇ ਨੱਥ ਪਾਉਣ ਲਈ ਇਸ ਪ੍ਰੋਗਰਾਮ ‘ਚ ਵੱਖ-ਵੱਖ ਕਮਿਊਨਿਟੀ ਦੀ ਭਾਗੀਦਾਰੀ ਅਹਿਮ ਰੋਲ ਅਦਾ ਕਰੇਗੀ। ਲੋਕਾਂ ਨੂੰ ਇਹਨਾਂ ਅਪਰਾਧਾਂ ਦਾ ਸ਼ਿਕਾਰ ਹੋਣ ਤੋ ਬਚਾਉਣ ਲਈ ਜਾਗਰੂਕਤਾ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾਵੇਗੀ। ਇਸ ਤਰਾਂ ਪਬਲਿਕ ਸੇਫਟੀ ਰਿਸ੍ਕ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨਾਲ ਸਰਕਾਰ ਪਬਲਿਕ ਸੇਫਟੀ ਨੂੰ ਯਕੀਨੀ ਬਣਾ ਰਹਿ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਪ੍ਰੋਗਰਾਮ ਕਮਿਊਨਿਟੀ ਅਧਾਰਿਤ ਹੋਵੇਗਾ, ਨਾ ਕਿ ਕਿਸੈ ਨੂੰ ਨਿੱਜੀ ਤੌਰ ਤੇ ਮੁਨਾਫ਼ਾ ਦੇਣ ਲਈ। ਸੰਸਥਾਵਾਂ ਅਤੇ ਫਸਟ ਨੇਸ਼ਨ ਬੈਂਡ ਕੌਂਸਲਾਂ ਸਥਾਨਕ ਸੁਰੱਖਿਆ ਨੂੰ ਲਾਗੂ ਕਰਦੀਆਂ ਹਨ ਅਤੇ ਭਲਾਈ ਪ੍ਰੋਜੈਕਟ, ਜਾਗਰੂਕਤਾ ਨਿਰਮਾਣ ਅਤੇ ਸਾਈਬਰ ਕ੍ਰਾਈਮ ਦੀ ਰੋਕਥਾਮ ਲਈ ਜਿਆਦਾ ਤੋਂ ਜਿਆਦਾ ਭਾਈਚਾਰੇ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਪੁਲਿਸ ਦੀ ਭੂਮਿਕਾ ਅਹਿਮ ਹੋਵੇਗੀ।

Leave a Reply

Your email address will not be published.