ਸ਼੍ਰੀਲੰਕਾ ਦੇ ਪੀ.ਐਮ ਦਾ ਇਸਤੀਫਾ, ਹਾਲਾਤ ਬਿਗੜ ਤੇ ਪ੍ਰਦਰਸ਼ਨਕਾਰੀਆਂ ਨੇ ਨੇਤਾਵਾਂ ਦੇ ਘਰ ਫੂਕੇ

ਸ੍ਰੀਲੰਕਾ ਵਿੱਚ ਕਈ ਦਿਨਾਂ ਤੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਹੋ ਰਹੇ ਹਨ, ਜਿਸ ਨਾਲ ਹੁਣ ਤੱਕ ਪੰਜ ਲੋਕਾਂ ਦੀ ਮੌਤ ਵੀ ਹੋ ਗਈ ਅਤੇ 200 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਹਨ। ਸੁਰੱਖਿਆ ਕਰਮਚਾਰੀ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਸਖਤ ਮਿਹਨਤ ਕਰਨੀ ਪਈ। ਇਸ ਦੌਰਾਨ ਪੁਲੀਸ ਨੂੰ ਸਖ਼ਤੀ ਵਰਤਣੀ ਪਈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਤੇ ਪੈਟਰੋਲ ਬੰਬ ਵੀ ਸੁੱਟੇ। ਇਸ ਤੋਂ ਇਲਾਵਾ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਈ ਨੇਤਾਵਾਂ ਦੇ ਘਰਾਂ ਨੂੰ ਅੱਗ ਵੀ ਲਾ ਦਿੱਤੀ। ਮਹਿੰਦਾ ਰਾਜਪਕਸ਼ੇ ਦੇ ਪੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਥਿਤੀ ਹੋਰ ਵੀ ਜ਼ਿਆਦਾ ਵਿਗੜ ਗਈ ਹੈ।

ਜਿਸ ਤਰੀਕੇ ਨਾਲ ਪੁਲੀਸ ਨੇ ਪ੍ਰਦਸ਼ਨਕਾਰੀਆਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਹੈ ਦੇਸ਼ ਵਿੱਚ ਮਾਮਲਾ ਇਸ ਸਮੇਂ ਸ਼ਾਂਤ ਹੈ ਜੇਕਰ ਅੱਗੇ ਵੀ ਸਭ ਕੁਝ ਸ਼ਾਂਤ ਰਿਹਾ ਤਾਂ ਬੁੱਧਵਾਰ ਨੂੰ ਕਰਫਿਊ ਹਟਾ ਦਿੱਤਾ ਜਾਵੇਗਾ। ਦੇਸ਼ ਭਰ ਵਿੱਚ ਸਕੂਲਾਂ, ਕਾਲਜਾਂ ਸਮੇਤ ਹੋਰ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਬੰਦ ਹਨ। ਸ੍ਰੀਲੰਕਾ ਵਿੱਚ ਹੋ ਰਹੇ ਇਸ ਪ੍ਰਦਰਸ਼ਨ ਵਿੱਚ ਸ਼੍ਰੀਲੰਕਾ ਦੀ ਆਰਥਿਕ ਹਾਲਤ ਹੋਰ ਖਰਾਬ ਹੋ ਚੁੱਕੀ ਹੈ। ਦੇਸ਼ ‘ਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਭਾਰਤ ਨੇ ਉਸ ਨੂੰ ਵਿੱਤੀ ਮਦਦ ਦੇ ਨਾਲ-ਨਾਲ ਹੋਰ ਸਹਾਇਤਾ ਵੀ ਭੇਜੀ ਹੈ। ਰਿਪੋਰਟ ਮੁਤਾਬਕ ਭਾਰਤ ਹੁਣ ਤੱਕ ਸ਼੍ਰੀਲੰਕਾ ਦੀ 214 ਕਰੋੜ ਡਾਲਰ ਦੀ ਮਦਦ ਕਰ ਚੁੱਕਾ ਹੈ।

ਬੰਗਲਾਦੇਸ਼ ਵੀ ਸ਼੍ਰੀਲੰਕਾ ਨੂੰ ਦਿੱਤੇ ਗਏ ਕਰਜ਼ੇ ਨੂੰ ਵਾਪਸ ਕਰਨ ਵਿੱਚ ਅਸਫਲ ਰਿਹਾ ਹੈ। ਇਸ ਦੇ ਮੱਦੇਨਜ਼ਰ ਬੰਗਲਾਦੇਸ਼ ਨੇ 20 ਕਰੋੜ ਡਾਲਰ ਦੀ ਅਦਾਇਗੀ ਦੀ ਸਮਾਂ ਸੀਮਾ ਇੱਕ ਸਾਲ ਲਈ ਵਧਾ ਦਿੱਤੀ ਹੈ। ਸ਼੍ਰੀਲੰਕਾ ਦੀ ਇਸ ਦੁਰਦਸ਼ਾ ਲਈ, ਉੱਥੋਂ ਦੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਪਿਛਲੇ ਦਿਨੀਂ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਮਾਰਚ ਵਿੱਚ ਸ਼੍ਰੀ ਲੰਕਾ ਵਿੱਚ ਮਹਿੰਗਾਈ ਦੀ ਦਰ ਵਧ ਕੇ 21.5 ਪ੍ਰਤੀਸ਼ਤ ਹੋ ਗਈ ਹੈ ।ਸ਼੍ਰੀਲੰਕਾ ਦੇ ਵਿਗੜਦੇ ਹਾਲਾਤ ਵੀ ਲਗਾਤਾਰ ਉੱਥੇ ਗ੍ਰਹਿ ਯੁੱਧ ਸ਼ੁਰੂ ਹੋਣ ਵੱਲ ਇਸ਼ਾਰਾ ਕਰ ਰਹੇ ਹਨ। ਸਰਕਾਰ ਮੌਜੂਦਾ ਸਥਿਤੀ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਰਹੀ ਹੈ। ਇਸਦੇ ਨਾਲ ਹੀ ਦੇਸ਼ ‘ਚ ਖਾਣ-ਪੀਣ ਦੀ ਕਮੀ ਅਤੇ ਇਸ ‘ਤੇ ਜ਼ਰੂਰੀ ਚੀਜ਼ਾਂ ਦੀ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਲੋਕਾਂ ਦਾ ਗੁੱਸਾ ਲਗਾਤਾਰ ਵਧਾ ਰਹੀਆਂ ਹਨ। ਦਵਾਈਆਂ ਤੋਂ ਲੈ ਕੇ ਭੋਜਨ ਅਤੇ ਤੇਲ ਤੱਕ ਦੀ ਘਾਟ ਵੀ ਸ਼੍ਰੀ ਲੰਕਾ ਦੇ ਲੋਕਾਂ ਨੂੰ ਦੇਖਣੀ ਪੈ ਰਹੀ ਹੈ।

Leave a Reply

Your email address will not be published. Required fields are marked *