ਸ਼੍ਰੀਲੰਕਾ ‘ਚ  ਆਰਥਿਕ ਸੰਕਟ,  ਭਾਰਤੀ ਕੰਪਨੀਆਂ ਦਾ ਪੈਸਾ ਵੀ ਫਸਿਆ

ਨਵੀਂ ਦਿੱਲੀ — ਸ਼੍ਰੀਲੰਕਾ ‘ਚ ਚੱਲ ਰਹੇ ਆਰਥਿਕ ਸੰਕਟ ਤੋਂ ਕਈ ਭਾਰਤੀ ਕੰਪਨੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

ਇਹਨਾਂ ਵਿੱਚ ਸੈਫਾਇਰ ਫੂਡਜ਼ ਅਤੇ ਜੁਬਿਲੈਂਟ ਫੂਡਵਰਕਸ ਸ਼ਾਮਲ ਹਨ, ਜੋ ਕਿ ਕੇਐਫਸੀ ਅਤੇ ਪੀਜ਼ਾ ਹੱਟ ਵਰਗੇ ਕਵਿੱਕ ਸੇਵਾ ਵਾਲੇ ਰੈਸਟੋਰੈਂਟ ਬ੍ਰਾਂਡ ਚਲਾਉਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੀਲੰਕਾ ‘ਚ ਚੱਲ ਰਹੀ ਸਥਿਤੀ ਇਨ੍ਹਾਂ ਕੰਪਨੀਆਂ ਦੀ ਕਮਾਈ ਅਤੇ ਮੁਨਾਫੇ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸੂਚੀਬੱਧ ਕੰਪਨੀ ਸੈਫਾਇਰ ਫੂਡਜ਼ ਨੇ ਬੁੱਧਵਾਰ ਨੂੰ ਇਕ ਐਕਸਚੇਂਜ ਫਾਈਲਿੰਗ ‘ਚ ਕਿਹਾ ਕਿ ਸ਼੍ਰੀਲੰਕਾ ‘ਚ ਸਥਾਨਕ ਮੁਦਰਾ ਦੇ ਡਿਵੈਲਿਊਏਸ਼ਨ ਦਾ ਕੰਪਨੀ ਦੇ ਖਾਤਿਆਂ ‘ਤੇ ਅਸਰ ਪਵੇਗਾ। ਕੰਪਨੀ ਭਾਰਤ, ਸ਼੍ਰੀਲੰਕਾ ਅਤੇ ਮਾਲਦੀਵ ਵਿੱਚ ਕੇ ਐੱਫ ਸੀ, ਪੀਜ਼ਾ ਹੱਟ  ਅਤੇ ਟਾਕੋ ਬੈੱਲ ਦੀਆਂ 400 ਤੋਂ ਵੱਧ ਯੂਨਿਟ ਰੈਸਟੋਰੈਂਟ ਚਲਾਉਂਦਾ ਹੈ। ਇਸਦੀ ਵਿਰੋਧੀ ਕੰਪਨੀ ਜੁਬੀਲੈਂਟ ਫੂਡਵਰਕਸ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਡੋਮਿਨੋਜ਼ ਪੀਜ਼ਾ ਵੀ ਚਲਾਉਂਦੀ ਹੈ।

 ਇਸ ਤੋਂ ਇਲਾਵਾ ਡਾਬਰ, ਏਸ਼ੀਅਨ ਪੇਂਟਸ, ਤਾਜ ਹੋਟਲ, ਇੰਡੀਅਨ ਆਇਲ, ਏਅਰਟੈੱਲ, ਅਸ਼ੋਕ ਲੇਲੈਂਡ ਅਤੇ ਟਾਟਾ ਕਮਿਊਨੀਕੇਸ਼ਨਜ਼ ਨੇ ਸ਼੍ਰੀਲੰਕਾ ਵਿੱਚ ਭਾਰੀ ਨਿਵੇਸ਼ ਕੀਤਾ ਹੋਇਆ ਹੈ ਅਤੇ ਆਪਣੀਆਂ ਸਹਾਇਕ ਕੰਪਨੀਆਂ ਦੁਆਰਾ ਉੱਥੇ ਕੰਮ ਕਰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਨੇ ਆਪਣੀ ਕਰੰਸੀ ਦਾ ਮੁੱਲ ਘਟਾਇਆ ਹੈ, ਜਿਸ ਦਾ ਅਸਰ ਉੱਥੇ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ ਵਿੱਤੀ ਪ੍ਰਦਰਸ਼ਨ ‘ਤੇ ਪਵੇਗਾ। ਸ੍ਰੀਲੰਕਾ ਆਜ਼ਾਦੀ ਤੋਂ ਬਾਅਦ ਆਪਣੇ ਹੁਣ ਤੱਕ ਸਭ ਤੋਂ ਮਾੜੇ ਆਰਥਿਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਕੋਲ ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋ ਗਿਆ ਹੈ ਅਤੇ ਆਯਾਤ ਕਰਨ ਲਈ ਕੋਈ ਪੈਸਾ ਨਹੀਂ ਹੈ। ਇਸ ਕਾਰਨ ਦੇਸ਼ ‘ਚ ਜ਼ਰੂਰੀ ਵਸਤਾਂ ਦੀ ਕੀਮਤ ਅਸਮਾਨ ‘ਤੇ ਪਹੁੰਚ ਗਈ ਹੈ। ਡੀਜ਼ਲ ਦੀ ਕਿੱਲਤ ਕਾਰਨ ਬਿਜਲੀ ਦਾ ਸੰਕਟ ਅਤੇ ਕਈ ਘੰਟੇ ਬਿਜਲੀ ਬੰਦ ਰਹੀ। ਲੋਕ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਰਾਸ਼ਟਰਪਤੀ ‘ਤੇ ਅਸਤੀਫਾ ਦੇਣ ਦਾ ਦਬਾਅ ਵਧ ਗਿਆ ਹੈ।

Leave a Reply

Your email address will not be published. Required fields are marked *