ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਣਗੇ ਦਿਲਜੀਤ ਦੋਸਾਂਝ 

ਪੰਜਾਬੀ ਫਿਲਮ ਇੰਡਸਟਰੀ ਵਿੱਚ ਦਿਲਜੀਤ ਦੋਸਾਂਝ ਹਰਮਨ ਪਿਆਰੇ ਤੇ ਮੰਨੇ -ਪਰਵੰਨੇ ਗਾਇਕ ਤੇ ਅਦਾਕਾਰ ਹਨ।

ਉਹ ਹਮੇਸ਼ਾ ਸੋਸ਼ਲ ਮੀਡੀਆ ਤੇ ਐਕਟਿਵ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ਹਰ ਅੰਦਾਜ਼ ਪ੍ਰਸ਼ੰਸ਼ਕਾ ਦਾ ਮਨ ਮੋਹ ਲੈਂਦਾ ਹੈ। ਉਹ ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਬਣਾ ਚੁੱਕੇ ਹਨ। ਦੇਸ਼ ਤੇ ਵਿਦੇਸ਼ ਦੇ ਲੋਕ ਉਨ੍ਹਾ ਦੇ ਅੰਦਾਜ਼ ਦੇ ਦੀਵਾਨੇ ਹਨ। ਹਾਲ ਹੀ ਚ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਪ੍ਰੋਜੈਕਟ ਦੀ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਬਹੁਤ ਜਲਦ ਗਾਇਕ ਤੇ ਅਦਾਕਾਰ ਦਿਲਜੀਤ ਪਰਦੇ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਜਰਿਏ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਇੱਕ ਬਿਆਨ ਜਾਰੀ ਕਰਕੇ ਇਹ ਐਲਾਨ ਕੀਤਾ ਹੈ। ਜਿਸਨੂੰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝਾ ਕੀਤਾ ਹੈ। ਇਸ ਬਿਆਨ ਵਿੱਚ ਲਿਖਿਆ ਹੈ ਕਿ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ..

ਪਿਛਲੇ ਕੁਝ ਸਾਲਾਂ ਤੋਂ ਖਾਲੜਾ ਪਰਿਵਾਰ ਨੂੰ ਬਹੁਤ ਜਥੇਬੰਦੀਆਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਕੰਮ ਦੇ ਉੱਤੇ ਫਿਲਮ ਬਣਾਉਣ ਲਈ ਸੰਪਰਕ ਕੀਤਾ ਸੀ। ਪਰ ਇਹ ਜ਼ਿਆਦਾਤਰ ਸੰਗਤੀ ਗਰਾਹੀਆਂ ਦੇ ਨਾਲ ਇਸ ਫਿਲਮ ਨੂੰ ਪ੍ਰੋਡਿਊਸ ਕਰਨਾ ਚਾਹੁੰਦੇ ਸੀ, ਜਿਸਦਾ ਹਿੱਸਾ ਅਸੀਂ ਨਹੀਂ ਬਣਨਾ ਚਾਹੁੰਦੇ। ਸੋ ਅਖੀਰ ਖਾਲੜਾ ਪਰਿਵਾਰ ਨੇ ਇਹ ਫਿਲਮ ਬਣਾਉਣ ਦੀ ਆਗਿਆ ਹਨੀ ਤਹਰੇਨ ਦੀ ਟੀਮ ਨੂੰ ਦਿੱਤੀ ਹੈ। ਜਿਸ ਦਾ ਦਲਜੀਤ ਦੁਸਾਂਝ ਵੀ ਹਿੱਸਾ ਹਨ।

ਉਨ੍ਹਾਂ ਅੱਗੇ ਕਿਹਾ ਕਿ, ਖਾਲੜਾ ਮਿਸ਼ਨ ਜਥੇਬੰਦੀ ਇਸ ਫਿਲਮ ਵਿੱਚ ਸ਼ਾਮਲ ਨਹੀ ਹੈ ਅਤੇ ਪਰਿਵਾਰ ਦੀ ਸ਼ਮਹੂਲਿਅਤ ਕਹਾਣੀ ਨੂੰ ਪੜ੍ਹ ਕੇ ਆਪਣੀ ਰਾਏ ਦੇਣ ਦੀ ਹੈ। ਪਰਿਵਾਰ ਵੱਲੋਂ ਇਹ ਵੀ ਹੱਕ ਰਾਖਵਾਂ ਰੱਖਿਆ ਗਿਆ ਹੈ ਕਿ ਜੇ ਫਿਲਮ ਬਣਨ ਤੇ ਸਾਨੂੰ ਇਸ ਵਿੱਚ ਕੋਈ ਤੱਥਾਂ ਨੂੰ ਲੈ ਕੇ ਊਣਤਾਈਆਂ ਨਜ਼ਰ ਆਈਆਂ ਤਾਂ ਅਸੀਂ ਇਸ ਨੂੰ ਮਨਾਂ ਕਰ ਸਕਦੇ ਹਾਂ। ਪਿਛਲੇ ਸਮੇਂ ਵਿੱਚ ਬਾਲੀਵੁੱਡ ਵੱਲੋਂ ਸਿੱਖ ਸੰਘਰਸ਼ ਨੂੰ ਗਲਤ ਤਰੀਕੇ ਨਾਲ ਬਿਆਨਣ ਦੀ, ਪੰਥਕ ਫਿਕਰਮੰਦੀ ਵਿੱਚ ਅਸੀਂ ਵੀ ਸ਼ਾਮਲ ਹਾਂ। ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਟੀਮ ਨੂੰ ਸਹੀ ਅਤੇ ਢੁੱਕਵੇਂ ਸੁਝਾਅ ਦੇ ਕੇ ਬਰਤਾਂਤ ਨੂੰ ਠੀਕ ਰੱਖਵਾ ਸਕੀਏ। 

Leave a Reply

Your email address will not be published. Required fields are marked *