ਸ਼ਹਿਨਾਜ਼ ਗਿੱਲ ਨੇ ਦੁਲਹਨ ਬਣ ਕੀਤਾ ਰੈਂਪ ਵਾਕ, ਸਟੇਜ ‘ਤੇ ਡਾਂਸ ਕਰਕੇ ਲੁੱਟਿਆ ਫੈਨਜ਼ ਦਾ ਦਿਲ

ਮੁੰਬਈ : ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ।

ਬਿੱਗ ਬੌਸ ਤੋਂ ਹੀ ਸ਼ਹਿਨਾਜ਼ ਪ੍ਰਸ਼ੰਸਕਾਂ ਦੇ ਦਿਲਾਂ ‘ਚ ਵਸ ਗਈ ਹੈ। ਸ਼ਹਿਨਾਜ਼ ਦੀ ਕਿਊਟਨੈੱਸ ਦਾ ਹਰ ਕੋਈ ਦੀਵਾਨਾ ਹੈ। ਸ਼ਹਿਨਾਜ਼ ਹੁਣ ਬਾਲੀਵੁੱਡ ‘ਚ ਦਸਤਕ ਦੇਣ ਲਈ ਤਿਆਰ ਹੈ। ਸ਼ਹਿਨਾਜ਼ ਫਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਹੁਣ ਇਕ ਵਾਰ ਫਿਰ ਸ਼ਹਿਨਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਨੇ ਦੁਲਹਨ ਬਣ ਕੇ ਰੈਂਪ ਵਾਕ ਕੀਤਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਨੇ ਹੁਣ ਫੈਸ਼ਨ ਦੀ ਦੁਨੀਆ ‘ਚ ਵੀ ਡੈਬਿਊ ਕਰ ਲਿਆ ਹੈ। ਉਹ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕਰ ਚੁੱਕੀ ਹੈ। ਉਨ੍ਹਾਂ ਦੇ ਰੈਂਪ ਵਾਕ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਸਟੇਜ ‘ਤੇ ਸ਼ਹਿਨਾਜ਼ ਦੇ ਵੱਖਰੇ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਵੀ ਦਿਲ ਖੁਸ਼ ਹੋ ਗਿਆ। ਸ਼ਹਿਨਾਜ਼ ਨੇ ਆਪਣੀ ਵੀਡੀਓ ਖੁਦ ਸ਼ੇਅਰ ਕੀਤੀ ਹੈ।

ਵੀਡੀਓ ‘ਚ ਸ਼ਹਿਨਾਜ਼ ਲਾਲ ਰੰਗ ਦੀ ਦੁਲਹਨ ਦੀ ਜੋੜੀ ‘ਚ ਖੂਬਸੂਰਤ ਲੱਗ ਰਹੀ ਹੈ। ਉਸ ਦਾ ਚਾਲ ਅਤੇ ਸੰਕੋਚ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਸ਼ਹਿਨਾਜ਼ ਨੂੰ ਰੈਂਪ ‘ਤੇ ਵਾਕ ਕਰਦੇ ਦੇਖ ਦਰਸ਼ਕਾਂ ‘ਚ ਬੈਠੇ ਲੋਕ ਉਸ ਨੂੰ ਚੀਅਰ ਕਰਨ ਲੱਗ ਪਏ। ਇਸੇ ਤਰ੍ਹਾਂ ਸ਼ੋਅ ਦੇ ਅੰਤ ‘ਚ ਉਸ ਨੇ ਫੈਸ਼ਨ ਡਿਜ਼ਾਈਨਰ ਸਾਮੰਤ ਨਾਲ ਸਟੇਜ ‘ਤੇ ਡਾਂਸ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ- ਡੈਬਿਊ ਵਾਕ ਸ਼ਾਨਦਾਰ ਸੀ। ਸੁਪਰ ਟੈਲੇਂਟੇਡ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕੀਤਾ। ਇਨੂੰ ਹੋਰ ਖਾਸ ਬਣਾਉਣ ਲਈ ਅਹਿਮਦਾਬਾਦ ਦੇ ਲੋਕਾਂ ਦਾ ਧੰਨਵਾਦ। ਸ਼ਹਿਨਾਜ਼ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਇਕ ਫੈਨ ਨੇ ਲਿਖਿਆ- ਤੁਸੀਂ ਲਾਲ ਲਹਿੰਗੇ ‘ਚ ਬਹੁਤ ਖੂਬਸੂਰਤ ਲੱਗ ਰਹੀ ਹੋ, ਸ਼ਹਿਨਾਜ਼। ਦੂਜੇ ਪਾਸੇ ਇਕ ਹੋਰ ਫੈਨ ਨੇ ਲਿਖਿਆ- ਸਭ ਤੋਂ ਖੂਬਸੂਰਤ ਪੰਜਾਬੀ ਦੁਲਹਨ।

Leave a Reply

Your email address will not be published. Required fields are marked *