ਸਮੁੰਦਰ ‘ਚ ਫਟਿਆ ਜਵਾਲਾਮੁਖੀ, ਅਮਰੀਕਾ, ਜਾਪਾਨ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ‘ਚ ਸੁਨਾਮੀ ਦਾ ਖ਼ਤਰਾ

ਨਿਊਜ਼ੀਲੈਂਡ ਨੇੜੇ ਸਥਿਤ ਟੋਂਗਾ ਟਾਪੂ ਦੇ ਨੇੜੇ ਸਮੁੰਦਰ ‘ਚ ਇਕ ਜਵਾਲਾਮੁਖੀ ਫਟ ਗਿਆ ਹੈ।

ਇਸ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਨਾਲ ਲੱਗਦੇ ਦੇਸ਼ਾਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਖਾਸ ਕਰਕੇ ਅਮਰੀਕਾ, ਜਾਪਾਨ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ‘ਚ ਸੁਨਾਮੀ ਦਾ ਖ਼ਤਰਾ ਹੈ। ਖਦਸ਼ਾ ਹੈ ਕਿ ਇਨ੍ਹਾਂ ਦੇਸ਼ਾਂ ‘ਚ 3 ਮੀਟਰ ਤਕ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਭਾਰਤ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ। ਜਵਾਲਾਮੁਖੀ ਫਟਣ ਤੋਂ ਬਾਅਦ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ‘ਚ ਟੋਂਗਾ ਟਾਪੂ ਦਾ ਨਕਸ਼ਾ ਬਦਲ ਗਿਆ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਟੋਂਗਾ ਟਾਪੂ ‘ਤੇ ਲਗਭਗ 10 ਲੱਖ ਲੋਕ ਰਹਿੰਦੇ ਹਨ।

ਅਮਰੀਕਾ ਦੇ ਪੱਛਮੀ ਤੱਟ, ਹਵਾਈ ਤੇ ਅਲਾਸਕਾ ‘ਚ ਉੱਚੀਆਂ ਸੁਨਾਮੀ ਲਹਿਰਾਂ ਦਾ ਖ਼ਤਰਾ ਹੈ। ਇਸ ਦੇ ਨਾਲ ਹੀ ਜਾਪਾਨ ‘ਚ ਸੁਨਾਮੀ ਆਉਣ ਦੀ ਖਬਰ ਹੈ, ਹਾਲਾਂਕਿ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ। ਕਈ ਫੋਟੋ-ਵੀਡੀਓ ਸਾਹਮਣੇ ਆ ਚੁੱਕੇ ਹਨ। ਜਵਾਲਾਮੁਖੀ ਇੰਨਾ ਭਿਆਨਕ ਸੀ ਕਿ ਅਸਮਾਨ ‘ਚ ਕਰੀਬ 20 ਕਿਲੋਮੀਟਰ ਦੀ ਉਚਾਈ ਤੱਕ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ। ਇੱਥੋਂ ਨਿਊਜ਼ੀਲੈਂਡ 2,300 ਕਿਲੋਮੀਟਰ ਦੂਰ ਹੈ। ਇੱਥੇ ਵੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਹਵਾਈ ‘ਚ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਹਨਾਲੇਈ ‘ਚ ਨਵਾਲੀਵਿਲੀ, ਕਾਉਈ ਤਕ 80 ਸੈਂਟੀਮੀਟਰ (2.7 ਫੁੱਟ) – ਮੀਟਰ (ਇਕ ਫੁੱਟ) ਤਕ ਦੀਆਂ ਲਹਿਰਾਂ ਦੀ ਸੂਚਨਾ ਦਿੱਤੀ। ਇੱਥੇ ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਸੂਚਨਾ ਹੈ ਕਿ ਪੂਰੇ ਟਾਪੂਆਂ ‘ਤੇ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਿਰਫ ਮਾਮੂਲੀ ਹੜ੍ਹ ਆਇਆ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਅਪ੍ਰਮਾਣਿਤ ਵਿਡੀਓਜ਼ ‘ਚ ਟੋਂਗਾ ਦੇ ਤੱਟਵਰਤੀ ਖੇਤਰਾਂ ਵਿੱਚ ਘਰਾਂ ਤੇ ਇਮਾਰਤਾਂ ਦੇ ਆਲੇ ਦੁਆਲੇ ਵੱਡੀਆਂ ਲਹਿਰਾਂ ਘੁੰਮਦੀਆਂ ਦਿਖਾਈ ਦਿੰਦੀਆਂ ਹਨ। ਨਿਊਜ਼ੀਲੈਂਡ ਦੀ ਫੌਜ ਨੇ ਕਿਹਾ ਕਿ ਉਹ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਸਟੈਂਡਬਾਏ ‘ਤੇ ਹੈ, ਲੋੜ ਪੈਣ ‘ਤੇ ਮਦਦ ਲਈ ਤਿਆਰ ਹੈ।

Leave a Reply

Your email address will not be published. Required fields are marked *