ਸਭ ਤੋਂ ਵੱਧ ਦੌੜਾਂ ‘ਚ ਕੋਹਲੀ ਨੇ ਦ੍ਰਾਵਿੜ ਨੂੰ ਪਿਛੇ ਛੱਡਿਆ

Home » Blog » ਸਭ ਤੋਂ ਵੱਧ ਦੌੜਾਂ ‘ਚ ਕੋਹਲੀ ਨੇ ਦ੍ਰਾਵਿੜ ਨੂੰ ਪਿਛੇ ਛੱਡਿਆ
ਸਭ ਤੋਂ ਵੱਧ ਦੌੜਾਂ ‘ਚ ਕੋਹਲੀ ਨੇ ਦ੍ਰਾਵਿੜ ਨੂੰ ਪਿਛੇ ਛੱਡਿਆ

ਵਿਰਾਟ ਕੋਹਲੀ (Virat Kohli) ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ।

ਤੀਜੇ ਟੈਸਟ (India vs South Africa) ਦੇ ਪਹਿਲੇ ਦਿਨ ਉਹ ਲੰਚ ਤੱਕ ਅਜੇਤੂ 15 ਦੌੜਾਂ ਬਣਾ ਕੇ ਖੇਡ ਰਿਹਾ ਹੈ। ਇਸ ਦੇ ਨਾਲ ਉਸ ਨੇ ਦੱਖਣੀ ਅਫਰੀਕਾ ‘ਚ ਟੈਸਟ ਮੈਚਾਂ ‘ਚ 626 ਦੌੜਾਂ ਬਣਾਈਆਂ ਹਨ। ਉਹ ਦੱਖਣੀ ਅਫਰੀਕਾ ‘ਚ ਭਾਰਤ ਲਈ ਟੈਸਟ ਮੈਚਾਂ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਸਾਬਕਾ ਕਪਤਾਨ ਅਤੇ ਭਾਰਤੀ ਟੀਮ ਦੇ ਮੌਜੂਦਾ ਕੋਚ ਰਾਹੁਲ ਦ੍ਰਾਵਿੜ (Rahul Dravid) ਨੂੰ ਪਿੱਛੇ ਛੱਡ ਦਿੱਤਾ ਹੈ।

ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਦੱਖਣੀ ਅਫਰੀਕਾ ‘ਚ 7 ਟੈਸਟ ਮੈਚਾਂ ਦੀਆਂ 13 ਪਾਰੀਆਂ ‘ਚ 52 ਦੀ ਔਸਤ ਨਾਲ 626 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਸ ਨੇ 2 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ ਹਨ। ਉਸ ਨੇ 153 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ। ਰਾਹੁਲ ਦ੍ਰਾਵਿੜ ਨੇ 22 ਪਾਰੀਆਂ ਵਿੱਚ ਇੱਕ ਸੈਂਕੜੇ ਅਤੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 624 ਦੌੜਾਂ ਬਣਾਈਆਂ। ਸਿਰਫ਼ ਤਿੰਨ ਭਾਰਤੀ ਬੱਲੇਬਾਜ਼ ਹੀ 600 ਤੋਂ ਵੱਧ ਦੌੜਾਂ ਬਣਾ ਸਕੇ ਹਨ। ਕੋਹਲੀ ਇਸ ਮੈਚ ‘ਚ ਵੱਡੀ ਪਾਰੀ ਖੇਡਣਾ ਚਾਹੁਣਗੇ। ਉਹ 2 ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ ਨਹੀਂ ਲਗਾ ਸਕਿਆ ਹੈ। 

ਸਚਿਨ ਤੇਂਦੁਲਕਰ ਨੇ ਦੱਖਣੀ ਅਫਰੀਕਾ ਵਿੱਚ ਇੱਕ ਭਾਰਤੀ ਬੱਲੇਬਾਜ਼ ਵਜੋਂ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 15 ਟੈਸਟ ਮੈਚਾਂ ਦੀਆਂ 28 ਪਾਰੀਆਂ ‘ਚ 46 ਦੀ ਔਸਤ ਨਾਲ 1161 ਦੌੜਾਂ ਬਣਾਈਆਂ ਹਨ। ਉਸ ਤੋਂ ਇਲਾਵਾ ਕੋਈ ਹੋਰ ਭਾਰਤੀ 1000 ਦੌੜਾਂ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ ਹੈ। ਸਚਿਨ ਨੇ 5 ਸੈਂਕੜੇ ਅਤੇ 3 ਅਰਧ ਸੈਂਕੜੇ ਵੀ ਲਗਾਏ ਹਨ ਅਤੇ 169 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ।

Leave a Reply

Your email address will not be published.