ਲਖਨਊ-ਯੂ.ਪੀ. ਚੋਣਾਂ ਨੂੰ ਲੈ ਕੇ ਅਖਿਲੇਸ਼ ਦੀ ਸਮਾਜਵਾਦੀ ਪਾਰਟੀ ਅਤੇ ਜਯੰਤ ਸਿੰਘ ਦੀ ਰਾਸ਼ਟਰ ਲੋਕ ਦਲ ਦੇ ਗਠਜੋੜ ‘ਚ 29 ਉਮੀਦਵਾਰਾਂ ਦੇ ਨਾਂ ਦੀ ਲਿਸਟ ਸ਼ੇਅਰ ਕਰ ਦਿੱਤੀ ਹੈ।
ਲਿਸਟ ਸ਼ੇਅਰ ਕਰਨ ਤੋਂ ਬਾਅਦ ਆਰ.ਐੱਲ.ਡੀ. ਦੇ ਪ੍ਰਧਾਨ ਜਯੰਤ ਸਿੰਘ ਨੇ ਟਵੀਟ ਕੀਤਾ ਕਿ ਮੈਨੂੰ ਵਿਸ਼ਵਾਸ ਹੈ ਕਿ ਗਠਜੋੜ ਦੇ ਸਾਰੇ ਕਾਰਕੁਨ, ਇਕਜੁੱਟ ਹੋ ਕੇ ਇਨ੍ਹਾਂ ਉਮੀਦਵਾਰਾਂ ਦੀ ਚੋਣ ‘ਚ ਪੂਰੀ ਲਗਨ ਨਾਲ ਮਿਹਤਨ ਕਰਨਗੇ! ਉਨ੍ਹਾਂ ਨੇ ਅਗੇ ਲਿਿਖਆ ਕਿ ਇਕ-ਇਕ ਵਿਧਾਇਕ ਨਾਲ ਬਣੇਗੀ ਤੁਹਾਡੀ ਵਿਧਾਨ ਸਭਾ, ਤੁਹਾਡੀ ਸਰਕਾਰ! ਉਥੇ ਰਾਸ਼ਟਰੀ ਲੋਕ ਦਲ ਦੇ ਟਵੀਟਰ ਹੈਂਡਲ ਤੋਂ ਸ਼ੇਅਰ ਕੀਤੇ ਗਏ ਟਵੀਟ ‘ਤੇ ਨਜ਼ਰ ਮਾਰੀਏ ਤਾਂ ਇਥੇ ਲਿਿਖਆ ਗਿਆ ਕਿ ‘ਰਾਸ਼ਟਰੀ ਲੋਕ ਦਲ-ਸਮਾਜਵਾਦੀ ਪਾਰਟੀ ਦਾ ਗਠਜੋੜ, ਉੱਤਰ ਪ੍ਰਦੇਸ਼ ‘ਚ ਲਿਆਵੇਗਾ ਪਰਿਵਰਤਨ, ਨੌਜਵਾਨ, ਕਿਸਾਨ ਦੇ ਵਿਕਾਸ ਦਾ ਮੰਤਰ ਆ ਰਹੇ ਹਨ ਅਖਿਲੇਸ਼ ਅਤੇ ਜਯੰਤ.‘ ਇਸ ਦੇ ਨਾਲ ਹੀ ਸਪਾ ਅਤੇ ਆਰ.ਐੱਲ.ਡੀ. ਦੇ 29 ਉਮੀਦਵਾਰਾਂ ਦੇ ਨਾਂ ਦਾ ਵੀ ਐਲਾਨ ਕਰ ਦਿੱਤਾ ਗਿਆ। ਯੂ.ਪੀ. ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਇਸ ਵਾਰ ਕੋਰੋਨਾ ਦੇ ਚੱਲਦੇ ਕਿਸੇ ਵੀ ਤਰ੍ਹਾਂ ਦੀ ਰੈਲੀ ਅਤੇ ਜਨ ਸਭਾ ‘ਤੇ ਪਾਬੰਦੀ ਲੱਗੀ ਹੈ, ਅਜਿਹੇ ‘ਚ ਵਰਚੁਅਲੀ ਹੀ ਨੇਤਾ, ਜਨਤਾ ਨਾਲ ਗੱਲਬਾਤ ਕਰ ਸਕਣਗੇ। ਵੀਰਵਾਰ ਨੂੰ ਜਿਥੇ ਇਕ ਪਾਸੇ ਸਮਾਜਵਾਦੀ ਪਾਰਟੀ ਅਤੇ ਆਰ.ਐੱਲ.ਡੀ. ਦੇ ਗਠਜੋੜ ‘ਚ 29 ਉਮੀਦਵਾਰਾਂ ਦੇ ਨਾਂ ਦੀ ਲਿਸਟ ਸ਼ੇਅਰ ਕਰ ਦਿੱਤੀ ਗਈ ਹੈ ਤਾਂ ਉਥੇ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਉਮੀਦਵਾਰਾਂ ਦੇ ਨਾਂ ਦੀ ਪਹਿਲੀ ਲਿਸਟ ਸ਼ੇਅਰ ਕਰ ਦਿੱਤੀ ਹੈ।