ਸਪਾਈਸ ਜੈੱਟ ਦੀ ਫਲਾਈਟ ਲੈਂਡਿੰਗ ਦੌਰਾਨ  ਹਾਦਸਾਗ੍ਰਸਤ, 12 ਯਾਤਰੀ ਗੰਭੀਰ ਜ਼ਖਮੀ

ਦੁਰਗਾਪੁਰ: ਪੱਛਮੀ ਬੰਗਾਲ ਦੇ ਦੁਰਗਾਪੁਰ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸਪਾਈਸਜੈੱਟ ਦੇ ਜਹਾਜ਼ ਨੇ ਮੁੰਬਈ ਤੋਂ ਪੱਛਮੀ ਬੰਗਾਲ ਦੇ ਦੁਰਗਾਪੁਰ ਲਈ ਉਡਾਣ ਭਰੀ, ਜਿਸ ਨੇ ਦੁਰਗਾਪੁਰ ਦੇ ਅੰਡਾਲ ਦੇ ਕਾਜ਼ੀ ਨਜ਼ਰੁਲ ਇਸਲਾਮ ਹਵਾਈ ਅੱਡੇ ‘ਤੇ ਉਤਰਨਾ ਸੀ। ਅਚਾਨਕ ਖਰਾਬ ਮੌਸਮ ਕਾਰਨ ਜਹਾਜ਼ ਤੂਫਾਨ ਦੀ ਲਪੇਟ ‘ਚ ਆ ਗਿਆ, ਜਿਸ ‘ਚ ਕੈਬਿਨ ‘ਚ ਪਿਆ ਸਾਮਾਨ ਯਾਤਰੀਆਂ ‘ਤੇ ਡਿੱਗਣ ਲੱਗਾ। ਜਿਸ ਕਾਰਨ 12 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਸਪਾਈਸਜੈੱਟ ਦੇ ਬੋਇੰਗ ਬੀ737 ਜਹਾਜ਼ ਨੂੰ ਮੁੰਬਈ ਤੋਂ ਦੁਰਗਾਪੁਰ ਲਈ ਲੈਂਡਿੰਗ ਕਰਦੇ ਸਮੇਂ ਫਲਾਈਟ ਐੱਸ.ਜੀ.-945 ‘ਚ ਭਿਆਨਕ ਗੜਬੜ ਹੋ ਗਈ, ਜਿਸ ਕਾਰਨ ਕੁਝ ਯਾਤਰੀ ਜ਼ਖਮੀ ਹੋ ਗਏ। ਹਾਲਾਂਕਿ, ਫਲਾਈਟ ਦੁਰਗਾਪੁਰ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਈ। ਬੁਲਾਰੇ ਨੇ ਦੱਸਿਆ ਕਿ ਦੁਰਗਾਪੁਰ ਪਹੁੰਚਣ ‘ਤੇ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ, ਸਪਾਈਸ ਜੈੱਟ ਨੇ ਇਸ ਮੰਦਭਾਗੀ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਹੈ ਤੇ ਜ਼ਖਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ।

Leave a Reply

Your email address will not be published. Required fields are marked *