ਸਪਾਈਸਜੈਟ ਫਲਾਈਟ ਦੀ ਐਮਰਜੈਂਸੀ ਲੈਂਡਿੰਗ, 2 ਹਫਤਿਆਂ ‘ਚ ਸੱਤਵੀਂ ਘਟਨਾ

ਸਪਾਈਸਜੈਟ ਫਲਾਈਟ ਦੀ ਐਮਰਜੈਂਸੀ ਲੈਂਡਿੰਗ, 2 ਹਫਤਿਆਂ ‘ਚ ਸੱਤਵੀਂ ਘਟਨਾ

ਮੁੰਬਈ : ਕਾਂਡਲਾ ਤੋਂ ਮੁੰਬਈ ਜਾਣ ਵਾਲੇ ਸਪਾਈਸਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਡੀਜੀਸੀਏ  ਦੇ ਅਧਿਕਾਰੀਆਂ ਮੁਤਾਬਕ ਸਪਾਈਸਜੈੱਟ ਦੇ ਕਿਊ 400 ਜਹਾਜ਼ ਨੇ ਮੁੰਬਈ ਹਵਾਈ ਅੱਡੇ ‘ਤੇ 23,000 ਫੁੱਟ ਦੀ ਉਚਾਈ ‘ਤੇ ਵਿੰਡਸ਼ੀਲਡ ਵਿਚ ਦਰਾਰ ਆਉਣ ਤੋਂ ਬਾਅਦ ਲੈਂਡਿੰਗ ਨੂੰ ਪਹਿਲ ਦਿੱਤੀ। ਪਿਛਲੇ ਦੋ ਹਫਤਿਆਂ ਵਿਚ ਸਪਾਈਸਜੈੱਟ ਦੇ ਜਹਾਜ਼ ਵਿਚ ਤਕਨੀਕੀ ਖਰਾਬੀ ਦੀ ਇਹ ਘੱਟੋ-ਘੱਟ 7ਵੀਂ ਘਟਨਾ ਹੈ।ਇਸ ਤੋਂ ਪਹਿਲਾਂ ਸਪਾਈਸਜੈੱਟ ਦੇ ਇਕ ਜਹਾਜ਼ ਵਿਚ ਤਕਨੀਕੀ ਖਰਾਬੀ ਦੇ ਚੱਲਦਿਆਂ ਪਾਕਿਸਤਾਨ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ। ਤਕਨੀਕੀ ਖਰਾਬੀ ਕਾਰਨ ਦਿੱਲੀ ਤੋਂ ਮੁੰਬਈ ਜਾ ਰਹੀ ਐਸ.ਜੀ -11 ਫਲਾਈਡ ਦਾ ਰੂਟ ਡਾਇਵਰਟ ਕੀਤਾ ਗਿਆ। ਇਸ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਵਿਚ ਸਾਰੇ ਯਾਤਰੀ ਸੁਰੱਖਿਅਤ ਹਨ। ਦੂਜਾ ਜਹਾਜ਼ ਕਰਾਚੀ ਭੇਜਿਆ ਗਿਆ ਹੈ ਜੋ ਯਾਤਰੀਆਂ ਨੂੰ ਦੁਬਈ ਲੈ ਕੇ ਜਾਏਗਾ।

Leave a Reply

Your email address will not be published.