ਸਟਾਰ ਫੁੱਟਬਾਲਰ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਹੋਇਆ ਦਿਹਾਂਤ

ਸਟਾਰ ਫੁੱਟਬਾਲਰ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਹੋਇਆ ਦਿਹਾਂਤ

ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ।

ਦਿਗੱਜ ਫੁੱਟਬਾਲਰ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ। ਰੋਨਾਲਡੋ ਅਤੇ ਉਸਦੀ ਪਤਨੀ ਜਾਰਜੀਆ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਾਡੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਕਿਸੇ ਮਾਤਾ-ਪਿਤਾ ਦੇ ਲਈ ਇਹ ਸਭ ਤੋਂ ਵੱਡਾ ਦੁੱਖ ਹੈ। ਸਿਰਫ਼ ਸਾਡੀ ਨਵਜੰਮੀ ਬੇਟੀ ਦਾ ਜਨਮ ਸਾਨੂੰ ਇਸ ਪਲ ਨੂੰ ਕੁਝ ਉਮੀਦ ਤੇ ਖੁਸ਼ੀ ਦੇ ਨਾਲ ਜਿਉਣ ਦੀ ਤਾਕਤ ਦਿੰਦਾ ਹੈ।ਰੋਨਾਲਡੋ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ,”ਬਹੁਤ ਹੀ ਦੁਖ ਦੇ ਨਾਲ ਸਾਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਇਹ ਸਭ ਤੋਂ ਵੱਡਾ ਦੁੱਖ ਹੈ ਜੋਕਿ ਮਾਤਾ-ਪਿਤਾ ਸਹਿ ਸਕਦੇ ਹਨ। ਸਾਡੀ ਬੇਟੀ ਦਾ ਜਨਮ ਹੀ ਸਾਨੂੰ ਤਾਕਤ ਦਿੰਦਾ ਹੈ ਅਤੇ ਇਸ ਦੁਖ ਨੂੰ ਝਲਣ ਦੀ ਸ਼ਕਤੀ ਦਿੰਦਾ ਹੈ। ਅਸੀਂ ਸਾਰੇ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ।

ਇਸ ਤੋਂ ਅੱਗੇ ਰੋਨਾਲਡੋ ਨੇ ਲਿਖਿਆ ਕਿ ਉਹ ਇਸ ਘਟਨਾ ਨਾਲ ਬੇਹੱਦ ਨਿਰਾਸ਼ ਹਨ ਅਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਨਿੱਜਤਾ ਦਾ ਖਿਆਲ ਰੱਖਿਆ ਜਾਵੇ । ਸਾਡਾ ਬੇਟਾ ਸਾਡਾ ਫਰਿਸ਼ਤਾ ਸੀ, ਅਸੀਂ ਉਸ ਨੂੰ ਹਮੇਸ਼ਾ ਪਿਆਰ ਕਰਦੇ ਰਹਾਂਗੇ। ਦੱਸ ਦੇਈਏ ਕਿ ਰੋਨਾਲਡੋ ਤੇ ਜਾਰਜੀਆ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਉਹ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਦੋਵਾਂ ਨੇ ਹਸਪਤਾਲ ਵਿੱਚ ਤਸਵੀਰ ਵੀ ਸਾਂਝੀ ਕੀਤੀ ਸੀ। ਇਨ੍ਹਾਂ ਦੋਵਾਂ ਬੱਚਿਆਂ ਦੀ ਡਿਲੀਵਰੀ ਦੇ ਸਮੇਂ ਬੇਟੇ ਦੀ ਮੌਤ ਹੋ ਗਈ ਤੇ ਜਦਕਿ ਬੇਟੀ ਸੁਰੱਖਿਅਤ ਹੈ।ਗੌਰਤਲਬ ਹੈ ਕਿ ਰੋਨਾਲਡੋ ਦੇ ਪਹਿਲਾਂ ਹੀ 2 ਬੇਟੇ ਤੇ 2 ਬੇਟੀਆਂ ਹਨ। 2010 ਵਿੱਚ ਉਹ ਪਹਿਲੀ ਵਾਰ ਪਿਤਾ ਬਣੇ ਸਨ। ਇਸ ਸਤੋਂ ਬਾਅਦ ਰੋਨਾਲਡੋ 8 ਜੂਨ 2017 ਨੂੰ ਜੁੜਵਾਂ ਬੱਚਿਆਂ ਦੇ ਪਿਤਾ ਬਣੇ ਸਨ।

Leave a Reply

Your email address will not be published.