ਸਕਿੰਟਾਂ ‘ਚ ਬਦਲ ਜਾਵੇਗਾ ਕਾਰ ਦਾ ਰੰਗ, BMW ਨੇ ਪੇਸ਼ ਕੀਤੀ ਤਕਨੀਕ

Home » Blog » ਸਕਿੰਟਾਂ ‘ਚ ਬਦਲ ਜਾਵੇਗਾ ਕਾਰ ਦਾ ਰੰਗ, BMW ਨੇ ਪੇਸ਼ ਕੀਤੀ ਤਕਨੀਕ
ਸਕਿੰਟਾਂ ‘ਚ ਬਦਲ ਜਾਵੇਗਾ ਕਾਰ ਦਾ ਰੰਗ, BMW ਨੇ ਪੇਸ਼ ਕੀਤੀ ਤਕਨੀਕ

ਲਗਜ਼ਰੀ ਵਾਹਨ ਨਿਰਮਾਤਾ ਕੰਪਨੀ BMW ਨੇ ਇਕ ਨਵੀਂ ਤਕਨੀਕ ਪੇਸ਼ ਕੀਤੀ ਹੈ, ਜਿਸ ਵਿਚ ਇਕ ਬਟਨ ਦਬਾਉਣ ਨਾਲ ਕਾਰ ਦਾ ਰੰਗ ਬਦਲ ਜਾਂਦਾ ਹੈ।

ਕੰਪਨੀ ਨੇ ਦੁਨੀਆ ਦੇ ਸਭ ਤੋਂ ਵੱਡੇ ਟੈਕਨਾਲੋਜੀ ਈਵੈਂਟ CES 2022 ‘ਚ ਆਪਣੀ ਨਵੀਨਤਮ ਇਲੈਕਟ੍ਰਿਕ ਕਾਰ iX ਰਾਹੀਂ ਇਕ ਡੈਮੋ ਦਿਖਾਇਆ। ਜਿੱਥੇ BMW ਨੇ ਸ਼ਾਨਦਾਰ ਪੇਂਟ ਦਿਖਾਇਆ, ਉੱਥੇ ਹੀ ਕਾਰ ਦਾ ਰੰਗ ਆਪਣੇ ਆਪ ਬਦਲ ਰਿਹਾ ਹੈ।BMW ਦੀ ਇਸ ਨਵੀਂ ਤਕਨੀਕ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ BMW iX ਇਲੈਕਟ੍ਰਿਕ ਕਾਰ ਦਾ ਰੰਗ ਆਪਣੇ ਆਪ ਬਦਲਦਾ ਨਜ਼ਰ ਆ ਰਿਹਾ ਹੈ। ਸ਼ੇਅਰ ਕੀਤੇ ਵੀਡੀਓ ਦੇ ਮੁਤਾਬਕ ਜਰਮਨ ਆਟੋਮੇਕਰ ਦੀ ਇਹ ਪੇਂਟ ਸਕੀਮ ਦੋ ਵੱਖ-ਵੱਖ ਰੰਗਾਂ ਦੇ ਵਿਚਕਾਰ ਬਦਲ ਸਕਦੀ ਹੈ। ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ BMW iX ਇਲੈਕਟ੍ਰਿਕ ਕਾਰ ਆਪਣੇ ਆਪ ਸਫੈਦ ਤੋਂ ਗੂੜ੍ਹੇ ਸਲੇਟੀ ‘ਚ ਬਦਲਦੀ ਦਿਖਾਈ ਦੇ ਰਹੀ ਹੈ। ਹਾਲਾਂਕਿ, ਇਸ ਟੈਕਨਾਲੋਜੀ ਬਾਰੇ ਕਥਿਤ ਤੌਰ ‘ਤੇ ਕੰਪਨੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਹ ਅਜਿਹੀ ਤਕਨੀਕ ‘ਤੇ ਕੰਮ ਕਰ ਰਹੀ ਹੈ, ਜਿਸ ਦੀ ਮਦਦ ਨਾਲ BMW ਕਾਰਾਂ ਇੱਕ ਬਟਨ ਦਬਾਉਣ ‘ਤੇ ਆਪਣਾ ਰੰਗ ਬਦਲ ਸਕਣਗੀਆਂ।

15 ਦਸੰਬਰ ਨੂੰ ਭਾਰਤ ‘ਚ ਲਾਂਚ ਹੋਈ ਇਹ ਕਾਰ

BMW ਨੇ 15 ਦਸੰਬਰ ਨੂੰ ਭਾਰਤੀ ਬਾਜ਼ਾਰ ‘ਚ ਆਪਣੀ ਇਲੈਕਟ੍ਰਿਕ SUV BMW IX ਨੂੰ ਲਾਂਚ ਕੀਤਾ ਸੀ। ਇਹ ਇਲੈਕਟ੍ਰਿਕ ਕਾਰ ਨਾ ਸਿਰਫ ਸ਼ਾਨਦਾਰ ਦਿਖਾਈ ਦਿੰਦੀ ਹੈ ਬਲਕਿ ਇਹ ਪਾਵਰ ਅਤੇ ਰੇਂਜ ਵਿੱਚ ਵੀ ਬਹੁਤ ਵਧੀਆ ਹੈ। BMW ਦੀ ਇਹ ਨਵੀਂ ਇਲੈਕਟ੍ਰਿਕ SUV ਇੱਕ ਵਾਰ ਫੁੱਲ ਚਾਰਜ ਹੋਣ ‘ਤੇ 425 ਕਿਲੋਮੀਟਰ ਤਕ ਚੱਲ ਸਕਦੀ ਹੈ। ਇਹ ਕਾਰ ਕੰਪਲੀਟਲੀ ਬਿਲਟ-ਅੱਪ ਯੂਨਿਟ (CBU) ਹੈ। ਭਾਰਤੀ ਬਾਜ਼ਾਰ ਵਿੱਚ ਇਸਦਾ ਸਿੱਧਾ ਅਤੇ ਸਖ਼ਤ ਮੁਕਾਬਲਾ ਔਡੀ, ਮਰਸਡੀਜ਼ ਵਰਗੀਆਂ ਇਲੈਕਟ੍ਰਿਕ ਲਗਜ਼ਰੀ ਕਾਰਾਂ ਨਾਲ ਹੈ।

ਇਹ ਲਗਜ਼ਰੀ SUV ਸਿਰਫ 6.1 ਸਕਿੰਟਾਂ ‘ਚ 0-100 kmph ਦੀ ਟਾਪ ਸਪੀਡ ਫੜਦੀ ਹੈ। ਦੂਜੇ ਪਾਸੇ ਜੇਕਰ ਇਸ ਨੂੰ ਚਾਰਜ ਕਰਨ ਦੀ ਗੱਲ ਕਰੀਏ ਤਾਂ ਤੁਸੀਂ ਇਸ ਕਾਰ ਨੂੰ 150 kW DC ਚਾਰਜਰ ਦੀ ਵਰਤੋਂ ਕਰ ਕੇ ਸਿਰਫ ਅੱਧੇ ਘੰਟੇ ‘ਚ 80 ਫੀਸਦੀ ਤਕ ਚਾਰਜ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ 50 kW ਦਾ DC ਚਾਰਜਰ ਹੈ ਤਾਂ ਇਸ ਨੂੰ ਫੁੱਲ ਚਾਰਜ ਕਰਨ ਵਿਚ ਲਗਪਗ ਡੇਢ ਘੰਟੇ ਦਾ ਸਮਾਂ ਲੱਗ ਸਕਦਾ ਹੈ।

Leave a Reply

Your email address will not be published.