ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਚੁਣੇ ਗਏ ਯੂਏਈ ਦੇ ਨਵੇਂ ਰਾਸ਼ਟਰਪਤੀ

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਚੁਣੇ ਗਏ ਯੂਏਈ ਦੇ ਨਵੇਂ ਰਾਸ਼ਟਰਪਤੀ

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ।

ਦੱਸ ਦੇਈਏ ਕਿ ਸ਼ੇਖ ਖਲੀਫਾ ਬਿਨ ਜਾਯਦ ਅਲ ਨਾਹਯਾਨ ਦਾ ਦੇਹਾਂਤ ਹੋ ਗਿਆ ਹੈ। ਇਸ ਤੋਂ ਬਾਅਦ ਯੂਏਈ ਦੀ ਸਰਵਉੱਚ ਕੌਂਸਲ ਨੇ ਸ਼ੇਖ ਮੁਹੰਮਦ ਬਿਨ ਜਾਯਦ ਨੂੰ ਨਵਾਂ ਰਾਸ਼ਟਰਪਤੀ ਚੁਣਿਆ ਹੈ।

ਕੌਂਸਲ ਦੀ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਦੀ ਪ੍ਰਧਾਨਗੀ ਵਿਚ ਆਬੂਧਾਬੀ ਦੇ ਅਲ-ਮੁਸ਼ਰਿਫ ਪੈਲੇਸ ਵਿਚ ਇੱਕ ਬੈਠਕ ਹੋਈ। ਉਸ ਵਿਚ ਨਵਾਂ ਰਾਸ਼ਟਰਪਤੀ ਚੁਣਿਆ ਗਿਆ। ਦੁਬਈ ਦੇ ਸ਼ਾਸਕ ਤੇ ਯੂਏਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਨੂੰ ਵਧਾਈ ਦਿੱਤੀ ਹੈ।

ਸ਼ੇਖ ਖਲੀਫਾ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਹ 73 ਸਾਲ ਦੇ ਸਨ। ਸ਼ੇਖ ਖਲੀਫਾ ਦੇ ਦੇਹਾਂਤ ‘ਤੇ ਰਾਸ਼ਟਰੀ ਸੋਗ ਐਲਾਨਿਆ ਗਿਆ ਹੈ। ਯੂਏਈ ਵਿਚ 40 ਦਿਨ ਦੀ ਛੁੱਟੀ ਰਹੇਗੀ। ਇਸ ਦੌਰਾਨ ਝੰਡਾ ਅੱਧਾ ਝੁਕਿਆ ਰਹੇਗਾ।ਭਾਰਤ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਸ਼ੇਖ ਖਲੀਫਾ ਬਿਨ ਜਾਯਦ ਦੇ ਦੇਹਾਂਤ ਨਾਲ ਡੂੰਘਾ ਦੁੱਖ ਪਹੁੰਚਿਆ ਹੈ। ਉਹ ਇਕ ਮਹਾਨ ਤੇ ਦੂਰਦਰਸ਼ੀ ਰਾਜਨੇਤਾ ਸਨ ਜਿਨ੍ਹਾਂ ਅਧੀਨ ਭਾਰਤ ਤੇ ਯੂਏਈ ਦੇ ਸਬੰਧ ਮਜ਼ਬੂਤ ਹੋਏ। ਦੁੱਖ ਦੀ ਇਸ ਘੜੀ ਵਿਚ ਭਾਰਤ ਦੇ ਲੋਕਾਂ ਦੀਆਂ ਸੰਵੇਦਨਾਵਾਂ ਯੂਏਈ ਦੇ ਲੋਕਾਂ ਨਾਲ ਹੈ।’

2019 ‘ਚ ਸ਼ੇਖ ਖਲੀਫਾ ਚੌਥੀ ਵਾਰ ਪੰਜ ਸਾਲਾ ਕਾਰਜਕਾਲ ਲਈ ਚੁਣੇ ਗਏ ਸਨ। ਯੂਏਈ ਦੀ ਸੁਪਰੀਮ ਕੌਂਸਲ ਨੇ ਉਨ੍ਹਾਂ ਨੂੰ ਫਿਰ ਤੋਂ ਰਾਸ਼ਟਰਪਤੀ ਚੁਣਿਆ ਸੀ। ਸ਼ੇਖ ਖਲੀਫਾ 3 ਨਵੰਬਰ 2004 ਤੋਂ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਤੇ ਆਬੂਧਾਬੀ ਦੇ ਸ਼ਾਸਕ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਸਨ। ਸ਼ੇਖ ਖਲੀਫਾ ਨੂੰ ਆਪਣੇ ਪਿਤਾ ਦੇ ਉਤਰਾਧਿਕਾਰੀ ਦੇ ਤੌਰ ‘ਤੇ ਚੁਣਿਆ ਗਿਆ ਸੀ।

Leave a Reply

Your email address will not be published.