ਸ਼ਿਨਜਿਆਂਗ ’ਚ ਮੁਸਲਿਮ ਆਬਾਦੀ ਘਟਾਉਣ ਲਈ ਉਈਗਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਚੀਨ

Home » Blog » ਸ਼ਿਨਜਿਆਂਗ ’ਚ ਮੁਸਲਿਮ ਆਬਾਦੀ ਘਟਾਉਣ ਲਈ ਉਈਗਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਚੀਨ
ਸ਼ਿਨਜਿਆਂਗ ’ਚ ਮੁਸਲਿਮ ਆਬਾਦੀ ਘਟਾਉਣ ਲਈ ਉਈਗਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਚੀਨ

ਬੀਜਿੰਗ/ਚੀਨ— ਚੀਨ ’ਚ ਜਿੱਥੇ ਡਿੱਗਦੀ ਜਨਮ ਦਰ ਨੂੰ ਰੋਕਣ ਦੀ ਕੋਸ਼ਿਸ਼ ’ਚ ਦੇਸ਼ਭਰ ਦੀਆਂ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ, ਉਥੇ ਹੀ ਉਈਗਰ ਬਹੁਲ ਸ਼ਿਨਜਿਆਂਗ ’ਚ ਔਰਤਾਂ ਨੂੰ ਘੱਟ ਬੱਚੇ ਪੈਦਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਚੀਨ ’ਚ ਉਈਗਰ ਮੁਸਲਮਾਨਾਂ ਨਾਲ ਅੱਤਿਆਚਾਰਾਂ ਦਾ ਅਸਰ ਹੁਣ ਇਨ੍ਹਾਂ ਦੀ ਜਨਸੰਖਿਆ ’ਤੇ ਦਿੱਸਣ ਲੱਗਾ ਹੈ। ਸ਼ਿਨਜਿਆਂਗ ’ਚ ਜਨਮ ਦਰ ਘੱਟ ਕਰਨ ਲਈ ਚੀਨ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸ਼ੀ ਜਿਨਪਿੰਗ ਸਰਕਾਰ ਸ਼ਿਨਜਿਆਂਗ ਖੇਤਰ ਦੀਆਂ ਰਹਿਣ ਵਾਲੀਆਂ ਔਰਤਾਂ ਨੂੰ ਜਨਸੰਖਿਆ ਕੰਟਰੋਲ ਦੇ ਨਾਂ ’ਤੇ ਘੱਟ ਬੱਚੇ ਪੈਦਾ ਕਰਨ ਲਈ ਮਜਬੂਰ ਕਰਦੀ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਚੀਨ ਨੇ ਆਪਣੇ ਸ਼ਿਨਜਿਆਂਗ ਸੂਬੇ ’ਚ ਉਈਗਰ ਮੁਸਲਮਾਨਾਂ ’ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਹੁਣ ਇਸ ਭਾਈਚਾਰੇ ਦੀ ਆਬਾਦੀ ਨੂੰ ਘੱਟ ਕਰਨ ਲਈ ਉਈਗਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਨੂੰ ਗਰਭ ਰੋਕੂ ਉਪਾਅ ਅਪਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹਾ ਨਾ ਕਰਨ ’ਤੇ ਭਾਰੀ ਜੁਰਮਾਨੇ ਜਾਂ ਹਿਰਾਸਤ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਔਰਤਾਂ ਲਈ ਗਰਭ ਰੋਕੂ ਡਿਵਾਈਜ਼ ਲਗਵਾਉਣਾ ਖ਼ੁਦ ਦੀ ਇੱਛਾ ’ਤੇ ਨਿਰਭਰ ਕਰਦਾ ਹੈ।

ਸਰਕਾਰੀ ਸੂਚਨਾਵਾਂ ਅਤੇ ਮੀਡੀਆ ਰਿਪੋਰਟ ਮੁਤਾਬਕ ਚੀਨ ਦੀ ਸੱਤਾ ਧਿਰ ਕਮਿਊਨਿਸਟ ਪਾਰਟੀ ਖੇਤਰ ਦੀ ਆਬਾਦੀ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸ਼ਿਨਜਿਆਂਗ ਦੀਆਂ ਕਈ ਔਰਤਾਂ ਨੇ ਦੱਸਿਆ ਕਿ ਉਨ੍ਹਾਂ ’ਤੇ ਦਬਾਅ ਪਾਇਆ ਜਾਂਦਾ ਹੈ। ਜੇਕਰ ਕੋਈ ਔਰਤ ਕਈ ਬੱਚਿਆਂ ਦੀ ਮਾਂ ਹੈ ਅਤੇ ਉਸ ਨੇ ਗਰਭ ਰੋਕੂ ਪ੍ਰਕਿਰਿਆ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਉਸ ਨੂੰ ਭਾਰੀ ਜੁਰਮਾਨੇ ਜਾਂ ਹਿਰਾਸਤ ਦਾ ਕੇਂਦਰ ਦਾ ਸਾਹਮਣਾ ਕਰਨਾ ਪੈਂਦਾ ਹੈ। ਹਿਰਾਸਤ ਕੇਂਦਰ ਦਾ ਸਾਹਮਣਾ ਕਰਨ ਵਾਲੀਆਂ ਕੁਝ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਅਜਿਹੀਆਂ ਦਵਾਈਆਂ ਦਿੱਤੀਆਂ ਗਈਆਂ, ਜਿਸ ਨਾਲ ਉਨ੍ਹਾਂ ਨੂੰ ਪੀਰੀਅਡ ਆਉਣੇ ਬੰਦ ਹੋ ਗਏ ਅਤੇ ਸਰੀਰ ’ਚ ਕਈ ਸਮੱਸਿਆਵਾਂ ’ਚ ਆ ਗਈਆਂ। ਦੱਸਣਯੋਗ ਹੈ ਕਿ ਪੱਛਮੀ ਸ਼ਿਨਜਿਆਂਗ ਸੂਬੇ ’ਚ 2017 ਅਤੇ 2019 ਦਰਮਿਆਨ ਜਨਮ ਦਰ ’ਚ ਬਹੁਤ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲੀ ਹੈ। ਇਹ ਗਿਰਾਵਟ ਇਸੇ ਲਈ ਧਿਆਨ ਖਿੱਚਦੀ ਹੈ ਕਿਉਂਕਿ ਹਾਲ ਹੀ ਦੇ ਇਤਿਹਾਸ ’ਚ ਕਿਸੇ ਵੀ ਖੇਤਰ ’ਚ ਜਨਮ ਦਰ ’ਚ ਆਈ ਇਹ ਗਿਰਾਵਟ ਸਭ ਤੋਂ ਵੱਧ ਗਿਰਾਵਟ ਹੈ।

ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦੇ ਮੁਸਲਿਮ ਇਲਾਕਿਆਂ ’ਚ ਜਨਮ ਦਰ 48.74 ਫ਼ੀਸਦੀ ਤੱਕ ਘੱਟ ਹੋ ਗਈ ਹੈ। ਆਸਟ੍ਰੇਲੀਆਈ ਥਿੰਕ ਟੈਂਕ ਆਸਟ੍ਰੇਲੀਅਨ ਸਟ੍ਰੇਟਜੀ ਪਾਲਿਸੀ ਇੰਸਟੀਚਿਊਟ ਦੀ ਇਕ ਨਵੀਂ ਰਿਪੋਰਟ ਅਨੁਸਾਰ ਉਨ੍ਹਾਂ ਇਲਾਕਿਆਂ ’ਚ 48.74 ਫ਼ੀਸਦੀ ਦੀ ਗਿਰਾਵਟ ਆਈ ਹੈ, ਜਿੱਥੇ ਉਈਗਰ, ਕਜਾਖ ਅਤੇ ਹੋਰ ਵੱਡੇ ਮੁਸਲਿਮ ਜਾਤੀ ਦੇ ਘੱਟ ਗਿਣਤੀ ਰਹਿੰਦੇ ਹਨ। ਇਹ ਰਿਪੋਰਟ ਚੀਨੀ ਸਰਕਾਰ ਦੇ ਕਰੀਬ ਇਕ ਦਹਾਕੇ ਦੇ ਅੰਕੜਿਆਂ ’ਤੇ ਆਧਾਰਿਤ ਹੈ। ਦੇਸ਼ ਦੇ ਸਭ ਤੋਂ ਵੱਡੇ ਘੱਟ ਗਿਣਤੀ ਖੇਤਰ ’ਚ 2017 ਅਤੇ 2018 ਦਰਮਿਆਨ ਵੀ ਜਨਮ ਦਰ 43.7 ਫ਼ੀਸਦੀ ਡਿੱਗੀ ਅਤੇ 1 ਲੱਖ 60 ਹਜ਼ਾਰ ਬੱਚਿਆਂ ਦਾ ਹੀ ਜਨਮ ਹੋਇਆ। ਚੀਨ ਦੇ ਇਕ ਪ੍ਰੋਫੈਸਰ ਨੇ ਆਪਣੇ ਦੇਸ਼ ਦੀ ਜਨਮ ਦਰ ਵਿਚ ਵਾਧੇ ਲਈ ਸਰਕਾਰ ਨੂੰ ਮਹੱਤਵਪੂਰਨ ਸੁਝਾਅ ਦਿੱਤਾ ਹੈ। ਪ੍ਰੋਫੈਸਰ ਨੇ ਚੀਨ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਡਿੱਗਦੀ ਹੋਈ ਜਨਮ ਦਰ ਨੂੰ ਰੋਕਣ ਲਈ ਨਵਜੰਮੇ ਬੱਚਿਆਂ ਦੇ ਮਾਤਾ-ਪਿਤਾ ਨੂੰ ਹਰੇਕ ਬੱਚੇ ਦਾ ਪਾਲਣ-ਪੋਸ਼ਣ ਲਈ ਇਕ ਮਿਲੀਅਨ ਯੁਆਨ ਮਤਲਬ 1.14 ਕਰੋੜ ਰੁਪਏ ਦੇਵੇ। ਇਸ ਦੇ ਪਿੱਛੇ ਉਹਨਾਂ ਦੇ ਬਚਿਆਂ ਦੇ ਪਾਲਣ-ਪੋਸ਼ਣ ਵਿਚ ਹੋਣ ਵਾਲੇ ਖਰਚਿਆਂ ਵਿਚ ਵਾਧੇ ਅਤੇ ਦੇਸ਼ ਵਿਚ ਘੱਟ ਹੁੰਦੀ ਜਨਮ ਦਰ ਦਾ ਹਵਾਲਾ ਦਿੱਤਾ ਹੈ।

ਨਾਕਾਫੀ ਹੈ ਵਰਕਫੋਰਸ 2010-20 ਦੇ ਦਹਾਕਿਆਂ ਵਿਚ ਚੀਨ ਦੀ ਆਬਾਦੀ ਸਭ ਤੋਂ ਹੌਲੀ ਦਰ ਨਾਲ ਵਧੀ। ਹਾਲ ਹੀ ਵਿਚ ਹੋਈ ਦੇਸ਼ ਦੀ ਮਰਦਮਸ਼ੁਮਾਰੀ ਤੋਂ ਪਤਾ ਚੱਲਿਆ ਹੈ ਕਿ ਦੇਸ਼ ਦੀ ਘੱਟਦੀ ਵਰਕਫੋਰਸ ਬਜ਼ੁਰਗਾਂ ਦੀ ਵੱਧਦੀ ਆਬਾਦੀ ਨੂੰ ਸਪੋਰਟ ਕਰਨ ਲਈ ਲੋੜੀਂਦੀ ਨਹੀਂ ਹੈ। ਚੀਨ ਦੀ ਪੇਕਿੰਗ ਯੂਨੀਵਰਸਿਟੀ ਦੇ ਸਕੂਲ ਆਫ ਇਕਨੌਮਿਕਸ ਦੇ ਪ੍ਰੋਫੈਸਰ ਅਤੇ ਟ੍ਰੈਵਲ ਸਰਵਿਸ ਪ੍ਰੋਵਾਈਡਰ ਸੀਟ੍ਰਿਪ ਦੇ ਫਾਊਂਡਰ ਲਿਯਾਂਗ ਜਿਯਾਨਜ਼ੈਂਗ ਨੇ ਇਬੋ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਜਿਯਾਨਜ਼ੈਂਗ ਨੇ ਕਿਹਾ ਕਿ ਮੌਜੂਦਾ 1.3 ਫੀਸਦੀ ਜਨਮ ਦਰ ਨੂੰ 2.1 ਫੀਸਦੀ ਤੱਕ ਲਿਜਾਣ ਲਈ ਚੀਨ ਦੀ ਜੀ.ਡੀ.ਪੀ. ਦਾ 10 ਫੀਸਦੀ ਪੈਸਾ ਖਰਚ ਹੋਵੇਗਾ। ਉਹਨਾਂ ਨੇ ਕਿਹਾ,’’ਹਰੇਕ ਬੱਚੇ ਨੂੰ 1 ਮਿਲੀਅਨ ਯੁਆਨ ਦੀ ਇਹ ਰਾਸ਼ੀ ਨਕਦ, ਟੈਕਸਾਂ ਵਿਚ ਛੋਟ ਜਾਂ ਰਿਹਾਇਸ਼ ਸਬਸਿਡੀ ਦੇ ਤੌਰ ‘ਤੇ ਵੰਡੀ ਜਾ ਸਕਦੀ ਹੈ। ਮੈਂ ਬਹੁਤ ਸਾਰੇ ਬਾਲਗਾਂ ਨਾਲ ਗੱਲ ਕੀਤੀ ਹੈ ਅਤੇ ਜਾਣਿਆ ਹੈ ਕਿ ਜੇਕਰ ਉਹਨਾਂ ਨੂੰ ਕੁਝ ਯੁਆਨ ਦਿੱਤੇ ਜਾਣਗੇ ਤਾਂ ਉਹ ਇਕ ਹੋਰ ਬੱਚਾ ਪੈਦਾ ਕਰਨ ਲਈ ਉਤਸ਼ਾਹਿਤ ਨਹੀਂ ਹੋਣਗੇ।’’

ਸੋਸ਼ਲ ਮੀਡੀਆ ‘ਤੇ ਛਿੜੀ ਬਹਿਸ

ਆਪਣੇ ਵੀਡੀਓ ਵਿਚ ਲਿਯਾਂਗ ਜਿਯਾਨਜ਼ੈਂਗ ਨੇ ਅੱਗੇ ਕਿਹਾ ਕਿ ਜੇਕਰ ਇਕ ਪਰਿਵਾਰ ਦੂਜੇ ਨੂੰ ਬੱਚੇ ਨੂੰ ਜਨਮ ਦਿੰਦਾ ਹੈ ਤਾਂ ਉਸ ਬੱਚੇ ਦਾ ਸਮਾਜਿਕ ਸੁਰੱਖਿਆ, ਟੈਕਸ ਰੈਵੀਨਿਊ ਵਿਚ ਯੋਗਦਾਨ ਇਕ ਮਿਲੀਅਨ ਯੁਆਨ ਤੋਂ ਵੱਧ ਹੋਵੇਗਾ। ਉਹਨਾਂ ਨੇ ਕਿਹਾ ਕਿ ਅਜਿਹੇ ਵਿਚ ਸਰਕਾਰ ਨੂੰ ਇਹ ਰਾਸ਼ੀ ਬੱਚਿਆਂ ਦੇ ਮਾਤਾ-ਪਿਤਾ ਨੂੰ ਦੇਣੀ ਹੋਵੇਗੀ ਤਾਂ ਜੋ ਜਨਮ ਦਰ ਵਿਚ ਵਾਧਾ ਹੋ ਸਕੇ। ਜਿਯਾਨਜ਼ੈਂਗ ਦੇ ਇਸ ਸੁਝਾਅ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ ਹੈ ਕੀ ਇਸ ਤਰ੍ਹਾਂ ਪੈਸਾ ਖਰਚ ਕਰਨਾ ਦੇਸ਼ ਲਈ ਸਹੀ ਹੋਵੇਗਾ ਜਾਂ ਨਹੀਂ। ਇਸ ਮੁੱਦੇ ‘ਤੇ ਲੋਕ ਵੰਡੇ ਹੋਏ ਨਜ਼ਰ ਆਏ ਅਤੇ ਕੁਝ ਨੇ ਪ੍ਰੋਫੈਸਰ ਦਾ ਸਮਰਥਨ ਕੀਤਾ ਤਾਂ ਕੁਝ ਉਹਨਾਂ ਦੇ ਇਸ ਵਿਚਾਰ ਤੋਂ ਸਹਿਮਤ ਨਹੀਂ ਦਿਸੇ।

Leave a Reply

Your email address will not be published.