ਵੱਡੇ ਅਰਥਚਾਰਿਆਂ ਨੂੰ ਵਾਤਾਵਰਨ ਤਬਦੀਲੀ ਨਾਲ ਨਜਿੱਠਣਾ ਪਵੇਗਾ

ਵਾਸ਼ਿੰਗਟਨ / ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਤਾਵਰਨ ਸਿਖਰ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਮਰੀਕਾ ਤੇ ਵੱਡੇ ਅਰਥਚਾਰਿਆਂ ਨੂੰ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਦਾ ਕੰਮ ਕਰਨਾ ਪਵੇਗਾ।

ਇਹ ਸਿਖਰ ਸੰਮੇਲਨ ਕਾਰਬਨ ਨਿਕਾਸੀ ਘਟਾਉਣ ਲਈ ਦੁਨੀਆਂ ਦੇ ਆਗੂਆਂ ਨੂੰ ਇਕਜੁੱਟ ਕਰਨ ’ਤੇ ਕੇਂਦਰਿਤ ਹੈ। ਅਮਰੀਕਾ ਨੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋਲੇ ਤੇ ਪੈਟਰੋਲੀਅਮ ਨਾਲ ਹੋਣ ਵਾਲੀ ਕਾਰਬਨ ਨਿਕਾਸੀ ਦੀ ਮਾਤਰਾ ਅੱਧੀ ਘਟਾਉਣ ਦਾ ਅਹਿਦ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ 40 ਆਗੂਆਂ ਦੀ ਹਾਜ਼ਰੀ ’ਚ ਬਾਇਡਨ ਨੇ ਇਸ ਆਨਲਾਈਨ ਸਿਖਰ ਸੰਮੇਲਨ ’ਚ ਕਿਹਾ, ‘ਇਸ ਸਮੇਂ ਮੀਟਿੰਗ ਕਰਨ ਦਾ ਮਹੱਤਵ ਸਾਡੇ ਗ੍ਰਹਿ ਦੀ ਰਾਖੀ ਦੇ ਮਹੱਤਵ ਤੋਂ ਕਿਤੇ ਵੱਧ ਹੈ। ਇਹ ਸਾਨੂੰ ਸਾਰਿਆਂ ਨੂੰ ਬਿਹਤਰ ਭਵਿੱਖ ਮੁਹੱਈਆ ਕਰਵਾਉਣ ਲਈ ਹੈ।’ ਬਾਇਡਨ ਨੇ ਕਿਹਾ, ‘ਇਹ ਜੋਖਮ ਦਾ ਪਲ ਹੈ ਪਰ ਕੁਝ ਕਰਨ ਦਾ ਵੇਲਾ ਵੀ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਤੇ ਵੱਡੇ ਅਰਥਚਾਰਿਆਂ ਨੂੰ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਦਾ ਕੰਮ ਕਰਨਾ ਹੀ ਪਵੇਗਾ।

Leave a Reply

Your email address will not be published.