ਵੱਡੀ ਗਿਣਤੀ ‘ਚ ਕਾਂਗਰਸੀ ਮੇਰੇ ਨਾਲ-ਕੈਪਟਨ

• 117 ਸੀਟਾਂ ‘ਤੇ ਉਤਾਰਾਂਗੇ ਉਮੀਦਵਾਰ

ਚੰਡੀਗੜ੍ਹ / ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਦੇ ਹੱਲ ਲਈ ਤੀਜੀ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨਗੇ । ਅਹੁਦਾ ਛੱਡਣ ਤੋਂ ਬਾਅਦ ਅੱਜ ਪਹਿਲੀ ਵਾਰ ਪੰਜ ਤਾਰਾ ਹੋਟਲ ‘ਚ ਰੱਖੀ ਪ੍ਰੈੱਸ ਕਾਨਫਰੰਸ ‘ਚ ਕੈਪਟਨ ਨੇ ਇਹ ਜਾਣਕਾਰੀ ਦਿੱਤੀ । ਇੱਥੇ ਉਨ੍ਹਾਂ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਵੀ ਕੀਤਾ । ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਨਵੀਂ ਪਾਰਟੀ ਦੇ ਗਠਨ ਲਈ ਉਨ੍ਹਾਂ ਦੇ ਵਕੀਲ ਕੰਮ ਕਰ ਰਹੇ ਹਨ ਅਤੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮਿਲਦੇ ਹੀ ਉਹ ਪਾਰਟੀ ਦੇ ਨਾਂਅ ਅਤੇ ਚਿੰਨ੍ਹ ਦਾ ਐਲਾਨ ਕਰ ਦੇਣਗੇ ।

ਉਨ੍ਹਾਂ ਕਿਹਾ ਕਿ ਇਸ ਵਾਰ ਮੁਲਾਕਾਤ ਸਮੇਂ ਉਹ ਖੇਤੀਬਾੜੀ ਮਾਹਰਾਂ ਦੀ ਇਕ ਟੀਮ ਵੀ ਲੈ ਕੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਹੱਲ ਲਈ ਕੋਈ ਫ਼ਾਰਮੂਲਾ ਨਹੀਂ ਹੈ, ਗ੍ਰਹਿ ਮੰਤਰੀ ਨਾਲ ਚਰਚਾ ਕਰਕੇ ਹੀ ਕੋਈ ਹੱਲ ਨਿਕਲੇਗਾ । ਕੈਪਟਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ, ਪਰ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਕਿਸਾਨਾਂ ਲਈ ਖੇਤੀ ਕਾਨੂੰਨਾਂ ਦਾ ਹੱਲ ਕੱਢਣ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਟਿਆਲਾ ‘ਚ ਮੇਰੇ ਕਰੀਬੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਹਾਲਾਂਕਿ ਉਨ੍ਹਾਂ ਨੇ ਕਿਹੜੇ ਲੋਕਾਂ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ, ਦਾ ਜ਼ਿਕਰ ਨਹੀਂ ਕੀਤਾ ।

ਸਿਆਸਤ ਕਰ ਰਹੇ ਵਿਰੋਧੀ ਕੈਪਟਨ ਨੇ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੇ ਮੁੱਦੇ ‘ਤੇ ਕਿਹਾ ਕਿ ਬੀਤੇ 16 ਸਾਲ ਤੋਂ ਉਹ ਭਾਰਤ ਆ ਰਹੀ ਹੈ, ਪਰ ਉਦੋਂ ਇਨ੍ਹਾਂ ਲੋਕਾਂ ਨੇ ਕੋਈ ਸਵਾਲ ਨਹੀਂ ਪੱੁਛਿਆ, ਪਰ ਚੋਣਾਂ ਨੇੜੇ ਆਉਂਦੇ ਹੀ ਉਨ੍ਹਾਂ ਨੇ ਅਰੂਸਾ ਦੇ ਭਾਰਤ ਆਉਣ ‘ਤੇ ਸਵਾਲ ਖੜੇ੍ਹ ਕਰਨੇ ਸ਼ੁਰੂ ਕਰ ਦਿੱਤੇ ਹਨ । ਆਈ[ ਐਸ[ ਆਈ[ ਨਾਲ ਅਰੂਸਾ ਦੇ ਸੰਬੰਧ ਨੂੰ ਲੈ ਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ‘ਤੇ ਪ੍ਰਤੀਕਿਿਰਆ ਦਿੰਦੇ ਹੋਏ ਕਿਹਾ ਕਿ ਰੰਧਾਵਾ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਬਣੇ ਹੋਏ ਇਕ ਮਹੀਨਾ ਹੋਇਆ ਹੈ, ਜਦਕਿ ਮੈਂ 10 ਸਾਲ ਗ੍ਰਹਿ ਮੰਤਰੀ ਰਹਿ ਚੁੱਕਾ ਹਾਂ ਅਤੇ ਫ਼ੌਜ ਦੀ ਟ੍ਰੇਨਿੰਗ ਵੀ ਕੀਤੀ ਹੋਈ ਹੈ । ਉਨ੍ਹਾਂ ਕਿਹਾ ਕਿ ਰੰਧਾਵਾ ਮੇਰੇ ਤੋਂ ਜ਼ਿਆਦਾ ਦੇਸ਼ ਦੀ ਸੁਰੱਖਿਆ ਬਾਰੇ ਨਹੀਂ ਜਾਣਦੇ । ਉਨ੍ਹਾਂ ਕਿਹਾ ਕਿ ਰੰਧਾਵਾ ਜਦ ਉਨ੍ਹਾਂ ਨਾਲ ਕੈਬਨਿਟ ਮੰਤਰੀ ਸਨ ਤਦ ਵੀ ਉਨ੍ਹਾਂ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਸੀ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਤੋਂ ਪਾਕਿਸਤਾਨ ਕੋਈ ਪੈਸੇ ਤਬਦੀਲ ਹੋਏ ਹਨ ਤਾਂ ਉਸ ਦੇ ਤੱਥ ਸਾਹਮਣੇ ਰੱਖੇ ਜਾਣ ਅਤੇ ਈ[ਡੀ[ ਤੋਂ ਜਾਂਚ ਕਰਵਾਈ ਜਾਵੇ । ਕੈਪਟਨ ਨੇ ਕਿਹਾ ਕਿ ਹਵਾ ‘ਚ ਗੱਲਾਂ ਕਰਨੀਆਂ ਸਹੀ ਨਹੀਂ, ਤੱਥਾਂ ਦੇ ਆਧਾਰ ‘ਤੇ ਗੱਲ ਕੀਤੀ ਜਾਣੀ ਚਾਹੀਦੀ ਹੈ ।

ਗਿਣਾਈਆਂ ਪ੍ਰਾਪਤੀਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਚੋਣ ਮਨੋਰਥ ਪੱਤਰ ‘ਚ ਜੋ ਵਾਅਦੇ ਕੀਤੇ, ਉਨ੍ਹਾਂ ‘ਚੋਂ 92 ਫ਼ੀਸਦੀ ਪੂਰੇ ਕਰ ਦਿੱਤੇ ਹਨ ਅਤੇ ਜੇਕਰ ਮਾਰਚ ਤੱਕ ਉਨ੍ਹਾਂ ਦੀ ਸਰਕਾਰ ਚਲਦੀ ਤਾਂ ਬਾਕੀ ਵਾਅਦੇ ਵੀ ਪੂਰੇ ਹੋ ਜਾਣੇ ਸੀ । ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਕੰਮ ਹੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਲੋਕਾਂ ਸਾਹਮਣੇ ਪੇਸ਼ ਕਰਕੇ ਵਾਹ-ਵਾਹ ਖੱਟ ਰਹੀ ਹੈ । ਚੰਨੀ ਸਰਕਾਰ ਦੇ ਇਕ ਮਹੀਨੇ ਦੇ ਕੰਮ ਕਾਜ ਦੇ ਸਵਾਲ ‘ਤੇ ਜਵਾਬ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਕੋਈ ਕੰਮ ਵੀ ਏਨੀ ਜਲਦੀ ਨਹੀਂ ਹੁੰਦਾ ਤੇ ਚੰਨੀ ਸਰਕਾਰ ਕੋਲ ਹੁਣ ਕੁਝ ਨਵਾਂ ਕਰਨ ਦਾ ਸਮਾਂ ਨਹੀਂ ਹੈ, ਸਿਰਫ਼ ਪੁਰਾਣੇ ਕੰਮ ਗਿਣਾਏ ਜਾ ਰਹੇ ਹਨ ।

ਲਾਲ ਡੋਰੇ ਬਾਰੇ ਫ਼ੈਸਲਾ ਅਸੀਂ ਕੀਤਾ ਲਾਲ ਡੋਰੇ ਅੰਦਰ ਪੈਂਦੀਆਂ ਜਾਇਦਾਦਾਂ ਨੂੰ ਮਾਲਕਾਨਾ ਹੱਕ ਦੇਣ ਦੇ ਚੰਨੀ ਸਰਕਾਰ ਦੇ ਫ਼ੈਸਲੇ ਦੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਫ਼ੈਸਲਾ ਅਸੀਂ ਹੀ ਕੀਤਾ ਸੀ ਅਤੇ ਝੁੱਗੀਆਂ-ਝੌਂਪੜੀਆਂ ਦੇ ਰਹਿਣ ਵਾਲਿਆਂ ਨੂੰ ਵੀ ਮਾਲਕਾਨਾ ਹੱਕ ਦੇਣ ਦਾ ਫ਼ੈਸਲਾ ਉਨ੍ਹਾਂ ਦੇ ਰਹਿੰਦੇ ਹੀ ਕੀਤਾ ਗਿਆ । ਉਨ੍ਹਾਂ ਕਿਹਾ ਕਿ ਮੇਰੇ ਮੁੱਖ ਮੰਤਰੀ ਰਹਿੰਦੇ ਹੀ ਪੰਜ ਜ਼ਿਿਲ੍ਹਆਂ ‘ਚ ਇਹ ਫ਼ੈਸਲਾ ਲਾਗੂ ਕੀਤਾ ਜਾ ਚੁੱਕਾ ਸੀ ।

ਸੀਟਾਂ ਦੀ ਵੰਡ ਕਰਾਂਗੇ ਨਵੀਂ ਪਾਰਟੀ ਦੇ ਗਠਨ ਦੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਕਾਂਗਰਸ ਤੋਂ ਬਹੁਤ ਸਾਰੇ ਲੋਕ ਮੇਰੇ ਨਾਲ ਹਨ ਅਤੇ ਉਹ ਨਵੀਂ ਪਾਰਟੀ ‘ਚ ਉਨ੍ਹਾਂ ਦਾ ਸਾਥ ਦੇਣਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਅੰਦਰ 117 ਸੀਟਾਂ ‘ਤੇ ਚੋਣ ਲਈ ਉਮੀਦਵਾਰ ਉਤਾਰੇਗੀ । ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਕਿਸਾਨ ਦਾ ਮਸਲਾ ਹੱਲ ਹੋਣ ਦੀ ਸ਼ਰਤ ‘ਤੇ ਭਾਜਪਾ ਨਾਲ ਸੀਟਾਂ ਦੀ ਵੰਡ ਦੀ ਗੱਲ ਵੀ ਕੀਤੀ ਹੈ । ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਉਹ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਭਾਜਪਾ ਨਾਲ ਕੋਈ ਗੱਠਜੋੜ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਪਾਰਟੀਆਂ ਨਾਲ ਫ਼ਿਲਹਾਲ ਕੋਈ ਗੱਲ ਕੀਤੀ ਹੈ, ਪਰ ਚੋਣਾਂ ਦੌਰਾਨ ਉਹ ਸੀਟਾਂ ਜ਼ਰੂਰ ਵੰਡ ਸਕਦੇ ਹਨ । ਉਨ੍ਹਾਂ ਕਿਹਾ ਕਿ ਜੇ ਸੁਖਦੇਵ ਸਿੰਘ ਢੀਂਡਸਾ ਪੰਜਾਬ ‘ਚ ਗੰਭੀਰਤਾ ਨਾਲ ਚੋਣ ਲੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ।

ਸਿੱਧੂ ਵਲੋਂ ਤਿੱਖੇ ਹਮਲੇ ਕੈਪਟਨ ਅਮਰਿੰਦਰ ਸਿੰਘ ਵਲੋਂ ਚੰਡੀਗੜ੍ਹ ‘ਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਤਿੱਖੇ ਹਮਲੇ ਕੀਤੇ । ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦੇ 78 ਵਿਧਾਇਕ ਇਹ ਸੋਚ ਵੀ ਨਹੀਂ ਸਕਦੇ ਕਿ ਉਨ੍ਹਾਂ ਨੂੰ ਕੀ ਮਿਿਲਆ, ਈ[ਡੀ[ ਵਲੋਂ ਕੰਟਰੋਲ ਕੀਤਾ ਭਾਜਪਾ ਦਾ ਵਫ਼ਾਦਾਰ ਮੁੱਖ ਮੰਤਰੀ ਜਿਸ ਨੇ ਖ਼ੁਦ ਨੂੰ ਬਚਾਉਣ ਲਈ ਪੰਜਾਬ ਦੇ ਹਿੱਤਾਂ ਨੂੰ ਵੇਚ ਦਿੱਤਾ । ਸਿੱਧੂ ਨੇ ਇਕ ਹੋਰ ਟਵੀਟ ‘ਚ ਲਿਿਖਆ ਕਿ ਪਿਛਲੀ ਵਾਰ ਜਦ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਬਣਾਈ ਸੀ ਤਾਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ।

Leave a Reply

Your email address will not be published. Required fields are marked *