ਵੈਨਕੂਵਰ ਦੇ ਹੋਟਲ ‘ਚ ਗੋਲੀਬਾਰੀ, 1 ਦੀ ਮੌਤ

Home » Blog » ਵੈਨਕੂਵਰ ਦੇ ਹੋਟਲ ‘ਚ ਗੋਲੀਬਾਰੀ, 1 ਦੀ ਮੌਤ
ਵੈਨਕੂਵਰ ਦੇ ਹੋਟਲ ‘ਚ ਗੋਲੀਬਾਰੀ, 1 ਦੀ ਮੌਤ

ਵੈਨਕੂਵਰ (ਬਿਊਰੋ): ਕੈਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਦੇ ਡਾਊਨਟਾਊਨ ਕੋਰ ਦੇ ਵਾਟਰਫਰੰਟ ਖੇਤਰ ਵਿਚ ਬੁੱਧਵਾਰ ਨੂੰ ਇਕ ਹੋਟਲ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ।

ਇਸ ਘਾਤਕ ਗੋਲੀਬਾਰੀ ਦੀ ਜਾਂਚ ਲਈ ਵੈਨਕੂਵਰ ਪੁਲਸ ਨੂੰ ਬੁਲਾਇਆ ਗਿਆ। ਪੁਲਸ ਨੇ ਦੱਸਿਆ ਕਿ ਕੈਨੇਡਾ ਪਲੇਸ ਦੇ ਨੇੜੇ ਫੇਅਰਮੌਂਟ ਪੈਸੀਫਿਕ ਰਿਮ ਹੋਟਲ ਦੀ ਪਾਰਕਿੰਗ ਵਿੱਚ ਸ਼ਾਮ ਕਰੀਬ 3:30 ਵਜੇ ਦੇ ਕਰੀਬ ਇਕ ਵਿਅਕਤੀ ਬੇਹੋਸ਼ ਪਾਇਆ ਗਿਆ।ਇਸ ਵਿਅਕਤੀ ਨੂੰ ਗੋਲੀ ਲੱਗੀ ਸੀ। ਇਸ ਮਗਰੋਂ ਤੁਰੰਤ ਮੈਡੀਕਲ ਟੀਮ ਬੁਲਾਈ ਗਈ। ਮੌਕੇ ‘ਤੇ ਪਹੁੰਚੇ ਪੈਰਾਮੈਡਿਕਸ ਨੇ ਘਟਨਾ ਸਥਾਨ ‘ਤੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਫੌਰੈਂਸਿਕ ਮਾਹਰ ਅਤੇ ਵੀਪੀਡੀ ਗੈਂਗ ਯੂਨਿਟ ਦੇ ਮੈਂਬਰ ਘਟਨਾ ਸਥਲ ‘ਤੇ ਮੌਜੂਦ ਸਨ। ਅਧਿਕਾਰੀ ਪਾਰਕਿੰਗ ਤੋਂ ਬਾਹਰ ਨਿਕਲਣ ਵਾਲੀਆਂ ਸਾਰੀਆਂ ਗੱਡੀਆਂ ਦੀ ਜਾਂਚ ਕਰ ਰਹੇ ਹਨ।ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।ਵੈਨਕੂਵਰ ਪੁਲਸ ਵਿਭਾਗ ਨੇ ਪੀੜਤ ਦੀ ਪਛਾਣ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਪਰ ਕਿਹਾ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।

ਇਸ ਮਾਮਲੇ ਵਿਚ ਅਜੇ ਤੱਕ, ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਫਿਲਹਾਲ ਸ਼ੱਕੀ ਵਿਅਕਤੀ ਫ਼ਰਾਰ ਹੈ। ਪੁਲਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਕਿਉਂਕਿ ਉਹ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੇ ਹਨ। ਪੁਲਸ ਅਧਿਕਾਰੀ ਨੇ ਕਿਹਾ,“ਇਹ ਗੋਲੀਬਾਰੀ ਸ਼ਹਿਰ ਦੇ ਇੱਕ ਪ੍ਰਸਿੱਧ ਸੈਲਾਨੀ ਹੋਟਲ ਵਿੱਚ ਦਿਨ ਦੀ ਰੌਸ਼ਨੀ ਵਿੱਚ ਹੋਈ। ਤਾਨੀਆ ਵਿਜ਼ਿਨਟਿਨ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ,“ਅਸੀਂ ਜਨਤਾ ਨੂੰ ਸਾਵਧਾਨ ਰਹਿਣ ਲਈ ਕਹਿ ਰਹੇ ਹਾਂ।’’ ਇੱਕ ਗਵਾਹ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਪਹਿਲਾਂ ਹੀ ਸੁਰੱਖਿਆ ਵੀਡੀਉ ਦੀ ਸਮੀਖਿਆ ਕਰ ਲਈ ਹੈ ਜੋ ਸੰਭਾਵੀ ਸ਼ੱਕੀ ਨੂੰ ਦਿਖਾ ਸਕਦੀ ਹੈ।ਇਹ ਘਟਨਾ ਵੈਨਕੂਵਰ ਦੀ ਸਾਲ ਦੀ 13ਵੀਂ ਹੱਤਿਆ ਹੈ।ਪੁਲਸ ਨੇ ਗੋਲੀਬਾਰੀ ਦੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਵੀਪੀਡੀ ਦੀ ਹੋਮੀਸਾਈਡ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਹੈ। ਜਿਹੜੇ ਲੋਕ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦੇ ਹਨ ਉਹ ਇਸ ਦੀ ਬਜਾਏ ਕ੍ਰਾਈਮ ਸਟਾਪਰਜ਼ ਨੂੰ ਕਾਲ ਕਰ ਸਕਦੇ ਹਨ।

Leave a Reply

Your email address will not be published.