ਵੈਕਸੀਨ ਸਬੰਧੀ ਦੁਨੀਆ ਭਰ ਦੇ ਡਾਕਟਰਾਂ ’ਚ ਛਿੜੀ ਜੰਗ

Home » Blog » ਵੈਕਸੀਨ ਸਬੰਧੀ ਦੁਨੀਆ ਭਰ ਦੇ ਡਾਕਟਰਾਂ ’ਚ ਛਿੜੀ ਜੰਗ
ਵੈਕਸੀਨ ਸਬੰਧੀ ਦੁਨੀਆ ਭਰ ਦੇ ਡਾਕਟਰਾਂ ’ਚ ਛਿੜੀ ਜੰਗ

ਜਲੰਧਰ – ਦੁਨੀਆ ਭਰ ’ਚ ਕੋਰੋਨਾ ਵੈਕਸੀਨ ਲਈ ਚਲਾਏ ਜਾ ਰਹੇ ਪ੍ਰੋਗਰਾਮ ਦਰਮਿਆਨ ਵਿਗਿਆਨੀਆਂ ’ਚ ਇਸ ਵੈਕਸੀਨ ਪ੍ਰੋਗਰਾਮ ਦੀ ਸਫਲਤਾ ਨੂੰ ਲੈ ਕੇ ਬਹਿਸ ਛਿੜ ਗਈ ਹੈ।

ਜਿਥੇ ਡਾਕਟਰਾਂ ਅਤੇ ਵਿਗਿਆਨੀਆਂ ਦਾ ਇਕ ਤਬਕਾ ਵੈਕਸੀਨ ਪ੍ਰੋਗਰਾਮ ਨੂੰ ਮਨੁੱਖਤਾ ਲਈ ਖਤਰਾ ਦੱਸ ਰਿਹਾ ਹੈ, ਉਥੇ ਦੂਸਰੇ ਪਾਸੇ ਕਈ ਹੋਰ ਵਿਗਿਆਨੀ ਅਤੇ ਡਾਕਟਰ ਇਸ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਸਹੀ ਦੱਸ ਰਹੇ ਹਨ ਅਤੇ ਵੈਕਸੀਨੇਸ਼ਨ ਨੂੰ ਮਨੁੱਖਤਾ ਲਈ ਖਤਰਾ ਦੱਸਣ ਵਾਲੇ ਡਾਕਟਰਾਂ ਦੇ ਦਾਅਵੇ ਨੂੰ ਝੂਠਾ ਦੱਸ ਰਹੇ ਹਨ। ਕਈ ਗੰਭੀਰ ਬੀਮਾਰੀਆਂ ਦੇ ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਸੀਨੀਅਰ ਵਿਗਿਆਨੀ ਡਾਕਟਰ ਗੀਰਟ ਵਨਡੇਨ ਬੋਸ਼ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੂੰ ਲਿਖੇ ਪੱਤਰ ’ਚ ਦੁਨੀਆ ਭਰ ’ਚ ਚਲਾਏ ਜਾ ਰਹੇ ਕੋਰੋਨਾ ਦੇ ਟੀਕਾਕਰਨ ਪ੍ਰੋਗਰਾਮ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਦੀ ਸਲਾਹ ਦਿੱਤੀ ਹੈ। ਡਾਕਟਰ ਬੋਸ਼ ਨੇ ਚਿਤਾਵਨੀ ਦਿੰਦੇ ਹੋਏ ਲਿਖਿਆ ਹੈ ਕਿ ਜੇਕਰ ਇਹ ਵੈਕਸੀਨੇਸ਼ਨ ਡਰਾਈਵ ਤੁਰੰਤ ਨਾ ਰੋਕੀ ਗਈ ਤਾਂ ਕੋਰੋਨਾ ਦਾ ਵਾਇਰਸ ਹੋਰ ਜ਼ਿਆਦਾ ਗੰਭੀਰ ਰੂਪ ਧਾਰ ਲਵੇਗਾ ਅਤੇ ਇਸ ਨਾਲ ਧਰਤੀ ’ਤੇ ਮਨੁੱਖਤਾ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ।

ਕਿਉਂਕਿ ਦੁਨੀਆ ਭਰ ’ਚ ਕੋਰੋਨਾ ਦੇ ਵਾਇਰਸ ਦੀ ਮੌਜੂਦਗੀ ਵਿਚਾਲੇ ਵੱਡੀ ਆਬਾਦੀ ਨੂੰ ਇਸਦੀ ਵੈਕਸੀਨੇਸ਼ਨ ਕੀਤੇ ਜਾਣ ਕਾਰਣ ਇਸਦਾ ਵਾਇਰਸ ਆਪਣਾ ਵੈਰੀਅੰਟ ਬਦਲ ਲਵੇਗਾ ਅਤੇ ਨਵਾਂ ਵਾਇਰਸ ਇਮਿਊਨ ਸਿਸਟਮ ਨੂੰ ਐਸਕੇਪ ਕਰਨ ਵਾਲਾ ਹੋਵੇਗਾ ਯਾਨੀ ਸਾਧਾਰਣ ਵਿਅਕਤੀ ਦੀ ਰੋਗ ਰੋਕੂ ਸਮਰੱਥਾ ਉਸ ਨਾਲ ਲੜ ਨਹੀਂ ਸਕੇਗੀ ਅਤੇ ਅਜਿਹਾ ਹੋਣ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਡਾਕਟਰ ਬੋਸ਼ ਦਾ ਤਰਕ ਹੈ ਕਿ ਮਹਾਮਾਰੀ ਦੇ ਵਿਚਕਾਰ ਸਰਕਾਰਾਂ ਦੇ ਗੈਰ-ਵਿਗਿਆਨਕ ਦਖਲ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਕਿਉਂਕਿ ਕੋਰੋਨਾ ਦੇ ਜਿਸ ਵਾਇਰਸ ਨੂੰ ਵੈਕਸੀਨੇਸ਼ਨ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੈਕਸੀਨੇਸ਼ਨ ਦੀ ਪ੍ਰਕਿਰਿਆ ਨਾਲ ਆਪਣਾ ਰੂਪ ਬਦਲਕੇ ਹੋਰ ਜ਼ਿਆਦਾ ਭਿਆਨਕ ਹੋ ਸਕਦਾ ਹੈ। ਇਹ ਇੰਨਾ ਭਿਆਨਕ ਹੋ ਸਕਦਾ ਹੈ ਕਿ ਇਸ ’ਤੇ ਕੋਰੋਨਾ ਦੀ ਮੌਜੂਦਾ ਵੈਕਸੀਨ ਵੀ ਬੇਅਸਰ ਹੋਵੇਗੀ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਅਸੀਂ ਕੋਰੋਨਾ ਦੇ ਮੌਜੂਦਾ ਵਾਇਰਸ ਨੂੰ ਵੱਡੇ ਸਟਾਰ ’ਤੇ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਆਪਣਾ ਰੂਪ ਬਦਲ ਲਵੇਗਾ।

ਡਾਕਟਰ ਬੋਸ਼ ਦਾ ਦਾਅਵਾ ਹੈ ਕਿ ਵੈਕਸੀਨੇਸ਼ਨ ਪ੍ਰੋਗਰਾਮ ਦੀ ਪ੍ਰਕਿਰਿਆ ’ਚ ਪੈਦਾ ਹੋਣ ਵਾਲੇ ਨਵੇਂ ਸੁਪਰ ਸਟ੍ਰੇਨ ਅਜਿਹੇ ਲੋਕਾਂ ਲਈ ਜ਼ਿਆਦਾ ਖਤਰਨਾਕ ਸਾਬਿਤ ਹੋਣਗੇ ਜਿਨ੍ਹਾਂ ਨੇ ਕੋਰੋਨਾ ਵਾਇਰਸ ਲਈ ਲੜਨ ਲਈ ਬਣਾਈ ਗਈ ਵੈਕਸੀਨ ਦੀ ਫੁੱਲ ਡੋਜ਼ ਲੈ ਲਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਨੂੰ ਕੋਰੋਨਾ ਦੇ ਮੌਜੂਦਾ ਵਾਇਰਸ ਨਾਲ ਲੜਨ ਲਈ ਬਨਾਉਟੀ ਇਮਿਊਨ ਸਿਸਟਮ ਰਾਹੀਂ ਤਿਆਰ ਕੀਤਾ ਗਿਆ ਹੈ ਅਤੇ ਜੇਕਰ ਅਜਿਹੇ ਲੋਕ ਕੋਰੋਨਾ ਦੇ ਨਵੇਂ ਖਤਰਨਾਕ ਵਾਇਰਸ ਦੀ ਲਪੇਟ ’ਚ ਆਉਣਗੇ ਤਾਂ ਉਨ੍ਹਾਂ ਦਾ ਸਰੀਰ ਰੋਗ ਰੋਕੂ ਸਮਰੱਥਾ ਦੇ ਨਵੇਂ ਵੈਰੀਅੰਟ ਨਾਲ ਬਿਲਕੁਲ ਨਹੀਂ ਲੜ ਸਕੇਗਾ ਅਤੇ ਅਜਿਹੇ ਲੋਕਾਂ ਦੀ ਨਵੇਂ ਵਾਇਰਸ ਨਾਲ ਮੌਤ ਹੋਣ ਦੀ ਸੰਭਾਵਨਾ ਕਿਤੇ ਜ਼ਿਆਦਾ ਹੈ ਕਿਉਂਕਿ ਅਜਿਹੇ ਲੋਕਾਂ ਦੇ ਸਰੀਰ ਨੂੰ ਬੀਮਾਰੀ ਦੇ ਵਾਇਰਸ ਨਾਲ ਆਪਣੇ ਪੱਧਰ ’ਤੇ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਅਤੇ ਇਨ੍ਹਾਂ ਲਈ ਵੈਕਸੀਨੇਸ਼ਨ ਰਾਹੀਂ ਹੀ ਇਮਿਊਨ ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਦਰਮਿਆਨ ਇੰਗਲੈਂਡ ਸਿਹਤ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਬਤੌਰ ਡਾਕਟਰ ਸੇਵਾਵਾਂ ਦੇ ਚੁੱਕੇ 74 ਸਾਲਾ ਡਾਕਟਰ ਵੇਰਨਨ ਕੋਲਮੈਨ ਨੇ ਵੀ ਦੁਨੀਆ ਭਰ ’ਚ ਲਗਾਈ ਜਾ ਰਹੀ ਕੋਰੋਨਾ ਦੀ ਵੈਕਸੀਨੇਸ਼ਨ ਦੀ ਡਰਾਈਵ ਨੂੰ ਰੋਕਣ ਦੀ ਵਕਾਲਤ ਕੀਤੀ ਹੈ। ਡਾ. ਬੋਸ਼ ਦੇ ਦਾਅਵੇ ਦਾ ਸਮਰਥਨ ਕਰਦੇ ਹੋਏ ਡਾਕਟਰ ਵੇਰਨਨ ਨੇ ਕਿਹਾ ਹੈ ਕਿ ਇਹ ਵੈਕੀਸੀਨੇਸ਼ਨ ਡਰਾਈਵ ਦੁਨੀਆ ਦੀ ਵੱਡੀ ਆਬਾਦੀ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ ਕਿਉਂਕਿ ਵੈਕਸੀਨੇਸ਼ਨ ਦੌਰਾਨ ਪੈਦਾ ਹੋਣ ਵਾਲੇ ਵਾਇਰਸ ਦੇ ਨਵੇਂ ਵੈਰੀਅੰਟ ਬਾਇEਲੋਜੀਕਲ ਹਥਿਆਰ ਵਾਂਗ ਕੰਮ ਕਰ ਰਹੇ ਹਨ।

Leave a Reply

Your email address will not be published.