ਵੈਕਸੀਨ ਦੀ ਲੋੜੀਂਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਸਰਕਾਰ ਵਚਨਬੱਧ-ਮੋਦੀ

Home » Blog » ਵੈਕਸੀਨ ਦੀ ਲੋੜੀਂਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਸਰਕਾਰ ਵਚਨਬੱਧ-ਮੋਦੀ
ਵੈਕਸੀਨ ਦੀ ਲੋੜੀਂਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਸਰਕਾਰ ਵਚਨਬੱਧ-ਮੋਦੀ

ਨਵੀਂ ਦਿੱਲੀ / ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਸਰਕਾਰ ਕੋਵਿਡ- 19 ਵੈਕਸੀਨ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ‘ਚ ਸਮਾਜਿਕ ਸਮੂਹਾਂ, ਸਿਆਸੀ ਪਾਰਟੀਆਂ ਅਤੇ ਐਨ. ਜੀ. ਉਜ਼. ਨੂੰ ਸਾਂਝੀ ਸ਼ਕਤੀ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ |

ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਇਸ ਮੌਕੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਵਖਰੇਵੇਂ ਅਤੇ ਮਤਭੇਦ ਭੁਲਾ ਕੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਹਰਾਉਣ ਲਈ ਇਕ ਟੀਮ ਦੀ ਤਰਾਂ ਕੰਮ ਕਰਨ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਵੇਂ ਜੋਸ਼ ਦੇ ਨਾਲ ‘ਜਾਂਚ, ਨਿਗਰਾਨੀ ਰੱਖਣ ਅਤੇ ਇਲਾਜ’ ਦੀ ਸਿੱਧ ਅਤੇ ਭਰੋਸੇਮੰਦ ਰਣਨੀਤੀ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ | ਵੀਡੀE ਕਾਨਫ਼ਰੰਸਿੰਗ ਰਾਹੀਂ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਰਾਜਪਾਲਾਂ ਤੇ ਉਪ ਰਾਜਪਾਲਾਂ ਨਾਲ ਬੈਠਕ ਕਰਦਿਆਂ ਮੋਦੀ ਨੇ ਉਨ੍ਹਾਂ ਨੂੰ ਸਰਗਰਮੀ ਨਾਲ ਜੁੜ ਕੇ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਸਮਾਜਿਕ ਸੰਸਥਾਵਾਂ ਸੂਬਾ ਸਰਕਾਰਾਂ ਨਾਲ ਸਹਿਜ ਰੂਪ ਨਾਲ ਸਹਿਯੋਗ ਕਰਨ | ਮੋਦੀ ਨੇ ਕਿਹਾ ਕਿ ਜਨਭਾਗੀਦਾਰੀ, ਜੋ ਕਿ ਪਿਛਲੇ ਸਾਲ ਵਾਇਰਸ ਨੂੰ ਰੋਕਣ ਲਈ ਦੇਖੀ ਗਈ ਸੀ, ਨੂੰ ਹੁਣ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ ਅਤੇ ਕਿਹਾ ਕਿ ਇਸ ਦੀ ਪ੍ਰਾਪਤੀ ਲਈ ਰਾਜਪਾਲਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ ਹਰਸ਼ ਵਰਧਨ ਨੇ ਵੀ ਇਸ ਆਭਾਸੀ ਬੈਠਕ ‘ਚ ਹਿੱਸਾ ਲਿਆ |

ਆਪਣੀ ਟਿੱਪਣੀ ‘ਚ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਵੈਕਸੀਨ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਤੇ ਦਾਅਵਾ ਕੀਤਾ ਕਿ ਦੇਸ਼ ਤੇਜ਼ੀ ਨਾਲ 10 ਕਰੋੜ ਲੋਕਾਂ ਦੇ ਟੀਕਾ ਲਾਉਣ ਵਾਲਾ ਰਾਸ਼ਟਰ ਬਣ ਗਿਆ ਹੈ | ਪਿਛਲੇ ਚਾਰ ਦਿਨਾਂ ‘ਚ ਟੀਕਾ ਉਤਸਵ ਦਾ ਸਕਾਰਾਤਮਕ ਪ੍ਰਭਾਵ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ‘ਚ ਟੀਕਾਕਰਨ ਮੁਹਿੰਮ ਦਾ ਵਿਸਥਾਰ ਕੀਤਾ ਗਿਆ ਅਤੇ ਨਵੇਂ ਟੀਕਾਕਰਨ ਕੇਂਦਰ ਵੀ ਖੋਲ੍ਹੇ ਗਏ | ਮੋਦੀ ਨੇ ਸੁਝਾਅ ਦਿੱਤਾ ਕਿ ਰਾਜਪਾਲ ਇਹ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਜੁੜ ਸਕਦੇ ਹਨ ਕਿ ਸਮਾਜਿਕ ਸੰਸਥਾਵਾਂ ਸੂਖਮ ਰੋਕਥਾਮ ਲਈ ਸਹਿਜ ਰੂਪ ਨਾਲ ਸਹਿਯੋਗ ਕਰਦੀਆਂ ਹਨ | ਟੀਕਾਕਰਨ ਅਤੇ ਇਲਾਜ ਬਾਰੇ ਸੰਦੇਸ਼ ਫੈਲਾਉਣ ਦੇ ਨਾਲ ਰਾਜਪਾਲ ਆਯੂਸ਼ ਨਾਲ ਸਬੰਧਿਤ ਇਲਾਜ ਪ੍ਰਣਾਲੀ ਬਾਰੇ ਵੀ ਜਾਗਰੂਕਤਾ ਫੈਲਾ ਸਕਦੇ ਹਨ |

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਸਾਡੀ ਕਾਰਜ ਬਲ ਅਰਥ ਵਿਵਸਥਾ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਕਿਹਾ ਕਿ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਉਹ ਪ੍ਰੋਟੋਕਾਲ ਦੀ ਪਾਲਣਾ ਕਰਦੇ ਹਨ ਤੇ ਸਾਵਧਾਨੀਆਂ ਵਰਤਦੇ ਹਨ | ਜਨਭਾਗੀਦਾਰੀ ਪ੍ਰਤੀ ਯੂਨੀਵਰਸਿਟੀ ਕੈਂਪਸਾਂ ‘ਚ ਸਾਡੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ‘ਚ ਰਾਜਪਾਲਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਤੇ ਕਾਲਜ ਕੈਂਪਸਾਂ ‘ਚ ਸਹੂਲਤਾਂ ਦੀ ਬਿਹਤਰ ਵਰਤੋਂ ‘ਤੇ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਐਨ. ਸੀ. ਸੀ. ਅਤੇ ਐਨ. ਐਸ. ਐਸ. ਦੀ ਅਹਿਮ ਭੂਮਿਕਾ ਹੈ | ਉਨ੍ਹਾਂ ਕਿਹਾ ਕਿ ਰਾਜਪਾਲ ਇਸ ਲੜਾਈ ‘ਚ ਜਨਭਾਗੀਦਾਰੀ ਦਾ ਮਹੱਤਵਪੂਰਨ ਥੰਮ੍ਹ ਹਨ ਤੇ ਸੂਬਾ ਸਰਕਾਰਾਂ ਨਾਲ ਉਨ੍ਹਾਂ ਦਾ ਤਾਲਮੇਲ ਅਤੇ ਸੂਬੇ ਦੀਆਂ ਸੰਸਥਾਵਾਂ ਨੂੰ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਰਾਸ਼ਟਰ ਨੂੰ ਹੋਰ ਮਜ਼ਬੂਤ ਕਰੇਗਾ | ਉਨ੍ਹਾਂ ਅੱਗੇ ਕਿਹਾ ਕਿ ਕਿੱਟਾਂ ਤੇ ਟੈਸਟਾਂ ਨਾਲ ਸਬੰਧਿਤ ਹੋਰ ਸਮਗਰੀ ਦੇ ਮਾਮਲੇ ‘ਚ ਦੇਸ਼ ਆਤਮ-ਨਿਰਭਰ ਬਣ ਗਿਆ ਹੈ, ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਆਰ. ਟੀ.-ਪੀ. ਸੀ. ਆਰ. ਟੈਸਟਾਂ ਦਾ ਖ਼ਰਚ ਘਟੇਗਾ |

Leave a Reply

Your email address will not be published.