ਵੂਮਨ ਕੇਅਰ: ਭੱਜ-ਦੌੜ ਭਰੀ ਜ਼ਿੰਦਗੀ ‘ਚ ਔਰਤਾਂ ਇਸ ਤਰ੍ਹਾਂ ਰੱਖੋ ਖ਼ੁਦ ਨੂੰ ਫਿੱਟ

ਵੂਮਨ ਕੇਅਰ: ਭੱਜ-ਦੌੜ ਭਰੀ ਜ਼ਿੰਦਗੀ ‘ਚ ਔਰਤਾਂ ਇਸ ਤਰ੍ਹਾਂ ਰੱਖੋ ਖ਼ੁਦ ਨੂੰ ਫਿੱਟ

ਅੱਜ ਦੀਆਂ ਔਰਤਾਂ ਕਿਸੇ ਵੀ ਕੰਮ ‘ਚ ਪਿੱਛੇ ਨਹੀਂ ਹਨ। ਉਹ ਘਰ ਅਤੇ ਆਫਿਸ ਨੂੰ ਇਕੱਠੇ ਚੰਗੀ ਤਰ੍ਹਾਂ ਸੰਭਾਲਣ ਦੇ ਯੋਗ ਹੈ।

ਪਰ ਆਮ ਤੌਰ ‘ਤੇ ਉਹ ਘਰ ਅਤੇ ਆਫ਼ਿਸ ‘ਚ ਚੰਗੀ ਤਾਲਮੇਲ ਬਣਾ ਲੈਂਦੀਆਂ ਹਨ। ਪਰ ਗੱਲ ਜਦੋ ਖ਼ੁਦ ਦੀ ਸਿਹਤ ‘ਤੇ ਆਉਂਦੀ ਹੈ ਤਾਂ ਉਹ ਥੋੜੀ ਲਾਪਰਵਾਹੀ ਕਰ ਬੈਠਦੀਆਂ ਹਨ। ਪਰ ਆਪਣੀ ਸਿਹਤ ਦਾ ਧਿਆਨ ਨਾ ਰੱਖਣ ਨਾਲ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਹਰ ਔਰਤ ਨੂੰ ਫਿੱਟ ਰਹਿਣ ਲਈ ਅਪਣਾਉਣਾ ਚਾਹੀਦਾ ਹੈ।

ਨਾਸ਼ਤਾ ਕਰਨਾ ਨਾ ਭੁੱਲੋ: ਅਕਸਰ ਔਰਤਾਂ ਪਰਿਵਾਰ ਦੇ ਮੈਂਬਰਾਂ ਦੇ ਖਾਣ-ਪੀਣ ਦਾ ਖਾਸ ਧਿਆਨ ਰੱਖਦੀਆਂ ਹਨ। ਪਰ ਖ਼ੁਦ ਦੀ ਸਿਹਤ ਨੂੰ ਲੈ ਕੇ ਲਾਪਰਵਾਹੀ ਵਰਤਦੀਆਂ ਹਨ। ਅਜਿਹੇ ‘ਚ ਕਈ ਔਰਤਾਂ ਨੂੰ ਸਵੇਰੇ ਨਾਸ਼ਤਾ ਨਾ ਕਰਨ ਦੀ ਆਦਤ ਹੁੰਦੀ ਹੈ। ਪਰ ਅਜਿਹਾ ਕਰਨ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਹਾਨੂੰ ਨਾਸ਼ਤਾ ਕਰਨ ‘ਚ ਦੇਰ ਹੁੰਦੀ ਹੈ ਤਾਂ ਤੁਸੀਂ ਨਾਸ਼ਤੇ ‘ਚ ਓਟਸ, ਕੋਰਨਫਲੇਕਸ, ਫਲ, ਦਹੀਂ, ਸੁੱਕੇ ਮੇਵੇ ਆਦਿ ਦਾ ਸੇਵਨ ਕਰ ਸਕਦੇ ਹੋ।ਬੇਕਡ ਚੀਜ਼ਾਂ ਕਰੋ ਡਾਇਟ ‘ਚ ਸ਼ਾਮਿਲ: ਸਿਹਤਮੰਦ ਰਹਿਣ ਲਈ ਤੁਸੀਂ ਬੇਕਡ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਇਹ ਖਾਣ ‘ਚ ਸਵਾਦ ਹੋਣ ਦੇ ਨਾਲ-ਨਾਲ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਸੁਆਦ ਅਤੇ ਸਿਹਤ ਦੋਵੇਂ ਬਰਕਰਾਰ ਰਹਿਣਗੇ।

ਜੰਕ ਅਤੇ ਫ੍ਰੋਜ਼ਨ ਫੂਡ ਨੂੰ ਕਹੋ ਨਾਂਹ: 30 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਿਹਤਮੰਦ ਰਹਿਣ ਲਈ ਆਪਣੀ ਡਾਇਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਤਲਿਆ-ਭੁੰਨਿਆ, ਫਰੋਜ਼ਨ, ਜੰਕ ਫੂਡ ਆਦਿ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਖਾਣ ‘ਚ ਭਾਵੇਂ ਸਵਾਦ ਲੱਗਦੀਆਂ ਹੋਣ ਪਰ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਹਨ।ਐਕਸਰਸਾਈਜ਼ ਕਰਨਾ ਜ਼ਰੂਰੀ: ਤੁਸੀਂ ਭਾਵੇਂ ਜਿੰਨਾ ਮਰਜ਼ੀ ਬਿਜ਼ੀ ਹੋਵੋ ਪਰ ਕੁਝ ਸਮਾਂ ਕੱਢਕੇ ਐਕਸਰਸਾਈਜ਼ ਜ਼ਰੂਰ ਕਰੋ। ਜਿੰਮ ਜਾਣ ਦੀ ਬਜਾਏ ਤੁਸੀਂ ਘਰ ਦੀ ਛੱਤ ਜਾਂ ਖੁੱਲ੍ਹੀ ਥਾਂ ‘ਤੇ ਹੀ 20-30 ਮਿੰਟ ਤੱਕ ਕਸਰਤ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ‘ਚ ਲਚਕ ਆਵੇਗੀ। ਮੋਢੇ, ਲੱਤਾਂ, ਕਮਰ ਆਦਿ ਦੇ ਦਰਦ ਤੋਂ ਰਾਹਤ ਮਿਲੇਗੀ। ਸਰੀਰ ਦੇ ਵਧਿਆ ਹੋਇਆ ਵਜ਼ਨ ਕੰਟਰੋਲ ਹੋ ਕੇ ਬਾਡੀ ਸ਼ੇਪ ‘ਚ ਆਵੇਗੀ।

8 ਘੰਟੇ ਦੀ ਨੀਂਦ ਲਓ: ਸਿਹਤਮੰਦ ਰਹਿਣ ਲਈ ਰੋਜ਼ਾਨਾ 8 ਘੰਟੇ ਦੀ ਨੀਂਦ ਲਓ। ਮਾਹਿਰਾਂ ਅਨੁਸਾਰ ਨੀਂਦ ਲੈਣ ਨਾਲ ਸਰੀਰ ਅਤੇ ਦਿਮਾਗ ਰਿਲੈਕਸ ਹੁੰਦਾ ਹੈ। ਇਸ ਨਾਲ ਸਰੀਰ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ। ਇਸ ਦੇ ਨਾਲ ਹੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਦੂਜੇ ਪਾਸੇ ਨੀਂਦ ਦੀ ਕਮੀ ਨਾਲ ਦਿਨ ਭਰ ਥਕਾਵਟ ਅਤੇ ਕਮਜ਼ੋਰ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।

Leave a Reply

Your email address will not be published.