ਵੀ.ਸੀ ਦੀ ਬੇਇੱਜ਼ਤੀ ਲਈ ਜੋੜਾਮਾਜਰਾ ਮਾਫੀ ਮੰਗਣ: ਵੜਿੰਗ

ਵੀ.ਸੀ ਦੀ ਬੇਇੱਜ਼ਤੀ ਲਈ ਜੋੜਾਮਾਜਰਾ ਮਾਫੀ ਮੰਗਣ: ਵੜਿੰਗ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੂੰ ਸ਼ਰਮਸਾਰ ਕਰਨ ਅਤੇ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਹੈ। ਜਾਰੀ ਇੱਕ ਬਿਆਨ ਵਿੱਚ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ, ਉਨ੍ਹਾਂ ਕਿਹਾ ਕਿ ਮੰਤਰੀ ਸ਼ਾਇਦ ਭੁੱਲ ਗਏ ਸਨ ਕਿ ਉਹ ਇੱਕ ਸੰਵਿਧਾਨਕ ਅਹੁਦਾ ਸੰਭਾਲ ਰਹੇ ਹਨ ਨਾ ਕਿ ਕੋਈ ਹੁੜਦੰਗੀ ਹਨ। ਜਿਸ ‘ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਈਸ ਚਾਂਸਲਰ ਦੀ ਬੇਇੱਜ਼ਤੀ ਕਰਨ ਲਈ ਆਪਣੇ ਮੰਤਰੀ ਤੋਂ ਮੁਆਫੀ ਮੰਗਵਾਉਣ ਅਤੇ ਮੈਡੀਕਲ ਭਾਈਚਾਰਾ ਜੋ ਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਨਿਰਾਸ਼ ਮਹਿਸੂਸ ਕਰ ਰਿਹਾ ਹੈ, ਦਾ ਭਰੋਸਾ ਅਤੇ ਮਨੋਬਲ ਬਹਾਲ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਵਿੱਚ ਨਹੀਂ ਰਹਿੰਦੇ, ਸਗੋਂ ਇੱਕ ਸੱਭਿਅਕ ਸਮਾਜ ਤੇ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹਾਂ ਅਤੇ ਮੰਤਰੀ ਜੋੜਾਮਾਜਰਾ ਨੇ ਜੋ ਕੀਤਾ ਉਹ ਨਿੰਦਣਯੋਗ ਅਤੇ ਨਾ-ਮਨਜ਼ੂਰ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕੋਈ ਵੀ ਸਮਝਦਾਰ ਵਿਅਕਤੀ ਆਪਣੇ ਪਿਤਾ ਦੀ ਉਮਰ ਦੇ ਉਸ ਆਦਮੀ ਨਾਲ ਅਜਿਹਾ ਵਿਵਹਾਰ ਨਹੀਂ ਕਰਦਾ, ਜਿਸਨੇ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਸੁਧਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੰਤਰੀ ਨੂੰ ਵਾਈਸ ਚਾਂਸਲਰ ਨੂੰ ਮਰੀਜ਼ ਦੇ ਬੈੱਡ ‘ਤੇ ਲਿਟਾਉਣ ਦਾ ਕੋਈ ਅਧਿਕਾਰ ਨਹੀਂ ਸੀ। ਕਿਸੇ ਮੰਤਰੀ ਤੋਂ ਦੰਗਾਕਾਰੀਆਂ ਵਾਂਗ ਵਿਵਹਾਰ ਦੀ ਉਮੀਦ ਨਹੀਂ ਕੀਤੀ ਜਾਂਦੀ, ਪਰ ਕਿਸੇ ਨੂੰ ਬਿਮਾਰ ਵਿਅਕਤੀ ਦੇ ਬਿਸਤਰੇ ‘ਤੇ ਲੇਟਣ ਲਈ ਮਜਬੂਰ ਕਰਨਾ ਡਾਕਟਰੀ ਤੌਰ ‘ਤੇ ਵੀ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਨੂੰ ਲੱਗਦਾ ਸੀ ਕਿ ਸਫ਼ਾਈ ਬਣਾਈ ਰੱਖਣਾ ਪਹਿਲ ਹੈ ਤਾਂ ਇਹ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਵੀ ਸੀ ਅਤੇ ਉਨ੍ਹਾਂ ਨੂੰ ਖ਼ੁਦ ਬੈਡ ‘ਤੇ ਲੇਟਣਾ ਚਾਹੀਦਾ ਸੀ ਕਿਉਂਕਿ ਇਹ ਜ਼ਿੰਮੇਵਾਰੀ ਸਿਰਫ਼ ਵੀਸੀ ਦੀ ਨਹੀਂ, ਸਗੋਂ ਉਪਰਲੇ ਪੱਧਰ ਦੀ ਹੁੰਦੀ ਹੈ। ਵੜਿੰਗ ਨੇ ਕਿਹਾ ਕਿ ਡਾ: ਰਾਜ ਬਹਾਦਰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਅਤੇ ਸਨਮਾਨਿਤ ਡਾਕਟਰ ਹਨ ਅਤੇ ਉਨ੍ਹਾਂ ਦੀ ਉਮਰ ਜੋੜਾਮਾਜਰਾ ਦੇ ਪਿਤਾ ਦੇ ਬਰਾਬਰ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਅਜਿਹਾ ਤਾਨਾਸ਼ਾਹੀ ਸਲੂਕ ਸ਼ਰਮਨਾਕ ਹੈ | ਮੰਤਰੀ ਨੂੰ ਸਿਰਫ਼ ਡਾ: ਰਾਜ ਬਹਾਦਰ ਤੋਂ ਹੀ ਨਹੀਂ, ਸਗੋਂ ਸਮੁੱਚੇ ਡਾਕਟਰ ਸਮਾਜ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਜੋ ਆਪਣੇ ਸਭ ਤੋਂ ਸਤਿਕਾਰਯੋਗ ਸੀਨੀਅਰ ਸਾਥੀ ਨਾਲ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਨਿਰਾਸ਼ਾ ਮਹਿਸੂਸ ਕਰ ਰਿਹਾ ਹੈ।

ਦੱਸ ਦੇਈਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੈਕਿੰਗ ਲਈ ਪੁੱਜੇ। ਇਸ ਦੌਰਾਨ ਉਹ ਸਕਿੱਨ ਵਾਰਡ ਵਿੱਚ ਚੈਕਿੰਗ ਲਈ ਗਏ। ਉਥੇ ਉਨ੍ਹਾਂ ਨੂੰ ਫਟੇ ਹੋਏ ਗੱਦੇ ਨੂੰ ਦੇਖ ਕੇ ਗੁੱਸਾ ਆ ਗਿਆ।ਇਸ ਦੌਰਾਨ ਉਹ ਸਕਿੱਨ ਵਾਰਡ ਵਿੱਚ ਚੈਕਿੰਗ ਲਈ ਗਏ। ਉਥੇ ਉਨ੍ਹਾਂ ਨੂੰ ਫਟੇ ਹੋਏ ਗੱਦੇ ਨੂੰ ਦੇਖ ਕੇ ਗੁੱਸਾ ਆ ਗਿਆ।ਇਹ ਦੇਖ ਕੇ ਕਾਲਜ ਮੈਨੇਜਮੈਂਟ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਮੰਤਰੀ ਦਾ ਪਾਰਾ ਵਧ ਗਿਆ। ਉਨ੍ਹਾਂ ਨੇ ਉਥੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦੇ ਵਾਈਸ ਚਾਂਸਲਰ (ਵੀ.ਸੀ.) ਨੂੰ ਫਟੇ ਗੱਦੇ ਵਾਲੇ ਗੰਦੇ ਬੈੱਡ ‘ਤੇ ਲੇਟਣ ਲਈ ਕਹਿ ਦਿੱਤਾ। ਮੰਤਰੀ ਦੇ ਕਹਿਣ ਤੇ ਵੀਸੀ ਨੂੰ ਬੈੱਡ ‘ਤੇ ਲੇਟਣਾ ਪਿਆ।

Leave a Reply

Your email address will not be published.