ਵਿਸ਼ਵ ਪੰਜਾਬੀ ਕਾਨਫ਼ਰੰਸ ਟੋਰਾਂਟੋਂ ਵਲੋਂ ਇਕ ਦਿਨਾ ਸੈਮੀਨਾਰ

Home » Blog » ਵਿਸ਼ਵ ਪੰਜਾਬੀ ਕਾਨਫ਼ਰੰਸ ਟੋਰਾਂਟੋਂ ਵਲੋਂ ਇਕ ਦਿਨਾ ਸੈਮੀਨਾਰ
ਵਿਸ਼ਵ ਪੰਜਾਬੀ ਕਾਨਫ਼ਰੰਸ ਟੋਰਾਂਟੋਂ ਵਲੋਂ ਇਕ ਦਿਨਾ ਸੈਮੀਨਾਰ


ਟੋਰਾਂਟੋ (ਹਰਜੀਤ ਸਿੰਘ ਬਾਜਵਾ) ਵਿਸ਼ਵ ਪੰਜਾਬੀ ਕਾਨਫ਼ਰੰਸ ਟੋਰਾਂਟੋ ਵਲੋਂ ਕਿੰਗ ਬ੍ਰਦਰਜ਼ ਕਮਲਜੀਤ ਸਿੰਘ ਲਾਲੀ ਕਿੰਗ, ਜਗਮੋਹਨ ਸਿੰਘ ਕਿੰਗ, ਡਾ. ਗਿਆਨ ਸਿੰਘ ਕੰਗ, ਅਮਰਦੀਪ ਸਿੰਘ ਬਿੰਦਰਾ, ਚਮਕੌਰ ਸਿੰਘ ਧਾਲੀਵਾਲ (ਮਾਛੀਕੇ) ਸੁਰਜੀਤ ਕੌਰ ਅਤੇ ਪ੍ਰੋ. ਜੰਗੀਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਕਿਸਾਨ ਸੰਘਰਸ਼ ਨੂੰ ਸਮਰਪਿਤ ਇਕ ਦਿਨਾਂ ਸੈਮੀਨਾਰ ਮਿਸੀਸਾਗਾ ਵਿਖੇ ਕਰਵਾਇਆ ਗਿਆ।

ਤਿੰਨ ਪੜਾਵਾਂ ਵਿਚ ਵੰਡੇ ਗਏ ਇਸ ਸੈਮੀਨਾਰ ਦੇ ਪਹਿਲੇ ਪੜਾਅ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ ਅਤੇ ਕੁਰਬਾਨੀ ਬਾਰੇ ਵਿਚਾਰ ਚਰਚਾ ਅਤੇ ਪਰਚੇ ਪੜ੍ਹੇ ਗਏ, ਦੂਜਾ ਪੜਾਅ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਅਤੇ ਇਸ ਸਬੰਧ ਵਿਚ ਵੀ ਵਿਦਵਾਨਾਂ ਵਲੋਂ ਪਰਚੇ ਪੜ੍ਹੇ ਗਏ ਜਦੋਂਕਿ ਤੀਸਰੇ ਅਤੇ ਆਖ਼ਰੀ ਪੜਾਅ ਵਿਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਕਿਸਾਨੀ ਸੰਘਰਸ਼ ਅਤੇ ਸਮਾਜਿਕ ਵਿਸ਼ਆਂ ਨਾਲ ਕਵੀਆਂ/ਲੇਖਕਾਂ ਵਲੋਂ ਆਪੋ-ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ ਗਈ। ਸਟੇਜ ਦੀ ਕਾਰਵਾਈ ਸੰਭਾਲਦਿਆਂ ਅਮਰਦੀਪ ਸਿੰਘ ਬਿੰਦਰਾ ਅਤੇ ਪਿਆਰਾ ਸਿੰਘ ਕੁੱਦੋਵਾਲ ਵਲੋਂ ਸਮਾਗਮ ਦੀ ਰੂਪ-ਰੇਖਾ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ। ਸਮਾਗਮ ਦੇ ਪਹਿਲੇ ਸੈਸ਼ਨ ‘ਚ ਪੂਰਨ ਸਿੰਘ ਪਾਂਧੀ, ਡਾ. ਦਵਿੰਦਰਪਾਲ ਸਿੰਘ, ਡਾ. ਗੁਰਨਾਮ ਕੌਰ, ਡਾ. ਦਵਿੰਦਰਪਾਲ ਸਿੰਘ ਸੇਖੋਂ ਅਤੇ ਪਿਆਰਾ ਸਿੰਘ ਕੁੰਦੋਵਾਲ ਵਲੋਂ ਪੇਪਰ ਪੜ੍ਹੇ ਗਏ ਅਤੇ ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੂਜੇ ਸੈਸ਼ਨ ਵਿਚ ਬਲਦੇਵ ਦੂਹੜੇ, ਡਾ. ਕਮਲਜੀਤ ਕੌਰ ਗਿੱਲ, ਡਾ. ਸੁੱਚਾ ਸਿੰਘ ਗਿੱਲ, ਐਡਵੋਕੇਟ ਜੋਗਿੰਦਰ ਸਿੰਘ ਤੂਰ ਅਤੇ ਪ੍ਰੋ. ਜੰਗੀਰ ਸਿੰਘ ਕਾਹਲੋਂ ਵਲੋਂ ਪੇਪਰ ਪੜ੍ਹਿਆ ਗਿਆ।

ਉਪਰੰਤ ਕਵੀ ਦਰਬਾਰ ਵਿਚ ਸਾਹਿਲ ਜੌਹਲ, ਹਰਦਿਆਲ ਸਿੰਘ ਝੀਤਾ, ਹੀਰਾ ਧਾਰੀਵਾਲ, ਰਿੰਟੂ ਭਾਟੀਆ, ਮਕਸੂਦ ਚੌਧਰੀ, ਅਜਮੇਰ ਪ੍ਰਦੇਸੀ, ਰਣਜੀਤ ਕੌਰ, ਮੱਲ ਸਿੰਘ ਬਾਸੀ, ਮੇਜਰ ਸਿੰਘ ਨਾਗਰਾ, ਸੋਨੀਆ ਸ਼ਰਮਾ, ਸੁਖਚਰਨਜੀਤ ਕੌਰ, ਸੁਰਜੀਤ ਕੌਰ, ਪਿਆਰਾ ਸਿੰਘ ਢਿੱਲੋਂ, ਗੁਰਮੇਲ ਸਿੰਘ ਢਿੱਲੋਂ, ਪ੍ਰਵਿੰਦਰ ਗੋਗੀ, ਸਤਪਲ ਕੌਰ ਬਿੰਦਰਾ, ਪਰਮਜੀਤ ਕੌਰ ਦਿਓਲ ਆਦਿ ਨੇ ਜਿਥੇ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ ਉੱਥੇ ਹੀ ਪਰਮ ਸਰਾਂ ਦੀ ਅੰਗਰੇਜ਼ੀ ਵਿਚ ਲਿਖੀ ਪੁਸਤਕ ‘ਓਨ ਯੂਅਰ ਲਾਈਫ਼’ ਅਤੇ ਕੰਵਲਜੀਤ ਭੋਲਾ ਲੰਡੇ ਦੀ ਹਾਸਰਸ ਕਵਿਤਾਵਾਂ ਅਤੇ ਗੀਤਾਂ ਦੀ ਪੁਸਤਕ ‘ਮੈਂ ਨਹੀਂ ਡਰਦਾ ਵਹੁਟੀ ਤੋਂ’ ਵੀ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਵਿਧਾਇਕ ਦੀਪਕ ਆਨੰਦ, ਪ੍ਰਭਮੀਤ ਸਿੰਘ ਸਰਕਾਰੀਆ, ਸਿਟੀ ਕੌਂਸਲਰ ਹਰਕੀਰਤ ਸਿੰਘ, ਪ੍ਰਿਤਪਾਲ ਸਿੰਘ ਚੱਗਰ, ਸਿੱਖ ਮੋਟਰ ਸਾਈਕਲ ਕਲੱਬ ਤੋਂ ਰਾਜਵਿੰਦਰ ਸਿੰਘ ਗਿੱਲ ਸੁਖਦੇਵ ਸਿੰਘ ਢਿੱਲੋਂ, ਨਾਮਧਾਰੀ ਸਿੱਖ ਸੰਗਤ ਤੋਂ ਕਰਨੈਲ ਸਿੰਘ ਮਰਵਾਹਾ, ਦਲਜੀਤ ਸਿੰਘ ਗੈਦੂ, ਰਾਜ ਘੁੰਮਣ, ਬਲਜੀਤ ਧਾਲੀਵਾਲ, ਜਤਿੰਦਰ ਰੰਧਾਵਾ, ਭਾਈ ਕਰਨੈਲ ਸਿੰਘ, ਮੋਹਨ ਸਿੰਘ ਕੁਵੈਤ, ਮਨੋਹਰ ਸਿੰਘ ਸੱਗੂ, ਜਸ ਬਰਾੜ, ਸਰਬਜੀਤ ਸਿੰਘ ਆਰ ਬੀ[ਸੀ[, ਸਤਨਾਮ ਸਿੰਘ, ਰਾਜੂ ਬਰਾੜ, ਮੋਹਣ ਸਿੰਘ ਆਦਿ ਵੀ ਮੌਜੂਦ ਸਨ ਜਦੋਂਕਿ ਸਮਾਗਮ ‘ਚ ਹਿੱਸਾ ਲੈਣ ਵਾਲਿਆਂ ਅਤੇ ਮੁੱਖ ਸਪਾਂਸਰ ਸ਼ਿਵ ਜੈਸਵਾਲ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ

Leave a Reply

Your email address will not be published.