ਵਿਰੋਧੀ ਪਾਰਟੀਆਂ ਦੀ ਏਕਤਾ ਆਪਣੇ-ਆਪ ਰੂਪ ਧਾਰਨ ਕਰ ਲਵੇਗੀ-ਮਮਤਾ ਬੈਨਰਜੀ

Home » Blog » ਵਿਰੋਧੀ ਪਾਰਟੀਆਂ ਦੀ ਏਕਤਾ ਆਪਣੇ-ਆਪ ਰੂਪ ਧਾਰਨ ਕਰ ਲਵੇਗੀ-ਮਮਤਾ ਬੈਨਰਜੀ
ਵਿਰੋਧੀ ਪਾਰਟੀਆਂ ਦੀ ਏਕਤਾ ਆਪਣੇ-ਆਪ ਰੂਪ ਧਾਰਨ ਕਰ ਲਵੇਗੀ-ਮਮਤਾ ਬੈਨਰਜੀ

ਨਵੀਂ ਦਿੱਲੀ / ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਦੀ ਏਕਤਾ ਆਪਣੇ-ਆਪ ਰੂਪ ਧਾਰਨ ਕਰ ਲਵੇਗੀ |

ਰਾਸ਼ਟਰੀ ਰਾਜਧਾਨੀ ਵਿਖੇ 3 ਦਿਨਾਂ ਦੌਰੇ ‘ਤੇ ਆਈ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਪਣੇ ਸੂਬੇ ਦੇ ਲੋਕਾਂ ਲਈ ਆਬਾਦੀ ਦੇ ਆਧਾਰ ‘ਤੇ ਕੋਰੋਨਾ ਤੋਂ ਬਚਾਅ ਲਈ ਵਧੇਰੇ ਵੈਕਸੀਨ ਦੇਣ ਦੀ ਬੇਨਤੀ ਕੀਤੀ ਹੈ | ਮਮਤਾ ਬੈਨਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੱਤਾਧਾਰੀ ਐਨ.ਡੀ.ਏ. ਗਠਜੋੜ ਖ਼ਿਲਾਫ਼ ਵਿਰੋਧੀ ਪਾਰਟੀਆਂ ਦੀ ਏਕਤਾ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਆਪਣੇ-ਆਪ ਰੂਪ (ਆਕਾਰ) ਧਾਰਨ ਕਰ ਲਵੇਗੀ | ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਉਹ ਵਿਰੋਧੀ ਪਾਰਟੀਆਂ ਦੀ ਅਗਵਾਈ ਕਰੇਗੀ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਦੇਸ਼ ਆਪ ਵਿਰੋਧੀ ਪਾਰਟੀਆਂ ਦੀ ਅਗਵਾਈ ਕਰੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੈਗਾਸਸ ਜਾਸੂਸੀ ਮੁੱਦੇ ‘ਤੇ ਸਰਬ-ਪਾਰਟੀ ਬੈਠਕ ਬੁਲਾਉਣੀ ਚਾਹੀਦੀ ਹੈ ਅਤੇ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਅਗਵਾਈ ‘ਚ ਕਰਵਾਉਣੀ ਚਾਹੀਦੀ ਹੈ |

ਆਪਣੇ ਰੁਝੇਵਿਆਂ ਦੌਰਾਨ ਮਮਤਾ ਬੈਨਰਜੀ ਨੇ ਅੱਜ ਕਾਂਗਰਸ ਦੇ ਸੀਨੀਅਰ ਨੇਤਾਵਾਂ ਕਮਲਨਾਥ ਤੇ ਆਨੰਦ ਸ਼ਰਮਾ ਨਾਲ ਮੁਲਾਕਾਤ ਕੀਤੀ | ਜਿਸ ਦੌਰਾਨ ਕਮਲਨਾਥ ਨੇ ਤਿ੍ਣਮੂਲ ਸੁਪਰੀਮੋ ਨੂੰ ਹਾਲ ਹੀ ‘ਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ਦੀ ਵਧਾਈ ਦਿੱਤੀ ਤੇ ਤੇਲ ਕੀਮਤਾਂ ‘ਚ ਵਾਧੇ ਸਮੇਤ ਚਲੰਤ ਮੁੱਦਿਆਂ ਬਾਰੇ ਚਰਚਾ ਕੀਤੀ | ਇਸ ਤੋਂ ਬਾਅਦ ਆਨੰਦ ਸ਼ਰਮਾ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ ਦੌਰਾਨ ਸਪੱਸ਼ਟ ਕੀਤਾ ਕਿ ਕੇਂਦਰ ‘ਚ ਨਾਨ-ਭਾਜਪਾ ਫਰੰਟ ਕਾਂਗਰਸ ਬਿਨਾਂ ਸੰਭਵ ਨਹੀਂ ਹੈ ਕਿਉਂਕਿ ਕਾਂਗਰਸ ਇਕ ਰਾਸ਼ਟਰੀ ਪਾਰਟੀ ਹੈ ਅਤੇ ਉਸ ਦਾ ਸਾਰੇ ਦੇਸ਼ ‘ਚ ਆਧਾਰ ਵੀ ਹੈ | ਮਮਤਾ ਬੈਨਰਜੀ ਵੀਰਵਾਰ ਨੂੰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰੇਗੀ, ਜਿਸ ਨੂੰ ਉਨ੍ਹਾਂ ‘ਚਾਏ ਪੇ ਚਰਚਾ’ ਦੱਸਿਆ ਹੈ |

Leave a Reply

Your email address will not be published.