ਵਿਰੋਧੀ ਧਿਰ ਵਲੋਂ ਪ੍ਰਸ਼ੰਸਾ ਕੀਤੇ ਜਾਣ ਨਾਲ ਉਤਸ਼ਾਹ ਮਿਲਦਾ ਹੈ-ਕੇਜਰੀਵਾਲ

Home » Blog » ਵਿਰੋਧੀ ਧਿਰ ਵਲੋਂ ਪ੍ਰਸ਼ੰਸਾ ਕੀਤੇ ਜਾਣ ਨਾਲ ਉਤਸ਼ਾਹ ਮਿਲਦਾ ਹੈ-ਕੇਜਰੀਵਾਲ
ਵਿਰੋਧੀ ਧਿਰ ਵਲੋਂ ਪ੍ਰਸ਼ੰਸਾ ਕੀਤੇ ਜਾਣ ਨਾਲ ਉਤਸ਼ਾਹ ਮਿਲਦਾ ਹੈ-ਕੇਜਰੀਵਾਲ

ਪਣਜੀ / ਗੋਆ ਦੇ ਦੌਰੇ ‘ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਆਪਣੀ ਪਾਰਟੀ ਦੀ ਗੱਲ ਕੀਤੇ ਜਾਣ ਤੋਂ ਉਤਸ਼ਾਹਿਤ ਹੁੰਦੇ ਹਨ |

ਉਨ੍ਹਾਂ ਦੀ ਇਹ ਟਿੱਪਣੀ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਵਲੋਂ ਮੰਗਲਵਾਰ ਨੂੰ ਟਵੀਟ ਕਰਨ ‘ਆਪ’ ਨੇ ਹਮੇਸ਼ਾ ਪੰਜਾਬ ਲਈ ਉਨ੍ਹਾਂ ਦੇ ਕੰਮ ਅਤੇ ਦਿ੍ਸ਼ਟੀਕੋਣ ਨੂੰ ਪਛਾਣਿਆ ਹੈ, ਦੇ ਇਕ ਦਿਨ ਬਾਅਦ ਆਈ ਹੈ | ਸਿੱਧੂ ਦੇ ਟਵੀਟ ਬਾਰੇ ਪੁੱਛਣ ‘ਤੇ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ? ਉਹ ਪੰਜਾਬ ‘ਚ ਹਨ | ਮੈਂ ਖ਼ੁਸ਼ ਹਾਂ ਕਿ ‘ਆਪ’ ਏਨਾ ਚੰਗਾ ਕੰਮ ਕਰ ਰਹੀ ਹੈ ਕਿ ਵਿਰੋਧੀ ਨੇਤਾ ਵੀ ਸਾਡੀ ਪ੍ਰਸ਼ੰਸਾ ਕਰ ਰਹੇ ਹਨ | ਇਸ ਨਾਲ ਕਾਫ਼ੀ ਉਤਸ਼ਾਹ ਮਿਲਦਾ ਹੈ | ਕੇਜਰੀਵਾਲ ਗੋਆ ਦੇ ਦੋ ਦਿਨਾ ਦੌਰੇ ‘ਤੇ ਹਨ | ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਗੋਆ ‘ਚ ਆਗਾਮੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਗੋਆ ਦੇ ਹਰ ਪਰਿਵਾਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਮਿਲੇਗੀ | ਗੋਆ ਦੀ 40 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਫਰਵਰੀ ‘ਚ ਹੋਣੀਆਂ ਹਨ |

Leave a Reply

Your email address will not be published.