ਵਿਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਭਾਰਤੀ ਅੰਬੈਸੀ ਦੇਵੇਗੀ ਮੁਆਵਜ਼ਾ

Home » Blog » ਵਿਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਭਾਰਤੀ ਅੰਬੈਸੀ ਦੇਵੇਗੀ ਮੁਆਵਜ਼ਾ
ਵਿਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਭਾਰਤੀ ਅੰਬੈਸੀ ਦੇਵੇਗੀ ਮੁਆਵਜ਼ਾ

ਕੁਵੈਤ / ਅੱਜ ਕੁਵੈਤ ‘ਚ ਭਾਰਤੀ ਦੂਤਾਵਾਸ ਵਿਖੇ ਭਾਰਤੀ ਰਾਜਦੂਤ ਸੀ ਬੀ ਜਿਉਰਜ ਵਲੋਂ ਇਕ ਉਪਨ ਹਾਊਸ ਇਵੇਂਟ ਰੱਖਿਆ ਗਿਆ ਜਿਸ ਵਿਚ ਉਹਨਾਂ ਵਲੋਂ ਭਾਰਤ ‘ਚ ਫਸੇ ਪ੍ਰਵਾਸੀ ਜੋ ਕੁਵੈਤ ਮੁੜ ਆਉਣਾ ਚਾਹੁੰਦੇ ਹਨ।

ਉਹਨਾਂ ਦੇ ਸਵਾਲਾਂ ਦੇ ਜਵਾਬ ਲਾਈਵ ਪ੍ਰੋਗਰਾਮ ਵਿਚ ਦਿੱਤੇ ਅਤੇ ਸੀ ਬੀ ਜਿਉਰਜ ਨੇ ਘੋਸ਼ਣਾ ਕੀਤੀ ਕਿ ਕੋਵਿਡ -19 ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਭਾਰਤੀ ਕਮਨਿਊਟੀ ਨੂੰ ਰਾਹਤ ਪ੍ਰਦਾਨ ਕਰਨ ਲਈ ਭਾਰਤੀ ਦੂਤਾਵਾਸ ਵੱਲੋਂ ਸਥਾਪਤ ਇੰਡੀਅਨ ਕਮਨਿਊਟੀ ਸਪੋਰਟ ਗਰੁੱਪ ਸਹਾਇਕ ਹੋ ਰਹੀ ਹੈ, ਇਹ ਐਲਾਨ ਸੀ ਬੀ ਜਿਉਰਜ ਨੇ ਭਾਰਤੀ ਦੂਤਾਵਾਸ ਵਿੱਚ ਆਪਣੇ ਉ ਪਨ ਹਾਊਸ ਮੀਟਿੰਗ ਦੌਰਾਨ ਕੀਤਾ। ਸੀ ਬੀ ਜਿਉਰਜ ਨੇ ਕਿਹਾ ਕਿ ਕੋਈ ਵੀ ਭਾਰਤੀ ਨਾਗਰਿਕ, ਜਿਸ ਦੀ 120 (ਕੁਵੈਤੀ ਦੀਨਾਰ) ਤੋਂ ਘੱਟ ਤਨਖਾਹ ਲੈ ਰਹੇ ਹਨ ਅਤੇ ਕੁਵੈਤ ਵਿਚ ਕੋਵਿਡ -19 ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਉਹਨਾਂ ਦੇ ਪਰਿਵਾਰਕ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਦੇ ਯੋਗ ਹਨ। ਰਾਜਦੂਤ ਨੇ ਕਿਹਾ ਕਿ “ਤਾਜ਼ਾ ਅੰਕੜਿਆਂ ਦੇ ਅਨੁਸਾਰ, ਕੁਵੈਤ ਵਿੱਚ 540 ਤੋਂ ਵੱਧ ਭਾਰਤੀਆਂ ਦੀ ਕੋਵਿਡ ਨਾਲ ਮੌਤ ਹੋ ਗਈ। 100 ਤੋਂ ਵੱਧ ਘਰੇਲੂ ਕਾਮੇ ਹਨ ਜੋ 120 ਕੇਡੀ ਤੋਂ ਘੱਟ ਤਨਖਾਹ ਪ੍ਰਾਪਤ ਕਰ ਰਹੇ ਹਨ। ਰਾਜਦੂਤ ਸੀ ਬੀ ਜਿਉਰਜ ਨੇ ਕਿਹਾ, “ਮੈਨੂੰ ਪਤਾ ਹੈ ਕਿ 1 ਲੱਖ ਰੁਪਏ ਪਰਿਵਾਰ ਲਈ ਵੱਡੀ ਰਕਮ ਨਹੀਂ ਹੈ, ਪਰ ਮੈਨੂੰ ਉਮੀਦ ਹੈ ਕਿ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਸ ਤੋਂ ਕੁਝ ਰਾਹਤ ਮਿਲੇਗੀ।” ਉਹਨਾਂ ਕਿਹਾ ਕਿ ਭਾਰਤੀ ਦੂਤਾਵਾਸ ਮ੍ਰਿਤਕ ਵਿਅਕਤੀ ਦਾ ਕਾਨੂੰਨੀ ਵਾਰਸ ਦੀ ਪਛਾਣ ਕਰੇਗਾ ਅਤੇ ਰਾਸ਼ੀ ਦੇਵੇਗਾ।

Leave a Reply

Your email address will not be published.