ਵਿਟਾਮਿਨ ਡੀ ਨਾਲ ਘੱਟ ਹੋ ਸਕਦੈ ਬਿਮਾਰੀ ਦਾ ਖ਼ਤਰਾ

ਖੋਜਕਰਤਾਵਾਂ ਨੇ ਇਕ ਨਵੇਂ ਅਧਿਐਨ ’ਚ ਪਤਾ ਲਗਾਇਆ ਹੈ ਕਿ ਰੋਜ਼ਾਨਾ ਵਿਟਾਮਿਨ ਡੀ ਜਾਂ ਵਿਟਾਮਿਨ ਡੀ ਤੇ ਓਮੇਗਾ-3 ਯੁਕਤ ਮੱਛੀ ਦੇ ਤੇਲ ਵਾਲੀ ਖ਼ੁਰਾਕ ਲੈਣ ਨਾਲ ਆਟੋਇਮਿਊਨ ਬਿਮਾਰੀ ਦਾ ਖ਼ਤਰਾ ਘੱਟ ਹੋ ਸਕਦਾ ਹੈ।

‘ਦ ਬੀਐੱਮਜੇ ਜਰਨਲ’ ’ਚ ਛਪੇ ਇਸ ਅਧਿਐਨ ’ਚ ਖੋਜਕਰਤਾਵਾਂ ਨੇ ਕਿਹਾ, ‘ਇਹ ਗ਼ੈਰ ਜ਼ਹਿਰੀਲੇ ਤੇ ਸਰੀਰ ਵੱਲੋਂ ਚੰਗੀ ਤਰ੍ਹਾਂ ਸਵੀਕਾਰ ਕੀਤੇ ਜਾਣ ਵਾਲੇ ਸਪਲੀਮੈਂਟ ਹਨ। ਖ਼ਾਸ ਤੌਰ ’ਤੇ ਤਦੋਂ, ਜਦਕਿ ਆਟੋਇਮਿਊਨ ਬਿਮਾਰੀਆਂ ਦੀਆਂ ਦਰਾਂ ਨੂੰ ਘੱਟ ਕਰਨ ਲਈ ਕੋਈ ਹੋਰ ਅਸਰਦਾਰ ਇਲਾਜ ਉਪਲਬਧ ਨਹੀਂ ਹੈ।’ ਆਟੋਇਮਿਊਨ ਬਿਮਾਰੀ ਤਦੋਂ ਹੁੰਦੀ ਹੈ, ਜਦੋਂ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਗ਼ਲਤੀ ਨਾਲ ਸਾਧਾਰਨ ਕੋਸ਼ਿਕਾਵਾਂ ’ਤੇ ਹਮਲਾ ਕਰ ਦਿੰਦੀ ਹੈ। ਰੂਮਟਾਈਡ ਆਰਥਰਾਇਟਿਸ, ਸੋਰਾਇਸਿਸ ਤੇ ਥਾਇਰਾਇਡ ਅਜਿਹੇ ਹੀ ਹਾਲਾਤ ਹਨ, ਜਿਹੜੇੇ ਉਮਰ ਦੇ ਨਾਲ ਵਧਦੇ ਹਨ।

ਔਰਤਾਂ ’ਚ ਇਹ ਸਮੱਸਿਆਵਾਂ ਜ਼ਿਆਦਾ ਹੰੁਦੀਆਂ ਹਨ। ਸਮੁੰਦਰੀ ਖਾਣੇ ਪ੍ਰਾਪਤ ਵਿਟਾਮਿਨ ਡੀ ਤੇ ਓਮੇਗਾ-3 ਫੈਟੀ ਐਸਿਡ ਨੂੰ ਸੋਜ ਤੇ ਪ੍ਰਤੀਰੱਖਿਆ ’ਤੇ ਲਾਭਕਾਰੀ ਅਸਰ ਲਈ ਜਾਣਿਆ ਜਾਂਦਾ ਹੈ, ਪਰ ਹੁਣ ਤਕ ਇਸ ਤਰ੍ਹਾਂ ਦਾ ਪ੍ਰਯੋਗ ਨਹੀਂ ਹੋਇਆ ਸੀ ਕਿ ਕੀ ਇਨ੍ਹਾਂ ਦੇ ਸਪਲੀਮੈਂਟ ਆਟੋਇਮਿਊਨ ਬਿਮਾਰੀ ਦੇ ਖ਼ਤਰੇ ਨੂੰ ਘੱਟ ਕਰ ਸਕਦੇ ਹਨ। ਇਸ ਲਈ, ਖੋਜਕਰਤਾਵਾਂ ਨੇ ਅਮਰੀਕਾ ਦੇ 25,871 ਬਾਲਿਗਾਂ ’ਚ ਆਟੋਇਮਿਊਨ ਬਿਮਾਰੀਆਂ ਦੀਆਂ ਦਰਾਂ ’ਤੇ ਵਿਟਾਮਿਨ ਡੀ ਤੇ ਓਮੇਗਾ-3 ਵਾਲੇ ਮੱਛੀ ਦੇਤੇਲ ਵਾਲੀ ਖ਼ੁਰਾਕ ਦੇ ਪ੍ਰਭਾਵਾਂ ਦੀ ਸਮੀਖਿਆ ਕੀਤੀ। ਪ੍ਰਯੋਗ ਪੰਜ ਸਾਲ ਤਿੰਨ ਮਹੀਨੇ ਚੱਲਿਆ, ਜਿਸਦੇ ਆਖ਼ਰੀ ਤਿੰਨ ਸਾਲਾਂ ’ਚ ਵਿਟਾਮਿਨ ਡੀ ਤੇ ਓਮੇਗਾ-3 ਫੈਟੀ ਐਸਿਡ ਦੇ ਸਪਲੀਮੈਂਟ ਦਾ ਇਸਤੇਮਾਲ ਕਰਨ ਵਾਲਿਆਂ ’ਚ ਆਟੋਇਮਿਊਨ ਬਿਮਾਰੀ ਦਾ ਖ਼ਤਰਾ ਕੁਝ ਘੱਟ ਪਾਇਆ ਗਿਆ।

Leave a Reply

Your email address will not be published. Required fields are marked *