ਵਿਗਿਆਨੀਆਂ ਨੇ ਪਲਾਸਟਿਕ ਕੂੜੇ ਦੇ ਨਿਪਟਾਰੇ ਲਈ ਨਵੇਂ ਐਂਜਾਇਮ ਦਾ ਪਤਾ ਲਗਾਇਆ

ਵਿਗਿਆਨੀਆਂ ਨੇ ਪਲਾਸਟਿਕ ਕੂੜੇ ਦੀ ਵਿਸ਼ਵ ਸਮੱਸਿਆ ਦੇ ਕੁਦਰਤੀ ਨਿਪਟਾਰੇ ਲਈ ਅਹਿਮ ਕਦਮ ਚੁੱਕਿਆ ਹੈ।

ਉਨ੍ਹਾਂ ਇਕ ਵਿਸ਼ੇਸ਼ ਐਂਜਾਇਮ ਦਾ ਪਤਾ ਲਗਾਇਆ ਹੈ, ਜਿਹੜਾ ਟੈਰੇਫਥੇਲੇਟ (ਟੀਪੀਏ) ਨੂੰ ਤੋੜਨ ‘ਚ ਸਮਰੱਥ ਹੈ। ਟੀਪੀਏ ਦਾ ਇਸਤੇਮਾਲ ਪਾਲੀਇਥਾਇਲੀਨ ਟੈਰੇਫਥੇਲੇਟ (ਪੀਈਟੀ) ਪਲਾਸਟਿਕ ਬਣਾਉਣ ‘ਚ ਕੀਤਾ ਜਾਂਦਾ ਹੈ। ਪੀਈਟੀ ਪਲਾਸਟਿਕ ਤੋਂ ਇਕ ਵਾਰੀ ਇਸਤੇਮਾਲ ਵਾਲੀ ਡਰਿੰਕਪਦਾਰਥ ਦੀਆਂ ਬੋਤਲਾਂ, ਕੱਪੜੇ ਤੇ ਕਾਲੀਨ ਆਦਿ ਦਾ ਨਿਰਮਾਣ ਕੀਤਾ ਜਾਂਦਾ ਹੈ। ਅਧਿਐਨ ਸਿੱਟਾ ਦਿ ਪ੍ਰਰੋਸੀਡਿੰਗਸ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਈਂਸਿਜ਼ (ਪੀਐੱਨਏਐੱਸ) ‘ਚ ਛਪਿਆ ਹੋਇਆ ਹੈ। ਖੋਜ ਦੀ ਅਗਵਾਈ ਮੋਂਟਾਨਾ ਸਟੇਟ ਯੂਨੀਵਰਸਿਟੀ ਦੇ ਪ੍ਰਰੋਫੈਸਰ ਜੈਨ ਡੁਬਾਇਸ ਤੇ ਪੋਰਟਸਮਾਊਥ ਯੂਨੀਵਰਸਿਟੀ ਦੇ ਪ੍ਰਰੋ. ਜੌਨ ਮੈਕਗੀਹਨ ਨੇ ਕੀਤਾ।

ਇਨ੍ਹਾਂ ਨੇ ਸਾਲ 2018 ‘ਚ ਇਕ ਕੌਮਾਂਤਰੀ ਟੀਮ ਦੀ ਅਗਵਾਈ ਕੀਤੀ ਸੀ, ਜਿਸ ਨੇ ਪੀਈਟੀ ਪਲਾਸਟਿਕ ਨੂੰ ਤੋੜਨ ‘ਚ ਸਮਰੱਥ ਇਕ ਕੁਦਰਤੀ ਐਂਜਾਇਮ ਦਾ ਨਿਰਮਾਣ ਕੀਤਾ ਸੀ। ਪ੍ਰਰੋ. ਮੈਕਗੀਹਾਨ ਮੁਤਾਬਕ ਪਿਛਲੇ ਕੁਝ ਸਾਲਾਂ ‘ਚ ਐਂਜਾਇਮ ਇੰਜੀਨੀਅਰਿੰਗ ਜ਼ਰੀਏ ਪੀਈਟੀ ਪਲਾਸਟਿਕ ਨੂੰ ਬਿਲਡਿੰਗ ਬਲਾਕਸ ਦੇ ਰੂਪ ‘ਚ ਤੋੜਨ ਦੀ ਦਿਸ਼ਾ ‘ਚ ਅਣਕਿਆਸੀ ਤਰੱਕੀ ਹੋਈ ਹੈ। ਇਸ ਜ਼ਰੀਏ ਬਿਲਡਿੰਗ ਬਲਾਕਸ ਨੂੰ ਆਮ ਅਣੂਆ ‘ਚ ਤਬਦੀਲ ਕਰ ਦਿੱਤਾ ਜਾਂਦਾ ਹੈ।

ਇਸ ਤੋਂ ਬਾਅਦ ਬੈਕਟੀਰੀਆ ਜ਼ਰੀਏ ਪਾਲਸਟਿਕ ਕੂੜੇ ਨੂੰ ਖਾਦ ਦੇ ਰੂਪ ‘ਚ ਬਦਲ ਦਿੱਤਾ ਜਾਂਦਾ ਹੈ। ਅਸੀਂ ਡਾਇਮੰਡ ਲਾਈਟ ਸੋਰਸ ‘ਤੇ ਤਾਕਤਵਰ ਐਕਸਰੇ ਦੇ ਇਸਤੇਮਾਲ ਨਾਲ ਟੀਪੀਏਡੀਓ ਐਂਜਾਇਮ ਦਾ 3ਡੀ ਢਾਂਚਾ ਤਿਆਰ ਕੀਤਾ, ਜਿਸ ਤੋ ਪਤਾ ਲੱਗਿਆ ਹੈ ਕਿ ਕਿਸ ਤਰ੍ਹਾਂ ਪ੍ਰਤੀਕਿਰਿਆ ਕਰਦਾ ਹੈ। ਨਵੇਂ ਅਧਿਐਨ ਨੇ ਇਸ ਗੁੰਝਲਦਾਰ ਅਧਿਐਨ ਲਈ ਅਗਲਾ ਰਸਤਾ ਪੱਕਾ ਕੀਤਾ ਹੈ। 

Leave a Reply

Your email address will not be published. Required fields are marked *