ਵਿਗਿਆਨੀਆਂ ਨੇ ਕਿਹਾ, ਕੋਰੋਨਾ ਖ਼ਿਲਾਫ਼ ਓਮੀਕ੍ਰੋਨ ਨੇ ਜਗਾਈ ਉਮੀਦ ਦੀ ਪਹਿਲੀ ਕਿਰਨ, ਜਾਣੋ ਕਿਵੇਂ

ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੇ ਪੂਰੀ ਦੁਨੀਆ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਇਹ ਵੇਰੀਐਂਟ ਏਨੀ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਦੀ ਪਹਿਲਾਂ ਕਲਪਨਾ ਨਹੀਂ ਕੀਤੀ ਗਈ ਸੀ। ਇਕ ਤੋਂ ਦੋ ਦਿਨਾਂ ’ਚ ਮਾਮਲੇ ਦੁੱਗਣੇ ਹੁੰਦੇ ਜਾ ਰਹੇ ਹਨ। ਸਿਹਤ ਵਿਵਸਥਾ ਦੇ ਲੀਹੋਂ ਲੱਥਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਪਰ ਵਿਗਿਆਨੀਆਂ ਮੁਤਾਬਕ ਡਰ ਤੇ ਦਹਿਸ਼ਤ ਦੌਰਾਨ ਇਹ ਵੇਰੀਐਂਟ ਦੁਨੀਆ ਨੂੰ ਕੋਰੋਨਾ ਤੋਂ ਮੁਕਤੀ ਦਿਵਾਉਣ ਦੀ ਉਮੀਦ ਵੀ ਜਗਾ ਰਿਹਾ ਹੈ। ਬਰਤਾਨੀਆ ਦੇ ਵਾਰਵਿਕ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਸਾਇੰਟਿਫਿਕ ਪੈਨਡੈਮਿਕ ਇਨਫਲੂਏਂਜ਼ਾ ਗਰੁੱਪ ਆਨ ਮਾਡਲਿੰਗ (ਐੱਸਪੀਆਈ-ਐੱਮ) ਦੇ ਮੈਂਬਰ ਡਾ. ਮਾਈਕ ਟਿਲਡਸਲੇ ਕਹਿੰਦੇ ਹਨ ਕਿ ਤੇਜ਼ੀ ਨਾਲ ਫੈਲਣ ਵਾਲੇ ਓਮੀਕ੍ਰੋਨ ਦਾ ਉੱਭਰਨਾ ਦੁਨੀਆ ਨੂੰ ਕੋਰੋਨਾ ਮਹਾਮਾਰੀ ਤੋਂ ਮੁਕਤੀ ਦਿਵਾਉਣ ਦੀ ਦਿਸ਼ਾ ’ਚ ਉਮੀਦ ਦੀ ਪਹਿਲੀ ਕਿਰਨ ਹੋ ਸਕਦੀ ਹੈ।

ਇਹ ਭਵਿੱਖ ’ਚ ਹੋਰ ਹਲਕੇ ਵੇਰੀਐੈਂਟ ਦੇ ਸਾਹਮਣੇ ਆਉਣ ਦਾ ਸੰਕੇਤ ਵੀ ਦਿੰਦਾ ਹੈ। ਓਮੀਕ੍ਰੋਨ ਇਹ ਵੀ ਦੱਸਦਾ ਹੈ ਕਿ ਹੁਣ ਲੋਕਾਂ ਨੂੰ ਕੋਰੋਨਾ ਦੇ ਨਾਲ ਹੀ ਰਹਿਣਾ ਪਵੇਗਾ ਕਿਉਂਕਿ ਇਹ ਬਿਮਾਰੀ ਆਮ ਸਰਦੀ-ਜ਼ੁਕਾਮ ਬਣ ਕੇ ਰਹਿ ਜਾਵੇਗੀ।ਡਾ. ਟਿਲਡਸਨੇ ਨੇ ਇਹ ਵੀ ਕਿਹਾ ਕਿ ਫਿਲਹਾਲ ਅਸੀਂ ਬਿਹਤਰ ਸਥਿਤੀ ’ਚ ਨਹੀਂ ਹਾਂ, ਕਿਉਂਕਿ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਤੇ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਰਿਕਾਰਡ ਪੱਧਰ ਤੱਕ ਪਹੁੰਚ ਗਈ ਹੈ। ਟਾਈਜ਼ ਰੇਡੀਓ ਦੇ ਨਾਲ ਸ਼ਨਿਚਰਵਾਰ ਨੂੰ ਉਨ੍ਹਾਂ ਦੀ ਗੱਲਬਾਤ ਦਾ ਹਵਾਲਾ ਦਿੰਦਿਆਂ ਗਾਰਜੀਅ੍ਵ ਨੇ ਕਿਹਾ ਕਿ ਭਵਿੱਖ ’ਚ ਹਾਲਾਤ ਬਦਲ ਸਕਦੇ ਹਨ ਤੇ ਇਕ ਨਵਾਂ ਘੱਟ ਗੰਭੀਰ ਵੇਰੀਐਂਟ ਸਾਹਮਣੇ ਆ ਸਕਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਆਖ਼ਰਕਾਰ ਅਜਿਹਾ ਸਮਾਂ ਵੀ ਆਵੇਗਾ ਜਦੋਂ ਕੋਰੋਨਾ ਆਲਮੀ ਮਹਾਮਾਰੀ ਦੀ ਥਾਂ ਆਮ ਸਰਦੀ ਜ਼ੁਕਾਮ ਵਾਂਗ ਸਥਾਨਕ ਬਿਮਾਰੀ ਬਣ ਕੇ ਰਹਿ ਜਾਵੇਗਾ, ਜਿਸ ਨਾਲ ਅਸੀਂ ਸਾਲਾਂ ਤੰ ਰਹਿ ਰਹੇ ਹਾਂ।ਡਾ. ਟਿਲਡਸਲੇ ਨੇ ਕਿਹਾ ਕਿ ਓਮੀਕ੍ਰੋਨ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਜ਼ਰੂਰ ਵਧ ਰਹੀ ਹੈ, ਪਰ ਇਸ ਦੇ ਘੱਟ ਗੰਭੀਰ ਹੋਣ ਨਾਲ ਮਰੀਜ਼ ਹਸਪਤਾਲ ’ਚ ਜ਼ਿਆਦਾ ਦਿਨਾਂ ਤੱਕ ਨਹੀਂ ਰਹਿ ਰਹੇ ਜਿਹੜੀ ਵੱਡੀ ਰਾਹਤ ਦੀ ਗੱਲ ਹੈ। ਡੈਲਟਾ ਦੇ ਮੁਕਾਬਲੇ ਇਸ ਦੇ ਲੱਛਣ ਘੱਟ ਗੰਭੀਰ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *