ਵਿਕਰਮਸਿੰਘੇ ਬਣੇ ਸ਼੍ਰੀ ਲੰਕਾ ਦੇ ਨਵੇਂ ਪੀ.ਐਮ, ਰਾਜਪਕਸ਼ੇ ਦੇ ਦੇਸ਼ ਛੱਡਣ ‘ਤੇ ਰੋਕ

ਆਰਥਿਕ ਸੰਕਟ ਵਿਚਾਲੇ ਰਾਨਿਲ ਵਿਕਰਮਸਿੰਘੇ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਉਨ੍ਹਾਂ ਨੂੰ ਯੂਨਿਟੀ ਗਵਨਮੈਂਟ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ। ਉਹ ਪਹਿਲਾਂ ਵੀ ਪੰਜ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। 73 ਸਾਲ ਦੇ ਰਾਨਿਲ ਨੂੰ ਦੇਸ਼ ਦਾ ਸਭ ਤੋਂ ਵਧੀਆ ਪਾਲੀਟਿਕਲ ਐਡਮਿਨਿਸਟ੍ਰੇਟਰ ਤੇ ਅਮਰੀਕਾ ਸਮਰਥਕ ਮੰਨਿਆ ਜਾਂਦਾ ਹੈ। ਰਾਨਿਲ ਯੂਨਾਈਟਿਡ ਨੈਸ਼ਨਲ ਪਾਰਟੀ (ਯੂ. ਐਨ.ਪੀ) ਦੇ ਚੀਫ਼ ਤੇ ਸੰਸਦ ਵਿੱਚ ਆਪਣੀ ਪਾਰਟੀ ਦੇ ਇਕੱਲੇ ਸਾਂਸਦ ਹਨ। ਦੂਜੇ ਪਾਸੇ ਇੱਕ ਅਹਿਮ ਪਾਲੀਟਿਕਲ ਡਿਪਲਪਮੇਂਟ ਅਧੀਨ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਤੇ ਉਨ੍ਹਾਂ ਦੇ 8 ਕਰੀਬੀ ਸਹਿਯੋਗੀਆਂ ਦੇ ਦੇਸ਼ ਛੱਡਣ ‘ਤੇ ਇੱਕ ਅਦਾਲਤ ਨੇ ਰੋਕ ਲਾ ਦਿੱਤੀ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾ ਰਹੇ ਹਨ। ਮਹਿੰਦਾ ਰਾਸ਼ਟਰਪਤੀ ਗੋਟਬਾਇਆ ਦੇ ਭਰਾ ਹਨ ਤੇ ਇਸ ਵੇਲੇ ਇੱਕ ਨੇਵਲ ਬੇਸ ਵਿੱਚ ਲੁਕੇ ਹਨ।

ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਅਸਤੀਫੇ ਤੋਂ ਬਾਅਦ ਸਿਵਲ ਸੇਵਕਾਂ ਦੀ ਨੌਕਰੀ ਵੀ ਖਤਰੇ ਵਿੱਚ ਆ ਗਈ ਹੈ। ਦੂਜੇ ਪਾਸੇ ਸਰਕਾਰ ਖਿਲਾਫ ਜਾਰੀ ਪ੍ਰਦਰਸ਼ਨਾਂ ਵਿੱ ਹੁਣ ਤੱਕ 9 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਵਿਰੋਧੀ ਤੇ ਪ੍ਰਦਰਸ਼ਨਕਾਰੀਆਂ ਦੇ ਭਾਰੀ ਦਬਾਅ ਤੇ ਦੇਸ਼ ਦੇ ਵਿਗੜਦੇ ਆਰਥਿਕ ਹਾਲਾਤਾਂ ਕਰਕੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਪੀ.ਐੱਮ. ਅਹੁਦੇ ਦੀ ਸਹੁੰ ਚੁੱਕਦਿਆਂ ਵਿਕਰਮਸਿੰਘੇ ਨੇ ਕਿਹਾ ਕਿ ਮੈਂ ਅਰਥ ਵਿਵਸਥਾ ਨੂੰ ਉਪਰ ਚੁੱਕਣ ਦੀ ਚੁਣੌਤੀ ਲਈ ਹੈ ਤੇ ਮੈਨੂੰ ਇਸ ਨੂੰ ਜ਼ਰੂਰੀ ਪੁਰਾ ਕਰਨਾ ਚਾਹੀਦਾ ਹੈ।’ ਪ੍ਰਦਰਸ਼ਨਕਾਰੀਆਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਹਾਂ ਜੇ ਉਹ ਗੱਲ ਕਰਨਾ ਚਾਹੁੰਦੇ ਹਨ ਤੇ ਰੁਕਣ।

Leave a Reply

Your email address will not be published.