ਵਿਆਹ ਦੀ ਵਰ੍ਹੇਗੰਢ ਮੌਕੇ ਨੀਤੂ ਕਪੂਰ ਨੇ ਪਤੀ ਰਿਸ਼ੀ ਕਪੂਰ ਨਾਲ ਬਿਤਾਏ ਪਲ਼ਾਂ ਨੂੰ ਕੀਤਾ ਯਾਦ

ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਬਾਲੀਵੁੱਡ ਵਿੱਚ ਸਭ ਤੋਂ ਚਰਚਿਤ ਜੋੜਿਆਂਂ ’ਚੋਂ ਇੱਕ ਹਨ।

ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ, ਨੀਤੂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੂੰ ਯਾਦ ਕਰਦੀ ਹੈ। ਆਪਣੀ ਵਿਆਹ ਦੀ ਵਰ੍ਹੇਗੰਢ ਦੇ ਮੌਕੇ ’ਤੇ ਅਦਾਕਾਰਾ ਨੇ ਰਿਸ਼ੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।ਇਹ ਤਸਵੀਰਾਂ ਨੀਤੂ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂਂ ਹਨ। ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਕਿਸੇ ਸ਼ੋਅ ਦੌਰਾਨ ਲਈਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ’ਚ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਹੱਥ ਫੜ੍ਹ ਕੇ ਹੱਸਦੇ ਨਜ਼ਰ ਆ ਰਹੇ ਹਨ।

ਰਿਧੀਮਾ ਨੇ ਕੀਤਾ ਕੁਮੈਂਟ

ਇੰਸਟਾਗ੍ਰਾਮ ’ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਲਿਖਿਆ, ਯਾਦਾਂ ਲਈ। ਨੀਤੂ ਵੱਲੋਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਜਦੋਂ ਕਿ ਨੀਤੂ ਦੀ ਬੇਟੀ ਰਿਧੀਮਾ ਕਪੂਰ ਸਾਹਨੀ, ਮਹੀਪ ਕਪੂਰ ਨੇ ਫੋਟੋਆਂ ’ਤੇ ਰੈੱਡ ਹਾਰਟ ਟਿੱਪਣੀ ਕੀਤੀ ਹੈ। ਦੂਜੇ ਪਾਸੇ ਰਿਧੀਮਾ ਕਪੂਰ ਨੇ ਮਾਤਾ-ਪਿਤਾ ਦੀ ਵਰ੍ਹੇਗੰਢ ਦੇ ਖ਼ਾਸ ਮੌਕੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਨੀਤੂ ਰਿਸ਼ੀ ਕਪੂਰ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨੇ 22 ਜਨਵਰੀ 1980 ਨੂੰ ਵਿਆਹ ਕਰਵਾਇਆ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਵਿਆਹ ਨਾਲ ਜੁੜਿਆ ਇੱਕ ਕਿੱਸਾ ਵੀ ਸਾਂਝਾ ਕੀਤਾ, ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਅਤੇ ਰਿਸ਼ੀ ਕਪੂਰ ਵਿਆਹ ਦੌਰਾਨ ਬੇਹੋਸ਼ ਹੋ ਗਏ ਸਨ। ਕਿਉਂਕਿ ਉਸਦਾ ਲਹਿੰਗਾ ਬਹੁਤ ਭਾਰਾ ਸੀ ਅਤੇ ਉਸ ਨੂੰ ਚੁੱਕਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਇਸ ਦੇ ਨਾਲ ਹੀ ਅਦਾਕਾਰ ਰਿਸ਼ੀ ਭੀੜ ਕਾਰਨ ਬੇਹੋਸ਼ ਹੋ ਗਏ।

ਕਈ ਫਿਲਮਾਂ ’ਚ ਕੀਤਾ ਇਕੱਠੇ ਕੰਮ

ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨੇ ਆਪਣੇ ਫਿਲਮੀ ਕਰੀਅਰ ਵਿੱਚ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ। ਉਸਨੇ ਪਹਿਲੀ ਫ਼ਿਲਮ ‘ਜ਼ਹਿਰੀਲਾ ਇਨਸਾਨ’ ’ਚ ਕੰਮ ਕੀਤਾ। ਇਸ ਤੋਂਂ ਬਾਅਦ ਦੋਹਾਂ ਨੇ ‘ਰਫ਼ੂ ਚੱਕਰ’, ਦੂਸਰਾ ‘ਆਦਮੀ’, ‘ਅਮਰ, ਅਕਬਰ, ਐਂਥਨੀ ਅਤੇ ‘ਕਭੀ ਕਭੀ’ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ। ਇਸ ਦੇ ਨਾਲ ਹੀ ਅਪ੍ਰੈਲ 2020 ’ਚ ਲੰਬੀ ਬਿਮਾਰੀ ਨਾਲ ਜੂਝਦੇ ਹੋਏ ਰਿਸ਼ੀ ਕਪੂਰ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *