ਵਿਆਹ ਛੱਡ 10ਵੀਂ ਦਾ ਪੇਪਰ ਦੇਣ ਗਿਆ ਲਾੜਾ, ਮੰਡਪ ‘ਚ ਉਡਕਦੀ ਰਹੀ ਲਾੜੀ, 3 ਘੰਟੇ ਮਗਰੋਂ ਆ ਕੇ ਲਏ ਫੇਰੇ

ਵਿਆਹ ਛੱਡ 10ਵੀਂ ਦਾ ਪੇਪਰ ਦੇਣ ਗਿਆ ਲਾੜਾ, ਮੰਡਪ ‘ਚ ਉਡਕਦੀ ਰਹੀ ਲਾੜੀ, 3 ਘੰਟੇ ਮਗਰੋਂ ਆ ਕੇ ਲਏ ਫੇਰੇ

ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਕਲਿਆਣ ਮੰਡਪ ਵਿੱਚ ਬੁੰਦੇਲਖੰਡ ਪਰਿਵਾਰ ਵੱਲੋਂ ਸਾਮੂਹਿਕ ਵਿਆਹ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ।

ਇਥੇ ਇਕੱਠੇ 11 ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ ਪਰ ਇੱਕ ਲਾੜੀ ਹੱਥਾਂ ਵਿੱਚ ਮਹਿੰਦੀ ਰਚਾਏ ਮੰਡਪ ਵਿੱਚ ਆਪਣੇ ਲਾੜੇ ਦੀ ਉਡੀਕ ਕਰਦੀ ਰਹੀ। ਲਾੜਾ ਤਿੰਨ ਘੰਟੇ ਬਾਅਦ ਆਪਣੇ ਵਿਆਹ ਵਿੱਚ ਪਹੁੰਚਿਆ। ਦਰਅਸਲ ਲਾੜਾ ਆਪਣਾ 10ਵੀਂ ਦਾ ਪੇਪਰ ਦੇਣ ਚਲਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ।

ਲਾੜੇ ਰਾਮਜੀਸੇਨ ਨੇ ਦੱਸਿਆ ਕਿ ਉਸ ਨੇ ਸਾਲ ਭਰ ਪੇਪਰ ਦੇਣ ਲਈ ਪੜ੍ਹਾਈ ਕੀਤੀ ਸੀ। ਉਸ ਨੂੰ ਲੱਗਾ ਕਿ ਪਹਿਲਾਂ ਪੇਪਰ ਦੇਣਾ ਜ਼ਰੂਰੀ ਹੈ ਇਸ ਲਈ ਉਸ ਨੇ ਵਿਆਹ ਤੋਂ ਪਹਿਲਾਂ ਪੇਪਰ ਦੇਣ ਦਾ ਫੈਸਲਾ ਕੀਤਾ।ਦੂਜੇ ਪਾਸੇ ਲਾੜੀ ਪ੍ਰੀਤੀ ਸੇਨ ਨੇ ਆਪਣੇ ਹੋਣ ਵਾਲੇ ਪਤੀ ਦੇ ਇਸ ਵਤੀਰੇ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਪੜ੍ਹਾਈ ਨੂੰ ਲ ਕੇ ਇੰਨੀ ਗੰਭੀਰਤਾ ਚੰਗੀ ਗੱਲ ਹੈ। ਜੇ ਉਹ ਪੇਪਰ ਦੇਣ ਨਾ ਜਾਂਦੇ ਤਾਂ ਉਨ੍ਹਾਂ ਦਾ ਪੂਰਾ ਸਾਲ ਖਰਾਬ ਹੋ ਜਾਂਦਾ।

ਲਾੜੇ ਰਾਮਜੀ ਦਾ 10ਵੀਂ ਸੋਸ਼ਲ ਸਾਇੰਸ ਦਾ ਪੇਪਰ ਸੀ। ਪੇਪਰ ਦੇ ਕੇ ਤਿੰਨ ਘੰਟੇ ਬਾਅਦ ਪਰਤ ਕੇ ਉਸ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ। ਉਸ ਨੇ ਕਿਹਾ ਕਿ ਅੱਜ ਜ਼ਿੰਦਗੀ ਦੀਆਂ ਦੋ ਪ੍ਰੀਖਿਆਵਾਂ ਹੋਈਆਂ। ਪਹਿਲਾ ਪੜ੍ਹਾਈ ਦਾ ਦੂਜਾ ਜ਼ਿੰਦਗੀ ਦਾ। ਉਮੀਦ ਹੈ ਦੋਵਾਂ ਤੋਂ ਸਫਲਤਾ ਮਿਲੇਗੀ।

Leave a Reply

Your email address will not be published.