ਵਾਤਾਵਰਨ ਸੁਧਾਰ ਲਈ ਸਰਕਾਰ ਦਾ ਕਲੀਨ ਟੈਕਨੋਲੋਜੀਜ਼ ਨੂੰ ਪ੍ਰਮੋਟ ਕਰਨ ਦਾ ਐਲਾਨ

ਕਿਸੇ ਸ਼ਹਿਰ ਜਾਂ ਦੇਸ਼ ਦੀ ਤਰੱਕੀ ਉੱਥੇ ਦੀ ਇੰਡਸਟਰੀ ਅਤੇ ਵਿਕਾਸ ਤੇ ਨਿਰਭਰ ਕਰਦੀ ਹੈ।

ਇਨ੍ਹਾਂ ਤੱਥਾਂ ਨਾਲ ਕੈਨੇਡਾ ਦੇਸ਼ ਦੇ ਮੋਹਰੀ ਦੇਸ਼ਾਂ ਵਿਚੋਂ ਇੱਕ ਹੈ, ਜੋ ਕਾਰੋਬਾਰੀਆਂ ਨੂੰ ਆਪਣੀ ਇੰਡਸਟਰੀ ਦਾ ਸੰਚਾਲਣ ਕਰਨ ਚ, ਮਦਦ ਕਰ ਰਿਹਾ ਹੈ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਰੱਖਣ ਲਈ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਮਕਸਦ ਨਾਲ ਓਟਾਵਾ ਅਲਬਰਟਾ ਦੀ ਕਲੀਨ  ਤਕਨਾਲੋਜੀ ਵਿੱਚ ਨਿਵੇਸ਼ ਕਰਨ ਦਾ ਐਲਾਨ ਕਰ ਰਿਹਾ ਹੈ।ਗਲੋਬਲ ਮਾਰਕੀਟ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਲਿਹਾਜ਼ਾ ਐਨਰਜੀ ਜਰੂਰਤਾਂ ਨੂੰ ਪੂਰਾ ਕਰਨ ਲਈ ਕਾਰਬਨ ਵੀ ਵਾਤਾਵਰਨ ਵਿੱਚ ਫੈਲਦੇ ਹਨ।ਕੈਨੇਡਾ ਦੇ ਲੋਕਾਂ ਨੂੰ ਬਿਹਤਰ ਵਾਤਾਵਰਣ ਦਿੱਤਾ ਜਾ ਸਕੇ ਇਸ ਲਈ ਸਰਕਾਰ ਨੇ ਇਸ ਤਕਨੀਕ ਨੂੰ ਬੇਹਤਰੀਨ ਤਰੀਕੇ ਨਾਲ ਪ੍ਰਮੋਟ ਕਰਨ ਦਾ ਫੈਂਸਲਾ ਲਿਆ ਹੈ।

ਇਨ੍ਹਾਂ ਕੋਸ਼ਿਸ਼ਾਂ ਨਾਲ ਵਪਾਰ ਵੀ ਉੱਨਤ ਹੋਵੇਗਾ ਅਤੇ ਵਾਤਾਵਰਣ ਦੀ ਸੰਭਾਲ ਵੀ ਹੋ ਸਕੇਗੀ।ਅਧਿਐਨ ਅਨੁਸਾਰ ਇਕੱਲੇ ਅਲਬਰਟਾ ਵਿੱਚ ਕਲੀਨ ਤਕਨਾਲੋਜੀ ਸੈਕਟਰ ਸਾਲ 2050 ਤੱਕ 170,000 ਨੌਕਰੀਆਂ ਅਤੇ $61 ਬਿਲੀਅਨ ਦਾ ਨਿਵੇਸ਼ ਦਾ ਯੋਗਦਾਨ ਅਰਥਵਿਵਸਥਾ ਵਿੱਚ ਪਵੇਗਾ। ਕੈਨੇਡਾ ਸਰਕਾਰ ਦਾ ਦਾਅਵਾ ਹੈ ਉਹ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ, ਤਾਂ ਜੋ ਕੈਨੇਡਾ ਕਲੀਨ ਤਕਨੀਕ ਸੋਲੂਸ਼ਨ ਅਤੇ ਡੇਵਲਪਮੈਂਟ ‘ਚ ਹਮੇਸ਼ਾ ਹੀ ਮੋਹਰੀ ਕਤਾਰ ਚ ਖੜ੍ਹਾ ਰਹੇ।

ਐਨਰਜੀ ਮੰਤਰੀ ਡੈਨੀਅਲ ਵੈਂਡਲ, ਅਤੇ ਟੁਰਿਯਮ ਮੰਤਰੀ ਰੈਂਡੀ ਬੋਇਸੋਨੌਲਟ ਦੇ ਅਨੁਸਾਰ $3 ਮਿਲੀਅਨ ਤੋ ਜਿਆਦਾ ਨਿਵੇਸ਼ ਦਾ ਸਹਿਯੋਗ ਉੱਭਰ ਰਹੇ ਪ੍ਰਾਈਵੇਟ ਸੈਕਟਰ ਨੂੰ ਆਕਰਸ਼ਿਤ ਕਰੇਗਾ, ਜਿਸ ਨਾਲ ਅਲਬਰਟਾ ਕਲੀਨ ਪ੍ਰੋਗਰਾਮ ਤਹਿਤ ਕਾਰੋਬਾਰ ਨੂੰ ਵਧਾਉਣ ਚ ਮਦਦ ਮਿਲੇਗੀ। ਇਸ ਫੈਡਰਲ ਯੋਗਦਾਨ ਵਿੱਚੋਂ $2.1 ਮਿਲੀਅਨ ਤੋਂ ਵੱਧ ਹੋਵੇਗਾ। ਇਹ ਪ੍ਰੋਗਰਾਮ ਫੈਡਰਲ ਫਡਿੰਗ ਯੂਨੀਵਰਸਿਟੀ ਆਫ ਕੈਲਗਰੀ ਅਤੇ ਪ੍ਰਾਈਵੇਟ ਕੰਪਨੀ ਅਵਤਾਰ ਇਨੋਵੇਸ਼ਨ ਦੇ ਸੰਯੁਕਤ ਪ੍ਰਿਆਸਾ ਨਾਲ ਪੁਰਾ ਕੀਤਾ ਜਾਵੇਗਾ।

ਯੂਨੀਵਰਸਿਟੀ ਦੇ ਇੱਕ ਹਿੱਸੇ ਵਿੱਚ ਇਸ ਪ੍ਰੋਗਰਾਮ ਦੇ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ। ਸੈਂਟਰ ਨੂੰ ਇਨੋਵੇਸ਼ਨ ਹੱਬ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਨਵੀ ਤਕਨੀਕ ਦਾ ਵਿਸਤਾਰ ਕਰਕੇ ਡੇਵਲਪਮੈਂਟ ਦੇ ਕੰਮਾਂ ਨੂੰ ਮਦਦ ਦਿੱਤੀ ਜਾ ਸਕੇ। ਇਹ ਸੈਂਟਰ ਵਿਸ਼ੇਸ਼ਕਰ ਨਵੀਂ ਕੰਪਨੀਆਂ ਸ਼ੁਰੂ ਕਰਨ ਵਾਲੇ ਕਾਰੋਬਾਰੀਆਂ ਨੂੰ ਜਰੂਰੀ ਤੱਥਾਂ ਤਹਿਤ ਜਾਣਕਾਰੀ ਅਤੇ ਹੋਰਨਾਂ ਪਹਿਲੂਆਂ ਤੇ ਮਦਦ ਦਿਲਾਵੇਗਾ। ਉਮੀਦ ਕੀਟੀ ਜਾਂਦੀ ਹੈ ਕਿ ਇਹ ਹੱਬ ਅਗਲੇ ਤਿੰਨ ਸਾਲਾਂ ਚ 25 ਨਵੇਂ ਵਪਾਰ ਸ਼ੁਰੂ ਕਰਨ ਕਰਨ ਚ ਮਦਦ ਕਰੇਗਾ ਅਤੇ ਹੋਰਨਾਂ ਸੈਕਟਰ ਨੂੰ ਵੀ ਸਹਿਯੋਗ ਦੇਵੇਗਾ। ਇਹਨਾਂ ਮੁੱਦਿਆਂ ਤੇ ਕੰਮ ਕਰ ਕੇ ਕਨੈਡਾ ਗਲੋਬਲ ਮਾਰਕੀਟ ਵਿੱਚ ਆਪਣੀ ਲੀਡਰਸ਼ਿਪ ਨੂੰ ਬਣਾਏ ਰੱਖਣ ਦਾ ਪ੍ਰਿਆਸ ਜਾਰੀ ਰੱਖੇਗਾ।

Leave a Reply

Your email address will not be published. Required fields are marked *