ਵਧਣ ਵਾਲੀ ਹੈ ਕੈਨੇਡਾ ਦੀ ਤਾਕਤ, ਹਵਾਈ ਬੇੜੇ ਚ ਸ਼ਾਮਲ ਹੋਣਗੇ 88 ਐੱਫ-35 ਲੜਾਕੂ ਜਹਾਜ

ਓਟਾਵਾ : ਕੈਨੇਡਾ ਅਮਰੀਕੀ ਸਰਕਾਰ ਅਤੇ ਲਾਕਹੀਡ ਮਾਰਟਿਨ ਤੋਂ 88 ਐੱਫ-35 ਲੜਾਕੂ ਜਹਾਜ਼ ਖਰੀਦਣ ਲਈ ਅੰਤਿਮ ਪੜਾਅ ਵਿੱਚ ਦਾਖਲ ਹੋ ਰਿਹਾ ਹੈ।

ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਆਨੰਦ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਦੇ ਹਵਾਲੇ ਨਾਲ ਦੱਸਿਆ ਕਿ ਇਹ ਫਲੀਟ ਮਤਲਬ ਬੇੜਾ ਕੈਨੇਡਾ ਦੀ ਆਰਕਟਿਕ ਪ੍ਰਭੂਸੱਤਾ ਨੂੰ ਵਧਾਏਗਾ, ਉੱਤਰੀ ਅਮਰੀਕਾ ਦੀ ਬਿਹਤਰ ਰੱਖਿਆ ਕਰੇਗਾ ਅਤੇ ਭਵਿੱਖ ਵਿੱਚ ਉਨ੍ਹਾਂ ਦੀਆਂ ਨਾਟੋ ਅਤੇ ਨੋਰਾਡ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਪੂਰਾ ਕਰੇਗਾ। ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਉਰਮੈਂਟ ਕੈਨੇਡਾ ਵੱਲੋਂ ਜਾਰੀ ਬਿਆਨ ਅਨੁਸਾਰ ਲੜਾਕੂ ਜਹਾਜ਼ ਸੌਦਾ ਰਾਇਲ ਕੈਨੇਡੀਅਨ ਏਅਰ ਫੋਰਸ (ਆਰਸੀਏਐਫ) ਵਿੱਚ 30 ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਮਹੱਤਵਪੂਰਨ ਨਿਵੇਸ਼ ਨੂੰ ਦਰਸਾਉਂਦਾ ਹੈ।

ਬਿਆਨ ਮੁਤਾਬਕ ਕੈਨੇਡਾ 2025 ਤੱਕ ਜਹਾਜ਼ਾਂ ਦੀ ਡਿਲੀਵਰੀ ਦੀ ਦਿਸ਼ਾ ਵਿਚ ਕੰਮ ਕਰੇਗਾ।ਕੈਨੇਡਾ ਇਹਨਾਂ ਭਵਿੱਖ ਦੇ ਲੜਾਕੂ ਜਹਾਜ਼ਾਂ ਦੀ ਸਪੁਰਦਗੀ ਲਈ ਬੁਨਿਆਦੀ ਢਾਂਚਾ ਅੱਪਗ੍ਰੇਡ ਕਰਨ ਲਈ ਦੋ ਠੇਕੇ ਦੇ ਕੇ ਦੋ ਮੁੱਖ ਓਪਰੇਟਿੰਗ ਬੇਸਾਂ, 4 ਵਿੰਗ ਕੋਲਡ ਲੇਕ ਅਤੇ 3 ਵਿੰਗ ਬੈਗੋਟਵਿਲੇ ਲਈ ਤਿਆਰੀ ਕਰ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਬੁਨਿਆਦੀ ਢਾਂਚਾ ਇਨ੍ਹਾਂ ਨਵੇਂ ਜਹਾਜ਼ਾਂ ਦੀ ਲੰਬੇ ਸਮੇਂ ਦੀ ਸਾਂਭ-ਸੰਭਾਲ ਅਤੇ ਸੰਚਾਲਨ ਵਿਚ ਸਹਾਇਤਾ ਕਰੇਗਾ। ਗੌਰਤਲਬ ਹੈ ਕਿ 1997 ਤੋਂ ਕੈਨੇਡਾ ਜੁਆਇੰਟ ਸਟ੍ਰਾਈਕ ਫਾਈਟਰ ਪ੍ਰੋਗਰਾਮ ਵਿੱਚ ਨਿਵੇਸ਼ ਕਰ ਰਿਹਾ ਹੈ, ਜਿਸ ਨੇ ਕੈਨੇਡੀਅਨ ਉਦਯੋਗ ਨੂੰ ਐਫ-35 ਸਪਲਾਈ ਚੇਨ ਦਾ ਹਿੱਸਾ ਬਣਨ ਦਾ ਮੌਕਾ ਪ੍ਰਦਾਨ ਕੀਤਾ ਹੈ ਅਤੇ ਜੋ ਐਫ-35 ਤੱਕ ਗਾਰੰਟੀਸ਼ੁਦਾ ਪਹੁੰਚ ਪ੍ਰਦਾਨ ਕਰਦਾ ਹੈ।ਜੁਆਇੰਟ ਸਟ੍ਰਾਈਕ ਫਾਈਟਰ ਪ੍ਰੋਗਰਾਮ ਅੰਤਰਰਾਸ਼ਟਰੀ ਪੱਧਰ ‘ਤੇ ਸਭ ਤੋਂ ਵੱਡਾ ਲੜਾਕੂ ਜਹਾਜ਼ ਪ੍ਰੋਗਰਾਮ ਹੈ ਅਤੇ ਕੈਨੇਡਾ ਅਮਰੀਕਾ, ਯੂਕੇ, ਇਟਲੀ, ਨੀਦਰਲੈਂਡ, ਨਾਰਵੇ, ਡੈਨਮਾਰਕ ਅਤੇ ਆਸਟ੍ਰੇਲੀਆ ਦੇ ਨਾਲ ਅੱਠ ਮੂਲ ਦੇਸ਼ਾਂ ਵਿੱਚੋਂ ਇੱਕ ਹੈ।

Leave a Reply

Your email address will not be published. Required fields are marked *