ਵਟਸਐੱਪ ਦੇ ਨਵੇਂ ਅਪਡੇਟ ਨਾਲ ਐਡਮਿਨ ਹੋ ਜਾਵੇਗਾ ਹੋਰ ਤਾਕਤਵਰ

ਵਟਸਐੱਪ ਇਨ੍ਹੀਂ ਦਿਨੀਂ ਨਵੇਂ ਅਪਡੇਟ ਦੀ ਟੈਸਟਿੰਗ ਕਰ ਰਿਹਾ ਹੈ, ਜਿਸ ਵਿਚ ਗਰੁੱਪ ਐਡਮਿਨ ਨੂੰ ਇਕ ਨਵੀਂ ਪਾਵਰ ਮਿਲਣ ਵਾਲੀ ਹੈ।

ਇਸ ਨਵੀਂ ਪਾਵਰ ਤਹਿਤ ਗਰੁੱਪ ਐਡਮਿਨ ਗਰੁੱਪ ‘ਚ ਮੌਜੂਦ ਕਿਸੇ ਵੀ ਸ਼ਖ਼ਸ ਦੇ ਮੈਸੇਜ ਨੂੰ ਡਿਲੀਟ ਕਰ ਸਕਦਾ ਹੈ। ਹੁਣ ਤਕ ਤੁਹਾਡੇ ਮੈਸੇਜ ਡਿਲੀਟ ਕਰਨ ਦੀ ਸਹੂਲਤ ਸਿਰਫ਼ ਤੁਹਾਡੇ ਤਕ ਹੀ ਸੀਮਤ ਸੀ, ਪਰ ਹੁਣ ਗਰੁੱਪ ‘ਚ ਤੁਹਾਡੇ ਮੈਸੇਜ ਨੂੰ ਐਡਮਿਨ ਵੀ ਡਿਲੀਟ ਕਰ ਸਕਦਾ ਹੈ।

ਵਟਸਐੱਪ ਅਪਡੇਟਸ ‘ਤੇ ਨਜ਼ਰ ਰੱਖਣ ਵਾਲੀ ਪਬਲੀਕੇਸ਼ਨ ਬੇਟਲ ਇਨਫ ਦੀ ਲੇਟੈਸਟ ਰਿਪੋਰਟ ‘ਚ ਇਸ ਨਵੇਂ ਅਪਡੇਟ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ, ਕੰਪਨੀ ਇਨ੍ਹੀਂ ਦਿਨੀਂ ਆਪਣੇ ਨਵੇਂ ਅਪਡੇਟ ਦੀ ਟੈਸਟਿੰਗ ਕਰ ਰਹੀ ਹੈ। ਇਸ ਅਪਡੇਟ ਦੇ ਰੋਲਆਉਟ ਹੋਣ ਤੋਂ ਬਾਅਦ ਇੰਸਟੈਂਟ ਮੈਸੇਜਿੰਗ ਐਪ ‘ਤੇ ਗਰੁੱਪ ਚਲਾਉਣ ਵਾਲੇ ਐਡਮਿਨ ਦੇ ਹੱਥ ‘ਚ ਗਰੁੱਪ ਦੀ ਕਮਾਨ ਹੋਵੇਗੀ ਤੇ ਉਹ ਕਿਸੇ ਵੀ ਸ਼ਖ਼ਸ ਦੇ ਇਤਰਾਜ਼ਯੋਗ ਮੈਸੇਜ ਨੂੰ ਖ਼ੁਦ ਡਿਲੀਟ ਕਰਨ ‘ਚ ਸਮਰੱਥ ਹੋਣਗੇ।ਰਿਪੋਰਟ ‘ਚ ਇਕ ਸਕ੍ਰੀਨਸ਼ਾਟ ਸ਼ੇਅਰ ਕੀਤਾ ਗਿਆ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਮੈਸੇਜ ਡਿਲੀਟ ਕੀਤੇ ਜਾਣ ਤੋਂ ਬਾਅਦ ਗਰੁੱਪ ਮੈਂਬਰਾਂ ਨੂੰ ਇਕ ਨੋਟੀਫਿਕੇਸ਼ਨ ਮਿਲੇਗਾ। ਇਸ ਵਿਚ ਜਾਣਕਾਰੀ ਮਿਲੇਗੀ ਕਿ ਉਨ੍ਹਾਂ ਦੇ ਜਾਂ ਫਿਰ ਗਰੁੱਪ ‘ਚ ਮੌਜੂਦ ਕਿਸੇ ਸ਼ਖ਼ਸ ਦੇ ਮੈਸੇਜ ਨੂੰ ਗਰੁੱਪ ਐਡਮਿਨ ਵੱਲੋਂ ਡਿਲੀਟ ਕਰ ਦਿੱਤਾ ਗਿਆ ਹੈ। ਹੁਣ ਤਕ ਡਿਲੀਟ ਫੋਰ ਐਵਰੀਵਨ ਫੀਚਰ ਦਾ ਇਸਤੇਮਾਲ ਕਰ ਕੇ ਸਿਰਫ਼ ਆਪਣੇ ਵ੍ਹਟਸਐਪ ਮੈਸੇਜ ਨੂੰ ਡਿਲੀਟ ਕੀਤਾ ਜਾ ਸਕਦਾ ਸੀ। ਹਾਲਾਂਕਿ ਜੇਕਰ ਤੁਸੀਂ ਕਿਸੇ ਵ੍ਹਟਸਐਪ ਗਰੁੱਪ ਨੂੰ ਚਲਾਉਂਦੇ ਹੋ ਤਾਂ ਤੁਸੀਂ ਨਵਾਂ ਅਪਡੇਟ ਆਉਣ ਤੋਂ ਬਾਅਦ ਕਿਸੇ ਦੇ ਵੀ ਮੈਸੇਜ ਨੂੰ ਡਿਲੀਟ ਕਰ ਸਕੋਗੇ। ਆਸਾਨ ਸ਼ਬਦਾਂ ‘ਚ ਕਹੀਏ ਤਾਂ ਪੂਰੀ ਤਰ੍ਹਾਂ ਨਾਲ ਗਰੁੱਪ ਦੀ ਕਮਾਨ ਐਡਮਿਨ ਦੇ ਹੱਥਾਂ ‘ਚ ਹੋਵੇਗੀ।ਵ੍ਹਟਸਐਪ ਗੁਰੱਪ ਦੀ ਕਮਾਨ ਐਡਮਿਨ ਨੂੰ ਸੌਂਪਣ ਦੇ ਨਾਲ-ਨਾਲ ਵ੍ਹਟਸਐਪ ‘ਤੇ ਮੈਸੇਜ ਡਿਲੀਟ ਕਰਨ ਦੀ ਮਿਆਦ ‘ਚ ਬਦਲਾਅ ਕੀਤੇ ਜਾ ਸਕਦੇ ਹਨ। ਰਿਪੋਰਟ ਦੀ ਮੰਨੀਏ ਤਾਂ ਆਉਣ ਵਾਲੇ ਅਪਡੇਟਸ ‘ਚ ਇਸ ਨੂੰ 2 ਤੋਂ 12 ਦਿਨ ਕੀਤਾ ਜਾਣ ਵਾਲਾ ਹੈ। ਫਿਲਹਾਲ ਇਹ ਫੀਚਰ ਸਿਰਫ਼ ਡਿਵੈੱਲਪਮੈਂਟ ਸਟੇਜ ‘ਤੇ ਹੀ ਹੈ…ਇਸ ਨੂੰ ਕਦੋਂ ਤਕ ਸਾਰੇ ਯੂਜ਼ਰਜ਼ ਲਈ ਰੋਲ ਆਉਟ ਕੀਤਾ ਜਾਵੇਗਾ, ਇਸ ਨਾਲ ਜੁੜੀ ਕਿਸੇ ਤਰ੍ਹਾਂ ਦੀ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Leave a Reply

Your email address will not be published. Required fields are marked *