ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਸਨ ਕਿ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਦਿੱਲੀ ਬੈਠੇ ਆਗੂ ਸਰਕਾਰ ਚਲਾਉਣਗੇ।
ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਤਾਜ਼ਾ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰੀਫ ਕੀਤੀ ਹੈ ਤੇ ਕਿਹਾ ਹੈ ਕਿ ਲੱਗਦਾ ਹੈ ਕਿ ਮਾਨ, ਦਿੱਲੀ ਲੀਡਰਸ਼ਿਪ ਦੇ ਪਰਛਾਵੇਂ ਵਿਚੋਂ ਬਾਹਰ ਆ ਗਏ ਹਨ।ਉਨ੍ਹਾਂ ਕਿਹਾ ਕਿ ਇਹ ਚੰਗਾ ਸੰਕੇਤ ਹੈ, ਪੰਜਾਬ ਖੁਦਮੁਖਤਿਆਰ ਮੁੱਖ ਮੰਤਰੀ ਦਾ ਹੱਕਦਾਰ ਹੈ, ਨਾ ਕਿ ਰਿਮੋਟ ਨਾਲ ਚੱਲਣ ਵਾਲੇ ਸੀਐਮ ਦਾ। ਉਨ੍ਹਾਂਂ ਆਮ ਆਦਮੀ ਪਾਰਟੀ ਉਤੇ ਤੰਜ ਕੱਸਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਹੱਥਾਂ ਵਿਚ ਕਮਾਨ ਲੈ ਲਈ ਹੈ, ਜੋ ਦਿੱਲੀ ਲੀਡਸ਼ਿੱਪ ਲਈ ਪਰੇਸ਼ਾਨੀ ਦਾ ਸਬੱਬ ਹੈ।
ਉਨ੍ਹਾਂ ਸਹੁੰ ਚੁੱਕ ਸਮਾਗਮ ਦੀ ਫੋਟੋੇ ਸਾਂਝੀ ਕਰਦੇ ਹੋਏ ਇਸ਼ਾਰਾ ਕੀਤਾ ਹੈ ਕਿ ਹਾਈਕਮਾਨ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਗੈਰਹਾਜ਼ਰ ਰਹੀ ਹੈ। ਇਸ ਉਤੇ ਉਨ੍ਹਾਂ ਨੇ ਲਿਖਿਆ ਹੈ-ਮਾਨ ਦਿੱਲੀ ਲੀਡਰਸ਼ਿਪ ਦੇ ਪਰਛਾਵੇਂ ਵਿਚੋਂ ਬਾਹਰ ਆ ਗਏ ਹਨ, ਇਹ ਚੰਗਾ ਸੰਕੇਤ ਹੈ, ਪੰਜਾਬ ਖੁਦਮੁਖਤਿਆਰ ਮੁੱਖ ਮੰਤਰੀ ਦਾ ਹੱਕਦਾਰ ਹੈ, ਨਾ ਕਿ ਰਿਮੋਟ ਨਾਲ ਚੱਲਣ ਵਾਲੇ ਸੀਐਮ ਦਾ।
Leave a Reply