ਲੰਬੇ ਸਮੇਂ ਤੋਂ ਆ ਰਹੀ ਹੈ ਖੰਘ, ਤਾਂ ਇਸ ਪਿੱਛੇ ਹੋ ਸਕਦੇ ਹਨ ਇਹ ਕਾਰਨ

ਲੰਬੇ ਸਮੇਂ ਤੋਂ ਆ ਰਹੀ ਹੈ ਖੰਘ, ਤਾਂ ਇਸ ਪਿੱਛੇ ਹੋ ਸਕਦੇ ਹਨ ਇਹ ਕਾਰਨ

ਕਦੀ ਅਜਿਹਾ ਵੀ ਸਮਾਂ ਸੀ ਜਦ ਖੰਘ-ਜ਼ੁਕਾਮ ਇਕ ਆਮ ਗੱਲ ਮੰਨੀ ਜਾਂਦੀ ਸੀ ਪਰ ਅੱਜ ਕੱਲ੍ਹ ਜੇ ਕੋਈ ਖੰਘਦਾਂ ਜਾਂ ਛਿਕਦਾ ਹੈ ਤਾਂ ਲੋਕ ਝੱਟ ਹੀ ਉਸ ਕੋਲੋਂ ਦੂਰੀ ਬਣਾ ਲੈਂਦੇ ਹਨ। ਅਜਿਪੇ ’ਚ ਜੇ ਤੁਸੀ ਇਸ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਇਹ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।

ਇਹ ਸੱਚ ਹੈ ਕਿ ਖੰਘ ਕੋਵਿਡ-19 ਦਾ ਸਭ ਤੋਂ ਆਮ ਲੱਛਣ ਹੈ, ਪਰ ਇਹੀ ਇਕ ਲੱਛਣ ਨਹੀਂ ਹੈ। ਆਮਤੌਰ ਤੇ ਲਗਾਤਾਰ ਆ ਰਹੀ ਖੰਘ ਕਿਸੇ ਗੰਭੀਰ ਬਿਮਾਰੀ ਨਾਲ ਨਹੀਂ ਜੁੜੀ ਹੁੰਦੀ, ਪਰ ਫਿਰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਸਮੇਂ ਸਿਰ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ। ਅੱਜ-ਕਲ ਖੰਘ ਜੇਕਰ ਜ਼ਿਆਦਾ ਹੈ, ਤਾਂ ਸਭ ਤੋਂ ਪਹਿਲਾਂ ਕੋਵਿਡ-19 ਟੈਸਟ ਕਰਵਾਓ।

ਲਗਾਤਾਰ ਖੰਘ ਦੇ ਮੁੱਖ ਕਾਰਨ

ਅਸਥਮਾ

ਫੇਫੜਿਆਂ ਦੀ ਇਕ ਆਮ ਬਿਮਾਰੀ ਹੈ-ਅਸਥਮਾ। ਇਸ ਬਿਮਾਰੀ ’ਚ ਹਵਾ ਮਾਰਗ ’ਚ ਸੋਜ ਪੈਦਾ ਹੋ ਜਾਂਦੀ ਹੈ। ਇਸ ’ਚ ਬਲਗ਼ਮ ਵੱਧਣ ਨਾਲ ਸਾਹ ਲੈਣ ’ਚ ਰੁਕਾਵਟ ਹੋਣ ਲੱਗਦੀ ਹੈ। ਲੰਮੇ ਸਮੇਂ ਤੋ ਖੰਘ ਇਸ ਬਿਮਾਰੀ ਦੇ ਆਮ ਲੱਛਣਾਂ ’ਚੋਂ ਇਕ ਹੈ। ਅਸਥਮਾ ਦੇ ਲੱਛਣ ਬਦਲਦੇ ਮੌਸਮ ਅਤੇ ਹੋਰ ਕਈ ਕਾਰਨਾਂ ਕਰਕੇ ਬਦਲ ਸਕਦੇ ਹਨ।

ਸ੍ਰਕਰਮਣ

ਕੀ ਤੁਹਾਨੂੰ ਹਾਲ ’ਚ ਹੀ ਕਿਸੇ ਵੀ ਤਰ੍ਹਾਂ ਦਾ ਸ੍ਰਕਰਮਣ ਹੋਇਆ ਸੀ? ਜੇਕਰ ਹਾਂ, ਤਾਂ ਤੁਹਾਡੀ ਲਗਾਤਾਰ ਖੰਘ ਉਸ ਦਾ ਹੀ ਇਕ ਨਤੀਜਾ ਹੋ ਸਕਦੀ ਹੈ। ਫਲੂ, ਨਮੋਨੀਆ ਵਰਗੇ ਸ੍ਰਕਰਮਣਾਂ ਵਿਚ ਖਾਂਸੀ , ਥਕਾਵਟ ਵਰਗੇ ਲੱਛਣ ਰਿਕਵਰੀ ਤੋਂ ਬਾਅਦ ਵੀ ਰਹਿ ਸਕਦੇ ਹਨ।

ਪੋਸਟਨੇਜ਼ਲ ਡਿ੍ਰਪ

ਨੱਕ ਤੋ ਬਲਗਮ ਦਾ ਜ਼ਿਆਦਾ ਉਤਪਾਦਨ ਗਲੇ ’ਚ ਆ ਸਕਦਾ ਹੈ। ਇਸ ਵਿਚ ਜਲਨ ਅਤੇ ਲਗਾਤਾਰ ਖੰਘ ਹੋ ਸਕਦੀ ਹੈ। ਇਸ ਨੂੰ ਅਪਰ ਇਯਰਵੇ ਕਫ ਸਿੰਡੋ੍ਰਮ ਵੀ ਕਿਹਾ ਜਾਂਦਾ ਹੈ।

ਸੀ.ਓ.ਪੀ.ਡੀ.

ਕ੍ਰੋਂਨਿਕ ਆਬਸਟ੍ਰਿਕਟਿਵ ਡਿਜ਼ੀਜ਼, ਜਿਸ ਨੂੰ ਆਮ ਤੌਰ ਤੇ ਸੀਓਪੀਡੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਇਕ ਫੇਫੜਿਆਂ ਦੀ ਬਿਮਾਰੀ ਹੈ। ਇਸ ਬਿਮਾਰੀ ਦਾ ਲੱਛਣ ਹੈ ਲਗਾਤਾਰ ਖੰਘ ਆਉਣਾ ਹੈ।

Leave a Reply

Your email address will not be published. Required fields are marked *