ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

Home » Blog » ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼
ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਨਵੀਂ ਦਿੱਲੀ / ਸ਼ਾਇਦ ਅਜੇ ਵੀ ਲੋਕਾਂ ਨੂੰ ਪਿਛਲੇ ਸਾਲ ਤਾਲਾਬੰਦੀ ਦੌਰਾਨ ਪ੍ਰਵਾਸੀਆਂ ਵਲੋਂ ਆਪਣੇ ਜੱਦੀ ਇਲਾਕਿਆਂ ਵੱਲ ਕੀਤੀ ਗਈ ਬੇਹੱਦ ਮੁਸ਼ਕਿਲ ਭਰੀ ਹਿਜਰਤ ਭਲੀ-ਭਾਂਤ ਯਾਦ ਹੋਵੇਗੀ, ਜਦੋਂ ਨਿੱਕੇ-ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਪੈਦਲ ਹੀ ਇਸ ਦੁੱਖ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਸੀ |

ਹੁਣ ਕੋਰੋਨਾ ਦੇ ਵਧੇ ਮਾਮਲਿਆਂ ਕਾਰਨ ਦਿੱਲੀ ਸਮੇਤ ਕੁਝ ਸੂਬਿਆਂ ਵਲੋਂ ਕੀਤੀ ਗਈ ਤਾਲਾਬੰਦੀ ਨੇ ਇਕ ਵਾਰ ਫਿਰ ਲਗਭਗ ਉਹੀ ਹਾਲਾਤ ਪੈਦਾ ਕਰ ਦਿੱਤੇ ਹਨ | ਨਿਪਾਲ ਤੋਂ ਰੋਜ਼ਾਨਾ ਦਿਹਾੜੀ ਕਰਨ ਵਾਲੀ ਗੀਤਾ ਕੁਮਾਰੀ ਨੂੰ ਡਰ ਸਤਾ ਰਿਹਾ ਹੈ ਕਿ ਦਿੱਲੀ ਵਿਚ ਲਗਾਈ ਤਾਲਾਬੰਦੀ ਪਿਛਲੇ ਸਾਲ ਵਾਂਗ ਵਧਾ ਦਿੱਤੀ ਜਾਵੇਗੀ ਅਤੇ ਉਸ ਦਾ ਪਰਿਵਾਰ ਜਲਦ ਹੀ ਕੰਮ ਤੋਂ ਹੱਥ ਧੋਹ ਬੈਠੇਗਾ | ਆਪਣੇ ਪਰਿਵਾਰ ਸਮੇਤ ਦਿੱਲੀ ਦੇ ਕੌਸ਼ੰਬੀ ਬੱਸ ਅੱਡੇ ‘ਤੇ ਘਰ ਜਾਣ ਦਾ ਇੰਤਜ਼ਾਰ ਕਰ ਰਹੀ ਗੀਤਾ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਤਾਲਾਬੰਦੀ ਪਿਛਲੇ ਸਾਲ ਵਾਂਗ ਵਧਾ ਦਿੱਤੀ ਜਾਵੇਗੀ ਅਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਰੇ ਤਰ੍ਹਾਂ ਦੇ ਨਿਰਮਾਣ ਦੇ ਕੰਮ ਲੰਬੇ ਸਮੇਂ ਤੱਕ ਰੁਕ ਜਾਣਗੇ, ਸਾਨੂੰ ਡਰ ਹੈ ਕਿ ਫਿਰ ਅਸੀਂ ਕਿੱਥੋਂ ਖਾਵਾਂਗੇ? ਪਿਛਲੇ ਸਾਲ ਵੀ ਅਸੀਂ ਕਾਫੀ ਸਮਾਂ ਸਥਿਤੀ ਆਮ ਹੋਣ ਦਾ ਇੰਤਜ਼ਾਰ ਕੀਤਾ ਸੀ ਪਰ ਆਖਰ ਵਿਚ ਸਥਿਤੀ ਹੋਰ ਬਦਤਰ ਹੋਣ ਤੋਂ ਬਾਅਦ ਸਾਨੂੰ ਘਰ ਜਾਣਾ ਪਿਆ ਸੀ | ਉਸ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਹਾਂ ਅਤੇ ਮੌਜੂਦਾ ਸਥਿਤੀ ਵਿਚ ਕੋਈ ਕੰਮ ਨਹੀਂ ਚੱਲ ਰਿਹਾ |

Leave a Reply

Your email address will not be published.