ਲੇਖਿਕਾ, ਮਾਡਲ ਤੇ ਐਕਟਰ-ਚੀਨਾਰ ਸ਼ਾਹ

ਮੰਗਤ ਗਰਗ ਮਨੁੱਖੀ ਰਿਸ਼ਤੇ ਕੁਝ ਪ੍ਰਵਾਨ ਚੜ੍ਹਦੇ ਹਨ ਤੇ ਕੁਝ ਵਕਤ ਤੋਂ ਪਹਿਲਾਂ ਹੀ ਮੁਰਝਾ ਜਾਂਦੇ ਹਨ, ਮਰ ਮੁੱਕ ਜਾਂਦੇ ਹਨ।

ਪ੍ਰਵਾਨ ਚੜ੍ਹਨ ਵਾਲੇ ਰਿਸ਼ਤੇ ਨਦੀ ਦੇ ਪਾਣੀ ਵਾਂਗ ਵਹਿੰਦੇ ਰਹਿੰਦੇ ਹਨ; ਮਰਦੇ ਉਹ ਰਿਸ਼ਤੇ ਹਨ, ਜਿਨ੍ਹਾਂ ਵਿਚ ਖੜੋਤ ਆ ਜਾਏ। ਸਾਰੇ ਮਨੁੱਖੀ ਰਿਸ਼ਤੇ ਇਕੋ ਜਿਹੇ ਨਹੀਂ ਹੁੰਦੇ। ਉਨ੍ਹਾਂ ਨੂੰ ਕਿਸੇ ਪਰਿਭਾਸ਼ਾ ਵਿਚ ਬੰਦ ਨਹੀਂ ਕੀਤਾ ਜਾ ਸਕਦਾ। ਰਿਸ਼ਤਿਆਂ ਦਾ ਆਧਾਰ ਦੋ ਵਿਅਕਤੀਆਂ ਦੀ ਉਸ ਸਾਂਝ ਤੇ ਬਣਦਾ ਹੈ, ਜਿਸ ਵਿਚ ਸਵਾਰਥ ਨਹੀਂ ਹੁੰਦਾ, ਚਾਪਲੂਸੀ ਨਹੀਂ ਹੁੰਦੀ, ਕਿਸੇ ਦੀ ਨਿੰਦਾ ਤੇ ਚੁਗਲੀ ਨਹੀਂ ਹੁੰਦੀ। ਰਿਸ਼ਤੇ ਉਹ ਹੀ ਪ੍ਰਵਾਨ ਚੜ੍ਹਦੇ ਹਨ, ਜਿਨ੍ਹਾਂ ਵਿਚ ਗੁਣਾਂ ਦੀ ਸਾਂਝ ਹੁੰਦੀ ਹੈ। ਰਿਸ਼ਤੇ ਇਕ-ਦੂਜੇ ਦਾ ਭਲਾ ਲੋਚਦੇ ਹਨ। ਮਨੁੱਖੀ ਰਿਸ਼ਤਿਆਂ ‘ਚ ਰੱਬ ਆਪ ਵੱਸਦਾ ਹੈ ਤੇ ਗੁਰੂ ਅਰਜਨ ਦੇਵ ਜੀ ਇਸ ਵਿਚਾਰ ਦੀ ਪੁਸ਼ਟੀ ਕਰਦਿਆਂ ਫਰਮਾਉਂਦੇ ਹਨ, ਸਾਜਨ ਮੀਤ ਹਮਾਰਾ ਸੋਈ॥ ਏਕੁ ਦਿ੍ੜਾਏ ਦੁਰਮਤਿ ਖੋਈ॥ ਮਨੁੱਖੀ ਰਿਸ਼ਤਿਆਂ ਦੀ ਵਿਆਖਿਆ ਨੂੰ ਕਿਸੇ ਵੀ ਅਜੋਕੇ ਸਾਇੰਟਿਿਫਕ ਯੁਗ ਵਿਚ ਕਿਸੇ ਵੀ ਚੌਖਟੇ ‘ਚ ਫਿੱਟ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਇਨ੍ਹਾਂ ਰੰਗਾਂਚ ਸਿਮਟ ਕੇ ਹੋਰ ਵੀ ਕਈ ਰੰਗਾਂ ਚ ਸਾਡੇ ਸਾਹਮਣੇ ਦਰਪੇਸ਼ ਹੁੰਦੀ ਹੈ।

ਜਿਵੇਂ ਪ੍ਰਯਾਗ ਦੇ ਸੰਗਮਚ ਗੰਗਾ ਜਮਨਾ ਤੋਂ ਇਲਾਵਾ ਸਰਸਵਤੀ ਨਦੀ ਅਜਿਹੇ ਰਿਸ਼ਤਿਆਂ ਦੀ ਮਹਿਕ ਹੁੰਦੀ ਹੈ; ਤੇ ਉਨ੍ਹਾਂ ਚ ਇੱਕ ਅਨਹਦ ਨਾਦ ਵੀ ਵੱਜਦਾ ਹੈ, ਜੋ ਸਾਡੇ ਕੰਨਾਂਚ ਹੀ ਨਹੀਂ ਗੂੰਜਦਾ, ਸਾਡੀ ਰੂਹ ਤੇ ਅੰਤਰ ਆਤਮਾ ਚ ਵੱਜਦਾ ਰਹਿੰਦਾ ਹੈ। ਕੁਝ ਅਜਿਹਾ ਰਿਸ਼ਤਾ ਸੀ ਮੇਰਾ ਚੀਨਾਰ ਸ਼ਾਹ ਨਾਲ। ਚੀਨਾਰ ਸ਼ਾਹ ਇਕ ਸਾਹਿਤਕ ਨਾਮ ਹੀ ਨਹੀਂ, ਸਮਾਂ ਪਾ ਕੇ ਇਹ ਰਿਸ਼ਤਾ ਆਪਣੀ ਹੁਨਾਰਤੇ ਪੁੱਜ ਗਿਆ। ਇਸ ਰਿਸ਼ਤੇ ਨੂੰ ਪਾਲੀ ਰੱਖਣਾ ਹੀ ਮੇਰੀ ਇਬਾਦਤ ਸੀ। ਅਜਿਹੇ ਰਿਸ਼ਤਿਆਂ ਵਿਚ ਰਿਵਰਸ ਗੇਅਰ ਦੀ ਵਰਤੋਂ ਕਦੀ ਨਹੀਂ ਕਰਨੀ ਪੈਂਦੀ, ਭਾਵੇਂ ਮੈਂ ਵਰਤਮਾਨ ਚ ਜੀਅ ਰਿਹਾ ਹਾਂ, ਪਰ ਕਦੇ-ਕਦੇ ਮੇਰੀਆਂ ਅੱਖਾਂ ਸਾਹਮਣੇ ਪੂਰੀ ਜ਼ਿੰਦਗੀ ਇੱਕ ਇਕਾਈ ਵਾਂਗ, ਇੱਕ ਪ੍ਰਸ਼ਨ ਚਿੰਨ੍ਹ ਬਣ ਕੇ ਖੜ੍ਹੀ ਹੋ ਜਾਂਦੀ ਹੈ। ਚੀਨਾਰ ਸ਼ਾਹ ਦੀ ਹਿੰਦੀ, ਅੰਗਰੇਜ਼ੀ ਵਿਚ ਲਿਖੀ ਬਾਕਾਮਾਲ ਸ਼ਾਇਰੀ ਕਰਕੇ ਉਸ ਨੂੰ ਅਕਸਰ ਪ੍ਰਵੀਨ ਸ਼ਾਕਿਰ ਕਹਿ ਕੇ ਸੰਬੋਧਨ ਕਰਦਾ ਹਾਂ।

ਚੀਨਾਰ ਸ਼ਾਹ ਦਾ ਇਕ ਖੂਬਸੂਰਤ ਸ਼ੇਅਰ ਹੈ, ਮਰਨੇ ਵਾਲੇ ਸੇ ਨਹੀਂ ਪੂਛਤੇ ਖਵਾਹਿਸ਼ ਚੀਨਾਰ, ਜ਼ਿੰਦਗੀ ਮਾਂਗ ਲੀ ਉਸ ਨੇ ਤੋ ਕਹਾਂ ਜਾਓਗੇ। ਚੀਨਾਰ ਸ਼ਾਹ ਕਈ ਕਿਤਾਬਾਂ ਵੀ ਸੰਪਾਦਨ ਕਰ ਚੁਕੀ ਹੈ। ਦੇਸ਼ ਤੇ ਵਿਦੇਸ਼ ਦੇ ਅਣ-ਗਿਣਤ ਅਖਬਾਰਾਂ ਤੇ ਰਸਾਲਿਆਂ ਵਿਚ ਹਿੰਦੀ ਤੇ ਅੰਗਰੇਜ਼ੀ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੇਖ ਛਪ ਚੁਕੇ ਹਨ। ਇਨ੍ਹਾਂ ਨੂੰ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਸਨਮਾਨਿਤ ਕਰ ਚੁਕੀਆਂ ਹਨ। ਬਹੁਤ ਹੀ ਸੂਖਮ ਹਿਰਦੇ ਦੀ ਮਲਿਕਾ ਚੀਨਾਰ ਸ਼ਾਹ ਦਾ ਜਨਮ ਗੁਜਰਾਤ ਦੇ ਅਹਿਮਦਾਬਾਦ ਸ਼ਹਿਰਚ ਪਿਤਾ ਸਵਰਗੀ ਸ੍ਰੀ ਭਾਰਤ ਭਾਈ ਸ਼ਾਹ ਤੇ ਮਾਤਾ ਨੈਣਾ ਬੇਨ ਦੇ ਘਰ 10 ਅਗਸਤ 1982 ਨੂੰ ਹੋਇਆ। ਆਪਣੇ ਵਕਤ ਦੇ ਨਾਮੀ ਲੇਖਕ ਰਹੇ ਆਪਣੇ ਮਾਤਾ-ਪਿਤਾ ਨੂੰ ਉਹ ਆਪਣਾ ਆਦਰਸ਼ ਮੰਨਦੀ ਹੈ। ਲਿਖਣ ਦੀ ਪ੍ਰੇਰਨਾ ਦੋਹਾਂ ਤੋਂ ਮਿਲੀ। ਚੀਨਾਰ ਸ਼ਾਹ ਦੇ ਦਾਦਾ ਸ੍ਰੀ ਨਿਹਾਲ ਚੰਦ 1947 ਤੋਂ ਪਹਿਲਾਂ ਗੁਜਰਾਤ ਕਾਂਗਰਸ ਦੇ ਪ੍ਰਧਾਨ ਸਨ ਤੇ ਇਕ ਇਮਾਨਦਾਰ ਆਜ਼ਾਦੀ ਘੁਲਾਟੀਏ ਸਨ।

ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਨਾਲ ਪਰਿਵਾਰਕ ਸਬੰਧ ਸਨ। ਚੀਨਾਰ ਦੇ ਦਾਦਾ ਜੀ ਨੇ ਪੰਡਤ ਜਵਾਹਰ ਲਾਲ ਨਹਿਰੂ ਦੇ ਨਾਂ ਤੇ ਆਪਣੀ ਦਾਲ ਮਿੱਲ ਦਾ ਨਾਮ ਰੱਖਿਆ ਅਤੇ ਆਪਣੇ ਕਸਬੇ ਸੁਰਿੰਦਰ ਨਗਰ, ਜੋ ਅਹਿਮਦਾਬਾਦ ਤੋਂ ਦੋ ਘੰਟੇ ਦੀ ਦੂਰੀਤੇ ਹੈ, ਉਥੇ ਨਿਹਾਲ ਚੰਦ ਦੇ ਨਾਮ ਤੇ ਇਕ ਵੱਡੀ ਲਾਇਬ੍ਰੇਰੀ ਦੀ ਸਥਾਪਨਾ ਕਰਵਾਈ। ਬਹੁਤ ਸਾਰੇ ਗਰੀਬ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ। ਚੀਨਾਰ ਸ਼ਾਹ ਦੇ ਪਿਤਾ ਵੀ ਇੱਕ ਵੱਡੇ ਬਿਜਨਸਮੈਨ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਲੋਕਾਂ ਦੀ ਭਲਾਈ ਲਈ ਸਮਾਜ ਸੇਵੀ ਵਜੋਂ ਕੰਮ ਕੀਤਾ। ਮਾਤਾ ਕਈ ਸਾਲ ਲਾਇਨ ਕਲੱਬ ਅਹਿਮਦਾਬਾਦ ਦੀ ਸੈਕਟਰੀ ਵੀ ਰਹੀ ਤੇ ਕੁਝ ਹੋਰ ਸਮਾਜਿਕ ਸੰਸਥਾਵਾਂ ਨਾਲ ਜੁੜੀ ਰਹੀ, ਜੋ ਗਰੀਬ ਪਰਿਵਾਰ ਦੀਆਂ ਕੁੜੀਆਂ ਦੇ ਵਿਆਹ ਤੇ ਬੇਸਹਾਰਾ ਬੱਚਿਆਂ ਦੀ ਮਦਦ ਕਰਦੀ ਹੈ।

ਫਿਲਮੀ ਲੁਕ ਹੋਣ ਕਰਕੇ ਚੀਨਾਰ ਵੱਖ-ਵੱਖ ਕੰਪਨੀਆਂ ਦੇ ਬ੍ਰਾਂਡਾਂ ਲਈ ਮਾਡਲੰਿਗ ਵੀ ਕਰ ਚੁਕੀ ਹੈ ਤੇ ਆਉਣ ਵਾਲੇ ਸਮੇਂ ਵਿਚ ਬਾਲੀਵੁੱਡ ਦੇ ਕੁਝ ਪ੍ਰਾਜੈਕਟਾਂ ਵਿਚ ਵੀ ਨਜ਼ਰ ਆਵੇਗੀ। ਕੋਮਲ ਹਿਰਦੇ ਦੀ ਮਲਿਕਾ ਹੋਣ ਕਰਕੇ ਹਮੇਸ਼ਾ ਗਰੀਬ ਤੇ ਲਾਚਾਰ ਲੋਕਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੀ ਹੈ। ਉਹ ਸਕੂਲ ਵੇਲੇ ਤੋਂ ਹੀ ਲਿਖ ਰਹੀ ਹੈ। ਹਿੰਦੀ ਸੰਪੂਰਨ ਕਾਵਿ-ਸੰਗ੍ਰਹਿ ਛਪ ਕੇ ਜਲਦੀ ਹੀ ਪਾਠਕਾਂ ਦੇ ਸਨਮੁੱਖ ਹੋਵੇਗਾ। ਉਸ ਦੀ ਖੂਬਸੂਰਤ ਸ਼ਾਇਰੀ ਸੁਣਨ ਦਾ ਮੈਨੂੰ ਵੀ ਮੌਕਾ ਮਿਿਲਆ ਹੈ, ਮਛਲੀਆਂ ਵੀ ਖੁਸ਼ ਹੋ ਗਈ, ਯੇਹ ਜਾਨ ਕਰ ਆਦਮੀ ਭੀ ਆਦਮੀ ਕੋ ਜਾਲ ਮੇਂ ਫਸਾਨੇ ਲਗਾ ਹੈ। ਚੀਨਾਰ ਸ਼ਾਹ ਪਾਣੀਚ ਉਪਜ ਰਹੀਆਂ ਲਹਿਰਾਂ ਵਾਂਗ ਅਡੋਲ ਕਿਸੇ ਗਹਿਰਾਈ `ਚ ਉਤਰਨ ਦੀ ਜਾਂਚ ਜਾਣਦੀ ਹੈ। ਮੇਰੀ ਦੁਆ ਹੈ ਕਿ ਉਸ ਦੀ ਉਰਦੂ, ਹਿੰਦੀ ਦੀ ਸ਼ਾਇਰੀ ਹੋਰ ਵੀ ਬੁਲੰਦੀਆਂ ਛੂਹੇ।

Leave a Reply

Your email address will not be published. Required fields are marked *