ਲੁਧਿਆਣਾ ਨਾਲ ਸਬੰਧਿਤ ਵਿਗਿਆਨੀ ਔਲਖ ਵਲੋਂ ਕੋਰੋਨਾ ਤੋਂ ਬਚਾਅ ਲਈ ਦਵਾਈ ਖੋਜਣ ਦਾ ਦਾਅਵਾ

Home » Blog » ਲੁਧਿਆਣਾ ਨਾਲ ਸਬੰਧਿਤ ਵਿਗਿਆਨੀ ਔਲਖ ਵਲੋਂ ਕੋਰੋਨਾ ਤੋਂ ਬਚਾਅ ਲਈ ਦਵਾਈ ਖੋਜਣ ਦਾ ਦਾਅਵਾ
ਲੁਧਿਆਣਾ ਨਾਲ ਸਬੰਧਿਤ ਵਿਗਿਆਨੀ ਔਲਖ ਵਲੋਂ ਕੋਰੋਨਾ ਤੋਂ ਬਚਾਅ ਲਈ ਦਵਾਈ ਖੋਜਣ ਦਾ ਦਾਅਵਾ

ਲੁਧਿਆਣਾ / ਡਰੱਗ ਲਾਇਸੈਂਸਿੰਗ ਅਥਾਰਿਟੀ ਪੰਜਾਬ, ਡਾਇਰੈਕਟੋਰੇਟ ਆਫ ਆਯੁਰਵੇਦਾ ਤੇ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸਲਾਹ ਅਤੇ ਨਿਰਦੇਸ਼ਾਂ ਅਨੁਸਾਰ ਗ੍ਰੇਗਰ ਮੈਂਡਲ ਇੰਸਟੀਚਿਊਟ ਫਾਰ ਰਿਸਰਚ ਇਨ ਜੇਨੇਟਿਕਸ ਨੇ ਡਰੱਗ ਆਫ ਚੁਆਇਸ ਫਾਰ ਕੋਰੋਨਾ ਨਾਮਕ ਦਵਾਈ ਦੀ ਖੋਜ ਸਬੰਧੀ ਵਿਸਥਾਰ ਪ੍ਰਾਜੈਕਟ ਰਿਪੋਰਟ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਿਆ ਨੂੰ ਭੇਜੀ ਹੈ |

ਕਿ੍ਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ‘ਚ ਲੈਕਚਰਾਰ ਰਹਿ ਚੁੱਕੇ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਅੰਤਰਰਾਸ਼ਟਰੀ ਪੇਟੇਂਟ ਹੋਲਡਰ ਦਵਾ ਵਿਗਿਆਨੀ ਬੀ.ਐਸ. ਔਲਖ ਨੇ ਦੱਸਿਆ ਕਿ ਵੱਖ-ਵੱਖ ਬੀਮਾਰੀਆਂ ਲਈ ਦਵਾਈਆਂ ਦੀ ਖੋਜ ਕਰਨਾ ਉਨ੍ਹਾਂ ਦਾ ਸ਼ੌਕ ਹੈ | ਉਨ੍ਹਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਖੋਜ ਸਦਕਾ ਹੀ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਦੱਖਣੀ ਅਫਰੀਕਾ ਤੇ ਨਿਊਜੀਲੈਂਡ ਦੀਆਂ ਸਰਕਾਰਾਂ ਮੈਮੇਲੀਅਨ ਸੈਕਸ ਫਿਕਸਰ ਨਾਮਕ ਦਵਾਈ ਦੀ ਖੋਜ ਕਰਨ ‘ਤੇ ਉਨ੍ਹਾਂ ਨੂੰ ਮੈਡੀਸਨ ਰਿਸਰਚ ਪੇਟੇਂਟ ਵਜੋਂ ਸਨਮਾਨਿਤ ਕਰ ਚੁੱਕੀਆਂ ਹਨ ਜਦ ਕਿ ਕੋਰੋਨਾ ਲਈ ਲੱਭੀ ਗਈ ਦਵਾਈ ਉਨ੍ਹਾਂ ਦੀ ਦੂਸਰੀ ਖੋਜ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਹ ਇਕ ਬਰੌਡ ਸਪੈਕਟ੍ਰਮ ਐਂਟੀਵਾਇਰਲ ਦਵਾਈ ਹੈ, ਜੋ ਵਾਇਰਸ ਦੇ ਕਈ ਰੂਪਾਂ ‘ਤੇ ਅਸਰਦਾਇਕ ਹੈ |

Leave a Reply

Your email address will not be published.