ਲੁਧਿਆਣਾ ਟੋਲ ਪਲਾਜ਼ਾ ਤੇ ਦਿਨ ਦਿਹਾੜੇ ਗਨ ਪੁਆਇੰਟ ਤੇ ਬੱਸ ਚ ਸਵਾਰੀਆਂ ਨਾਲ ਹੋਈ ਲੁੱਟ

ਲੁਧਿਆਣਾ ਟੋਲ ਪਲਾਜ਼ਾ ਤੇ ਦਿਨ ਦਿਹਾੜੇ ਗਨ ਪੁਆਇੰਟ ਤੇ ਬੱਸ ਚ ਸਵਾਰੀਆਂ ਨਾਲ ਹੋਈ ਲੁੱਟ

ਲੁਧਿਆਣਾ : ਪਿਸਤੌਲ ਅਤੇ ਹੋਰ ਹਥਿਆਰਾਂ ਦੀ ਨੋਕ ‘ਤੇ ਸਕੂਟਰ ਸਵਾਰ ਦੋ ਬਦਮਾਸ਼ਾਂ ਨੇ ਪੀਆਰਟੀਸੀ ਦੀ ਬੱਸ ਰੋਕ ਕੇ ਕੰਡਕਟਰ ਕੋਲੋਂ ਨਕਦੀ ਲੁੱਟ ਲਈ। ਜਦੋਂ ਕੰਡਕਟਰ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ 20 ਹਜ਼ਾਰ ਦੀ ਨਕਦੀ ਅਤੇ ਚੇਨ ਲੁੱਟ ਕੇ ਫਰਾਰ ਹੋ ਗਏ। ਇਸ ਦੇ ਨਾਲ ਹੀ ਸੂਚਨਾ ਦੇਣ ਦੇ ਬਾਵਜੂਦ ਪੁਲਸ ਕਾਫੀ ਦੇਰ ਤੱਕ ਮੌਕੇ ‘ਤੇ ਨਹੀਂ ਪਹੁੰਚੀ, ਜਿਸ ਕਾਰਨ ਰਾਹਗੀਰਾਂ ਨੇ ਸੜਕ ‘ਤੇ ਬੈਠ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮੁਸਾਫ਼ਰਾਂ ਦੇ ਰੋਸ ਕਾਰਨ ਨੈਸ਼ਨਲ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ। ਹਾਲਾਂਕਿ ਜਾਮ ਖਤਮ ਹੋਣ ਤੋਂ ਬਾਅਦ ਟਰੈਫਿਕ ਬਹਾਲ ਹੋ ਗਿਆ ਹੈ। ਸਵੇਰੇ ਬੱਸ ਸਟੈਂਡ ਤੋਂ ਨਿਕਲ ਕੇ ਬੱਸ ਜਲੰਧਰ ਬਾਈਪਾਸ ਪਹੁੰਚੀ ।

ਕੁਝ ਸਵਾਰੀਆਂ ਬਿਠਾਉਣ ਤੋਂ ਬਾਅਦ ਡਰਾਈਵਰ ਨੇ ਬੱਸ ਤੋਰ ਲਈ। ਟੋਲ ਪਲਾਜ਼ਾ ਤੋਂ ਪਹਿਲੋਂ ਸਕੂਟਰ ‘ਤੇ ਆਏ ਦੋ ਬਦਮਾਸ਼ਾਂ ਨੇ ਬੱਸ ਰੋਕ ਕੇ ਕੰਡਕਟਰ ਨੂੰ ਬਾਹਰ ਕੱਢ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਕੋਲੋਂ ਨਕਦੀ ਲੁੱਟ ਲਈ । ਡਰਾਈਵਰ ਦੇ ਕਹਿਣ ਦੇ ਮੁਤਾਬਕ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ।ਥਾਣਾ ਲਾਡੋਵਾਲ ਦੇ ਐਸਐਚਓ ਦਾ ਕਹਿਣਾ ਹੈ ਕਿ ਕੰਡਕਟਰ ਨੇ ਦੱਸਿਆ ਹੈ ਕਿ ਬਦਮਾਸ਼ ਉਸ ਕੋਲੋਂ 10ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ । ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਲਾਡੋਵਾਲ ਦੀ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ । ਐਸਐਚਓ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਨ ਵਿਚ ਜੁੱਟ ਗਈ ਹੈ । 

Leave a Reply

Your email address will not be published.