ਲਿਬਰਲ ਪਾਰਟੀ ਦਾ ‘ਨਿਊ ਡੈਮੋਕ੍ਰੇਟਿਕ ਪਾਰਟੀ’ ਨਾਲ ਸਮਝੌਤਾ, 2025 ਤੱਕ ਬਣੇ ਰਹਿਣਗੇ ਸੱਤਾ ਚ

ਲਿਬਰਲ ਪਾਰਟੀ ਦਾ ‘ਨਿਊ ਡੈਮੋਕ੍ਰੇਟਿਕ ਪਾਰਟੀ’ ਨਾਲ ਸਮਝੌਤਾ, 2025 ਤੱਕ ਬਣੇ ਰਹਿਣਗੇ ਸੱਤਾ ਚ

ਟੋਰਾਂਟੋ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੂੰ ਕਿਹਾ ਕਿ ਉਨ੍ਹਾਂ ਦੀ ‘ਲਿਬਰਲ ਪਾਰਟੀ’ ਨੇ ਵਿਰੋਧੀ ਦਲ ‘ਨਿਊ ਡੈਮੋਕ੍ਰੇਟਿਕ ਪਾਰਟੀ’ ਨਾਲ ਸਮਝੌਤਾ ਕੀਤਾ ਹੈ ਜਿਸ ਨਾਲ ਉਨ੍ਹਾਂ ਦੀ ਪਾਰਟੀ ਸਾਲ 2025 ਤੱਕ ਸੱਤਾ ‘ਚ ਬਣੀ ਰਹੇਗੀ।

ਟਰੂਡੋ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਇਸ ਅਨਿਸ਼ਚਿਤ ਸਮੇਂ ‘ਚ ਸਰਕਾਰ ਸਥਿਰਤਾ ਨਾਲ ਕੰਮ ਕਰ ਸਕਦੀ ਹੈ, ਬਜਟ ਪੇਸ਼ ਅਤੇ ਇਸ ਨੂੰ ਲਾਗੂ ਕਰ ਸਕਦੀ ਹੈ ਅਤੇ ਕੈਨੇਡਾ ਦੀ ਜਨਤਾ ਲਈ ਕੰਮ ਕਰ ਸਕਦੀ ਹੈ। ਟਰੂਡੋ ਦੀ ਲਿਬਰਲ ਪਾਰਟੀ ਨੇ ਸਤੰਬਰ ‘ਚ ਦੁਬਾਰਾ ਹੋਈਆਂ ਚੋਣਾਂ ‘ਚ ਜਿੱਤ ਦਰਜ ਕੀਤੀ ਸੀ ਪਰ ਸੰਸਦ ‘ਚ ਬਹੁਮਤ ਸਾਬਤ ਕਰਨ ‘ਚ ਅਸਫ਼ਲ ਰਹੀ ਸੀ। ਖੱਬੇਪੱਖੀ ‘ਐੱਨ.ਡੀ.ਪੀ.’ ਪਾਰਟੀ ਦਵਾਈਆਂ ਅਤੇ ਦੰਦਾਂ ਦੀ ਦੇਖਭਾਲ ਯੋਜਨਾਵਾਂ ਦੇ ਸੌਦੇ ਦੇ ਬਦਲੇ ਟਰੂਡੋ ਦੀ ਪਾਰਟੀ ਦਾ ਸਮਰੱਥਨ ਕਰੇਗੀ ਪਰ ਟਰੂਡੋ ਦੇ ਮੰਤਰੀ ਮੰਡਲ ‘ਚ ਉਸ ਦਾ ਕੋਈ ਸੰਸਦ ਮੈਂਬਰ ਨਹੀਂ ਹੋਵੇਗਾ।

Leave a Reply

Your email address will not be published.